ਏ.ਕੇ.ਐਮ.ਯੂ ਦੇ ਕੌਮੀ ਪ੍ਰਧਾਨ ਜੱਥੇ: ਨਿਮਾਣਾ ਨੇ ਹਰਪਾਲ ਸਿੰਘ ਮਖੂ ਨੂੰ ਥਾਪਿਆ ਕੌਮੀ ਸੀ.ਮੀਤ ਪ੍ਰਧਾਨ

ਕਿਸਾਨਾਂ-ਮਜ਼ਦੂਰਾਂ ਦੇ ਹੱਕਾਂ ਵਿੱਚ ਆਪਣੀ ਆਵਾਜ਼ ਨੂੰ ਕੇਂਦਰ ਸਰਕਾਰ ਦੇ ਖਿਲਾਫ ਬੁਲੰਦ ਕਰਾਂਗਾ- ਮਖੂ 

ਲੁਧਿਆਣਾ, 10 ਜੂਨ  (ਕਰਨੈਲ ਸਿੰਘ ਐੱਮ.ਏ. ) 
ਪਿਛਲੇ ਦਿਨੀਂ ਅੰਨਦਾਤਾ ਕਿਸਾਨ ਮਜ਼ਦੂਰ ਯੂਨੀਅਨ ਦੇ ਕੌਮੀ ਪ੍ਰਧਾਨ ਜੱਥੇ: ਤਰਨਜੀਤ ਸਿੰਘ ਨਿਮਾਣਾ ਦੀ ਪ੍ਰਧਾਨਗੀ ਹੇਠ ਅੰਨਦਾਤਾ ਕਿਸਾਨ ਮਜ਼ਦੂਰ ਯੂਨੀਅਨ ਦੇ ਸੀਨੀਅਰ ਅਹੁਦੇਦਾਰਾਂ ਅਤੇ ਕੌਰ ਕਮੇਟੀ ਮੈਂਬਰਾਂ ਹਰਪ੍ਰੀਤ ਸਿੰਘ ਮਖੂ ਸੂਬਾ ਪ੍ਰਧਾਨ, ਜੁਗਰਾਜ ਸਿੰਘ ਮੰਡ ਕੌਮੀ ਪ੍ਰਧਾਨ ਯੂਥ ਵਿੰਗ, ਕੌਰ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ ਬੁਟਾਹਰੀ, ਭਾਈ ਹਰਪਾਲ ਸਿੰਘ ਨਿਮਾਣਾ, ਭੁਪਿੰਦਰ ਸਿੰਘ, ਮਨਜੀਤ ਸਿੰਘ ਤੂਰ ਪਿੰਡ ਬਾਜੜਾ, ਸਰਪੰਚ ਨਿਰਮਲ ਸਿੰਘ ਬੇਰਕਲਾਂ ਕੌਮੀ ਜਨਰਲ ਸਕੱਤਰ ਤੇ ਕੌਰ ਕਮੇਟੀ ਮੈਂਬਰ, ਪਰਮਜੀਤ ਸਿੰਘ ਨੱਤ ਕੌਮੀ ਜਨਰਲ ਸਕੱਤਰ ਤੇ ਕੌਰ ਕਮੇਟੀ ਮੈਂਬਰ, ਮਨਜੀਤ ਸਿੰਘ ਲੋਟੇ ਕੌਰ ਕਮੇਟੀ ਮੈਂਬਰ, ਕੈਪਟਨ ਸੁਦੇਸ਼ ਕੁਮਾਰ ਕੌਰ ਕਮੇਟੀ ਮੈਂਬਰਾਂ ਦੀ ਮੀਟਿੰਗ ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਵਿਖੇ ਹੋਈ ਜਿਸ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਦੇਸ਼ ਦੇ ਮਿਹਨਤਕਸ਼ ਕਿਸਾਨਾਂ,ਮਜ਼ਦੂਰਾਂ ਦੇ ਹੱਕ ਵਿੱਚ ਆਪਣੀ ਜ਼ੋਰਦਾਰ ਆਵਾਜ਼ ਨੂੰ ਬੁਲੰਦ ਕਰਨ ਵਾਲੀ ਸ਼ਖ਼ਸੀਅਤ ਹਰਪਾਲ ਸਿੰਘ ਮਖੂ ਦੀਆਂ ਵਡਮੁੱਲੀਆਂ ਸੇਵਾਵਾਂ ਨੂੰ ਮੁੱਖ ਰੱਖ ਹੋਇਆਂ ਅੰਨਦਾਤਾ ਕਿਸਾਨ ਮਜ਼ਦੂਰ ਯੂਨੀਅਨ ਦਾ ਰਸਮੀ ਤੌਰ ਤੇ ਕੌਮੀ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕਰਨ ਦਾ ਐਲਾਨ ਕਰਦਿਆਂ ਜੱਥੇ: ਤਰਨਜੀਤ ਸਿੰਘ ਨਿਮਾਣਾ ਕੌਮੀ ਪ੍ਰਧਾਨ ਅੰਨਦਾਤਾ ਕਿਸਾਨ ਮਜ਼ਦੂਰ ਯੂਨੀਅਨ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਉਨ੍ਹਾਂ ਵੱਲੋਂ ਜਿਸ ਸੁਹਿਰਦਤਾ ਭਰੀ ਸੋਚ ਦੇ ਢੰਗ ਨਾਲ ਕਿਸਾਨਾਂ ਦੇ ਹੱਕ ਵਿੱਚ ਆਪਣੇ ਸਾਥੀਆਂ ਦੇ ਨਾਲ ਤਿੰਨ ਕਾਲੇ ਕਾਨੂੰਨਾਂ ਖਿਲਾਫ਼ ਦਿੱਲੀ ਦੇ ਬਾਰਡਰਾਂ ਤੇ ਚਲੇ ਸ਼ਾਂਤਮਈ ਅੰਦੋਲਨ ਦੌਰਾਨ ਅਤੇ ਮੌਜੂਦਾ ਸੰਘਰਸ਼ ਦੌਰਾਨ ਪਾਇਆ ਯੋਗਦਾਨ ਉਹ ਕਾਬਲ-ਏ- ਤਾਰੀਫ਼ ਕਾਰਜ ਸੀ। ਇਸ ਮੌਕੇ ਹਰਪਾਲ ਸਿੰਘ ਮਖੂ ਨੇ ਅੰਨਦਾਤਾ ਕਿਸਾਨ ਮਜ਼ਦੂਰ ਯੂਨੀਅਨ ਦੇ ਕੌਮੀ ਪ੍ਰਧਾਨ ਜੱਥੇ: ਤਰਨਜੀਤ ਸਿੰਘ ਨਿਮਾਣਾ ਅਤੇ ਕੌਰ ਕਮੇਟੀ ਨੂੰ ਭਰੋਸਾ ਦਿਵਾਉਂਦਿਆਂ ਹੋਇਆਂ ਕਿਹਾ ਕਿ ਸ਼ੰਘਰਸ਼ੀਲ ਕਿਸਾਨਾਂ,ਮਜ਼ਦੂਰਾਂ ਦੇ ਹੱਕਾਂ ਵਿੱਚ ਉਹ ਆਪਣੇ ਸਾਥੀਆਂ ਦੇ ਨਾਲ ਹਮੇਸ਼ਾਂਂ ਡੱਟ ਕੇ ਖੜੇ ਹਨ ਅਤੇ ਆਪਣੀ ਜ਼ੋਰਦਾਰ ਆਵਾਜ਼ ਕੇਂਦਰ ਸਰਕਾਰ ਦੇ ਖਿਲਾਫ ਬੁਲੰਦ ਕਰਦੇ ਰਹਿਣਗੇ। ਇਸ ਮੌਕੇ ਤੇ ਹਰਦਿਆਲ ਸਿੰਘ ਭੁੱਲਰ ਕੀਰਤੋਵਾਲ, ਗੁਰਿੰਦਰ ਸਿੰਘ ਸੰਧੂ ਕੀਰਤੋਵਾਲ, ਮਾਨਵੀਰ ਸਿੰਘ ਹਰੀਕੇ, ਨਿਸ਼ਾਨ ਸਿੰਘ, ਗੁਰਬਿੰਦਰ ਸਿੰਘ ਮਰਹਾਣਾ,ਅਵਤਾਰ ਸਿੰਘ, ਸ਼੍ਰੀ ਚੰਦਰ ਕੰਧਾਰੀ, ਸੰਨੀ ਸਿੰਘ, ਇੰਦਰਪਾਲ ਸਿੰਘ ਪਮਾਲੀ, ਗੁਰਮੀਤ ਸਿੰਘ ਬੋਬੀ,ਗੁਰਦੋਰ ਸਿੰਘ ਤੂਰ ਹਾਜ਼ਰ ਸਨ 

ਨੋਟ:ਤਸਵੀਰ ਵਿੱਚ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ,ਹਰਪਾਲ ਸਿੰਘ ਮਖੂ ਨੂੰ ਕੌਮੀ ਸੀ.ਮੀਤ ਪ੍ਰਧਾਨ ਨਿਯੁਕਤ ਕਰਨ ਸਮੇਂ