ਮੁੱਲਾਂਪੁਰ ਦਾਖਾ 8 ਜੂਨ (ਸਤਵਿੰਦਰ ਸਿੰਘ ਗਿੱਲ) ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਅੱਡਾ ਚੌਂਕੀਮਾਨ ਪੰਜਾਬ ਦੇ ਸਮੂਹ ਅਹੁਦੇਦਾਰਾਂ ਨੇ ਕੰਗਨਾ ਰਣੌਤ ਦੇ ਪੰਜਾਬ ਦੀ ਸ਼ੇਰਨੀ ਧੀ ਕੁਲਵਿੰਦਰ ਕੌਰ ਵੱਲੋਂ ਜੜਿਆ ਥੱਪੜ ਦਾ ਕੀਤਾ ਸਵਾਗਤ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਨੀਅਨ ਦੇ ਪ੍ਰਧਾਨ ਸਤਨਾਮ ਸਿੰਘ ਮੋਰਕਰੀਮਾਂ ਨੇ ਆਖਿਆ ਕਿ ਭਾਵੇਂ ਸਿੱਖ ਕੌਮ ਕਦੇ ਵੀ ਕਿਸੇ ਤੇ ਪਹਿਲ ਨਹੀਂ ਕਰਦੀ, ਪਰ ਜਦੋਂ ਸਿੱਖਾਂ ਦੇ ਨਾਲ ਕੋਈ ਵੈਰ ਕਮਾਵੇ ਤਾਂ ਸਿੱਖ ਕੌਮ ਵੀ ਸਦੀਆਂ ਤੱਕ ਨਹੀਂ ਭੁੱਲਦੀ। ਇਸ ਲਈ ਕੰਗਣਾ ਨਣੌਤ ਮੂੰਹ ਤੇ ਵੱਜਿਆ ਥੱਪੜ ਉਹ ਦਰਦ ਹੈ ਜੋ ਕਦੇ ਇਹ ਨੇ ਤਿੰਨ ਬਿੱਲ ਕਾਲੇ ਕਾਨੂੰਨਾਂ ਦੇ ਖਿਲਾਫ ਚੱਲ ਰਹੇ ਦਿੱਲੀ ਧਰਨੇ ਤੇ ਸਾਡੀਆਂ ਮਾਵਾਂ ਨੂੰ ਕੂੜ ਪ੍ਰਚਾਰ ਕਰਕੇ ਤਾਨਾ ਮਾਰਿਆ ਸੀ ਅਤੇ ਸਾਡੇ ਲੰਮੇ ਸਮੇਂ ਤੋਂ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਦੇ ਹੱਕਾਂ ਲਈ ਲੜਨ ਵਾਲੀਆਂ ਸਾਡੀਆਂ ਬਜ਼ੁਰਗ ਮੈਂ ਮਤਾਵਾਂ ਨੂੰ ਇਸ ਵੱਲੋਂ ਸੌ ਸੌ ਰੁਪਏ ਦਿਹਾੜੀ ਤੇ ਆਉਣ ਵਾਲੀਆਂ ਦੱਸ ਕੇ ਪੰਜਾਬੀਆਂ ਦੇ ਦਿਲਾਂ ਨੂੰ ਠੇਸ ਪਹੁੰਚਾਈ ਸੀ। ਪਰ ਇਹ ਥੱਪੜ ਇਸ ਦੇ ਬਹੁਤ ਟਾਈਮ ਪਹਿਲਾਂ ਪੈ ਜਾਣਾ ਚਾਹੀਦਾ ਸੀ। ਪਰ ਹੁਣ ਕੰਗਨਾ ਰਣੌਤ ਲੱਗੇ ਥੱਪੜ ਦੀ ਗੂੰਜ ਭਾਰਤ ਤੋਂ ਇਲਾਵਾ ਪੂਰੀ ਦੁਨੀਆਂ ਵਿੱਚ ਗੂੰਜੀ। ਜਦਕਿ ਥੱਪੜ ਸਥਾਨ ਏਅਰਪੋਰਟ ਤੇ ਵੀ ਕੰਗਨਾ ਨਣੌਤ ਦੇ ਸਹਿਯੋਗੀ ਨੇ ਇੱਕ ਔਰਤ ਨੂੰ ਥੱਪੜ ਮਾਰ ਕੇ ਨਿਸ਼ਾਨਾ ਬਣਾਇਆ ਉਸ ਤੋਂ ਬਾਅਦ ਕੁਲਵਿੰਦਰ ਕੌਰ ਪੰਜਾਬ ਦੀ ਧੀ ਦਾ ਖੂਨ ਨੇ ਉਬਾਲਾ ਖਾਦਾ। ਉਹਨਾਂ ਨੇ ਅੱਗੇ ਆਖਿਆ ਕਿ ਅਸੀਂ ਤੇ ਕੁਲਵਿੰਦਰ ਕੌਰ ਦੇ ਹੱਕ ਵਿੱਚ ਪੂਰੀ ਤਰ੍ਹਾਂ ਸਮਰਥਨ ਕਰਦੇ ਹਾਂ। ਜਦੋਂ ਵੀ ਧੀ ਜਾਂ ਪਰਿਵਾਰ ਨੂੰ ਸਾਡੀ ਲੋੜ ਪਵੇਗੀ ਤਾਂ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਅੱਡਾ ਚੌਂਕੀਮਾਨ ਪੰਜਾਬ ਸਭ ਤੋਂ ਅੱਗੇ ਖੜੀ ਦਿਖਾਈ ਦੇਵੇਗੀ। ਜਿਵੇਂ ਹਿੰਦੂਤਵੀ ਲੋਕ ਕੰਗਣਾ ਨੂੰ ਫੂਕ ਸੁਕਾਉਣ ਲਈ ਹਮੇਸ਼ਾ ਸੋਸ਼ਲ ਮੀਡੀਆ ਤੇ ਲੱਗੇ ਰਹਿੰਦੇ ਹਨ । ਉੱਥੇ ਹੀ ਸਾਡੀ ਪੰਜਾਬ ਦੇ ਜੁਝਾਰੂ ਲੋਕਾਂ ਨੂੰ ਅਪੀਲ ਹੈ ਕਿ ਧੀ ਦੇ ਹੱਕ ਲਈ "ਹਾਅ ਦਾ ਨਾਅਰਾ" ਜਰੂਰ ਮਾਰੋ ਤਾਂ ਜੋ ਸਾਡੀ ਧੀ ਦੇ ਹੌਸਲੇ ਬੁਲੰਦ ਰਹਿਣ। ਆਖਰ ਵਿੱਚ ਉਹਨਾਂ ਨੇ ਆਖਿਆ ਕਿ ਪੰਜਾਬ ਦੀਆਂ ਹੱਕੀ ਮੰਗਾਂ ਲਈ ਸਾਨੂੰ ਇਕੱਠੇ ਹੋ ਕੇ ਸੰਘਰਸ਼ ਕਰਨਾ ਬਣਦਾ ਹੈ। ਜਦਕਿ ਅਸੀਂ ਅਲੱਗ ਅਲੱਗ ਆਪਣੇ ਆਪਣੀਆਂ ਮੰਗਾਂ ਲੈ ਕੇ ਸੰਘਰਸ਼ ਕਰ ਰਹੇ ਹਾਂ, ਪਰ ਸਰਕਾਰਾਂ ਵੀ ਸਾਨੂੰ ਪਾੜੋ ਤੇ ਰਾਜ ਕਰੋ ਦੀ ਨੀਤੀ ਦੇ ਨਾਲ ਤੋੜ ਕੇ ਰੱਖਣਾ ਚਾਹੁੰਦੀਆਂ ਹਨ ਤਾਂ ਜੋ ਅਸੀਂ ਕਦੇ ਵੀ ਇਕੱਠੇ ਹੋ ਕੇ ਸੰਘਰਸ਼ ਨਾ ਕਰ ਸਕੀਏ। ਪਰ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਅਕਾਲ ਪੁਰਖ ਵਾਹਿਗੁਰੂ ਸਾਡੇ ਸਾਰਿਆਂ ਦੇ ਸਿਰ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਤਾਂ ਜੋ ਅਸੀਂ ਸਿੱਖ ਕੌਮ, ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਦੇ ਹੱਕਾਂ ਲਈ ਅਤੇ ਖਿਲਾਫ ਕੂੜ ਪ੍ਰਚਾਰ ਕਰਨ ਵਾਲੀਆਂ ਹਿੰਦੂਤਵੀ ਲੋਕਾਂ ਦਾ ਡਟ ਕੇ ਮੁਕਾਬਲਾ ਕਰ ਸਕੀਏ। ਇਸ ਸਮੇਂ ਅਮਰਜੀਤ ਸਿੰਘ ਸਿੱਧਵਾਂ ਖੁਰਦ, ਕੁਲਵੰਤ ਸਿੰਘ ਸਿੱਧਵਾਂ ਖੁਰਦ, ਬਲਰਾਜ ਸਿੰਘ ਸਿੱਧਵਾ ਖੁਰਦ, ਗੁਰਪ੍ਰੀਤ ਸਿੰਘ ਸਿੱਧਵਾਂ ਖੁਰਦ, ਜਤਿੰਦਰ ਸਿੰਘ ਭੋਲਾ ਮਾਨ, ਬਲਦੇਵ ਸਿੰਘ ਸਰਾਭਾ, ਰਵਿੰਦਰ ਸਿੰਘ ਸਿੱਧਵਾਂ ਖੁਰਦ, ਬਲਵਿੰਦਰ ਸਿੰਘ ਕੋਠੇ ਹਾਂਸ, ਮੁਖਤਿਆਰ ਸਿੰਘ ਗੁੜੇ, ਹਰੀ ਸਿੰਘ ਗੁੜੇ ਆਦਿ ਹਾਜ਼ਰ ਸਨ।