You are here

ਵਾਰਡ ਨੰ 74  ਵਿਖੇ ਲਗਾਇਆ ਗਿਆ 14ਵਾਂ ਫ੍ਰੀ ਹੋਮਿਓਪੈਥਿਕ ਕੈਂਪ

*ਜਮਾਂਦਰੂ ਗੂੰਗੇ-ਬੋਲੇ, ਬੁੱਧੀ ਤੋਂ ਘੱਟ ਵਿਕਸਤ ਹੋਣ ਵਾਲੇ ਬੱਚਿਆਂ ਦਾ ਹੋ ਰਿਹਾ ਇਲਾਜ                                      

ਲੁਧਿਆਣਾ  23 ਜੂਨ ( ਕਰਨੈਲ ਸਿੰਘ ਐੱਮ.ਏ.) ਸ਼ਹੀਦ ਬਾਬਾ ਗੋਦੜੀਆ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 14ਵਾਂ ਫ੍ਰੀ ਹੋਮਿਓਪੈਥਿਕ ਕੈਂਪ ਸਿੱਖ ਰਹਿਤ ਭਲਾਈ ਮੰਚ ਵੱਲੋਂ ਭਾਜਪਾ ਆਗੂ ਤੇ ਸਾਬਕਾ ਕੌਂਸਲਰ ਸਰਬਜੀਤ ਸਿੰਘ ਕਾਕਾ ਦੀ ਅਗਵਾਈ ਹੇਠ ਗਰਲਜ਼ ਪਬਲਿਕ ਸਕੂਲ, ਮੁਰਾਦਪੁਰਾ , ਗਿੱਲ ਰੋਡ ਵਾਰਡ ਨੰਬਰ 74 ਵਿਖੇ ਲਗਾਇਆ ਗਿਆ ਹੈ।  ਇਸ ਮੌਕੇ  ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਭਾਜਪਾ ਆਗੂ ਸਰਬਜੀਤ ਸਿੰਘ ਕਾਕਾ ਨੇ ਦੱਸਿਆ ਕਿ ਇਸ ਕੈਂਪ ਵਿੱਚ ਜਮਾਂਦਰੂ ਬੋਲੇ ਅਤੇ ਗੂੰਗੇ, ਕਿਸੇ ਅੰਗ ਦਾ ਵਿਕਾਸ ਨਾ ਹੋਣਾ ਜਾਂ ਰੁੱਕ ਜਾਣਾ ਜਾਂ ਬੁੱਧੀ ਤੋਂ ਘੱਟ ਵਿਕਸਿਤ ਹੋਣ ਵਾਲੇ ਬੱਚਿਆਂ ਦਾ ਇਲਾਜ ਉਚੇਚੇ ਤੌਰ ਤੇ ਕੀਤਾ ਜਾਂਦਾ ਹੈ । ਉਨ੍ਹਾਂ ਕਿਹਾ ਕਿ ਹਰ ਇੱਕ ਲੋੜਵੰਦ ਨੂੰ ਇੱਕ ਮਹੀਨੇ ਦੀ ਦਵਾਈ ਬਿਲਕੁਲ ਫ੍ਰੀ ਦਿੱਤੀ ਜਾਂਦੀ ਹੈ। ਉਹਨਾਂ ਦੱਸਿਆ ਕਿ ਡਾ: ਰਚਨਾ ਅਤੇ ਨਿਤਿਸ਼ ਅਨੇਜਾ ਆਪਣੀ ਪੂਰੀ ਟੀਮ ਨਾਲ ਦੀ ਚੈਕਅਪ ਕਰਕੇ ਅਤੇ ਅੱਧੇ ਰੇਟਾਂ ਤੇ ਟੈਸਟ ਵੀ ਕਰਦੇ ਹਨ | ਸਰਬਜੀਤ ਸਿੰਘ ਕਾਕਾ ਨੇ ਦੱਸਿਆ ਕਿ ਅਗਲਾ ਕੈਂਪ 21 ਜੁਲਾਈ ਦਿਨ ਐਤਵਾਰ ਨੂੰ ਇਸੇ ਸਥਾਨ ਤੇ ਲਗਾਇਆ ਜਾਵੇਗਾ। ਇਸ ਮੌਕੇ ਦੂਰ- ਦੁਰਾਡੇ ਤੋਂ ਅਪਣੇ ਬੱਚਿਆਂ ਦੀ ਦਵਾਈ ਲੈਣ ਆਉਂਦੇ ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ ਇਸ ਕੈਂਪ ਵਿੱਚੋਂ ਦਵਾਈ ਲੈਣ ਨਾਲ ਉਨ੍ਹਾਂ ਦੇ ਬੱਚਿਆਂ ਨੂੰ ਬਹੁਤ ਫਰਕ ਹੈ, ਉਨ੍ਹਾਂ ਇਹ ਵੀ ਦੱਸਿਆ ਕਿ ਜਿਹੜੇ ਇਲਾਜ ਲਈ ਉਹ ਅਨੇਕਾਂ ਡਾਕਟਰਾਂ ਕੋਲ ਗਏ ਅਤੇ ਪੈਸੇ ਵੀ ਖਰਚ ਕੀਤੇ ਹੁਣ ਉਹ ਇਲਾਜ ਬਿਨਾਂ ਪੈਸੇ ਖਰਚਿਆਂ ਫ੍ਰੀ ਵਿੱਚ ਹੋ ਰਿਹਾ ਹੈ।  ਇਸ ਮੌਕੇ ਰਾਜ ਕੁਮਾਰ ਰਾਜੂ, ਅਜੈਬ ਸਿੰਘ ਭੁੱਟਾ, ਬਲਰਾਮ ਕ੍ਰਿਸਨ ਗਰਗ, ਸੁਖਵਿੰਦਰ ਸੁਖੀ, ਸੁਮਿਤ ਬਿੰਦਰਾ, ਗੁਰਮੀਤ ਸਿੰਘ ਕਾਲਾ, ਰਾਜਨ ਕੋਹਲੀ , ਜਸਵਿੰਦਰ ਸਿੰਘ ਲਵਲੀ, ਗੋਗੀ ਰਾਜਪੂਤ ਰਛਪਾਲ ਸਿੰਘ ਪਾਲੀ, ਮਨੋਹਰ ਸਿੰਘ ਮੱਕੜ, ਤਰਨਜੀਤ ਸਿੰਘ ਸਨੀ, ਕਰਨਜੋਤ ਸਿੰਘ ਆਦਿ ਹਾਜ਼ਰ ਸਨ। ਫੋਟੋ: ਮਰੀਜ਼ਾਂ ਦਾ ਚੈਕਅੱਪ ਕਰਦੇ ਹੋਏ ਡਾ ਰਚਨਾ ,ਹਾਜਰ ਸਰਬਜੀਤ ਸਿੰਘ ਕਾਕਾ, ਅਜੈਬ ਸਿੰਘ ਭੁੱਟਾ ਤੇ ਹੋਰ