ਸ਼੍ਰੋਅਦ ਵੱਲੋਂ ਕਰਵਾਇਆ ਚੁੰਹ ਪੱਖੀ ਵਿਕਾਸ ਆਪਣੇ ਮੂੰਹੋਂ ਆਪ ਬੋਲ ਰਿਹਾ-ਕਲੇਰ ਗਰੇਵਾਲ
ਜਗਰਾਉਂ (ਅਮਿਤ ਖੰਨਾ): ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਪਾਰਲੀਮੈਂਟ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਦੇ ਹੱਕ ਚ ਹਲਕਾ ਜਗਰਾਉਂ ਦੇ ਪਿੰਡ ਮਲਕ, ਪੋਨਾ, ਸਿੱਧਵਾਂ ਕਲਾਂ, ਸਿੱਧਵਾਂ ਖੁਰਦ, ਬਰਸਾਲ, ਰਸੂਲਪੁਰ ਜੰਡੀ, ਸੰਗਤਪੁਰਾ, ਬੁਜਗਰ, ਰਾਮਗੜ੍ਹ ਭੁੱਲਰ, ਸਵੱਦੀ ਖੁਰਦ ਆਦਿ ਪਿੰਡਾਂ ਦੇ ਵਿੱਚ ਕੀਤੇ ਜਾ ਰਹੇ ਚੋਣ ਪ੍ਰਚਾਰ ਦੌਰਾਨ ਲੋਕਾਂ ਦਾ ਪਿਆਰ ਅਤੇ ਸਮਰਥਨ ਦੇਖਣ ਨੂੰ ਮਿਲ ਰਿਹਾ ਹੈ। ਇਸ ਮੌਕੇ ਐੱਸ ਆਰ ਕਲੇਰ ਸਾਬਕਾ ਵਿਧਾਇਕ ਜਗਰਾਉਂ, ਜਿਲਾਂ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ, ਸਾਬਕਾ ਚੇਅਰਮੈਨ ਸ.ਦੀਦਾਰ ਸਿੰਘ ਮਲਕ, ਸਾਬਕਾ ਚੇਅਰਮੈਨ ਸ.ਕਮਲਜੀਤ ਸਿੰਘ ਮੱਲਾਂ, ਸਾਬਕਾ ਚੇਅਰਮੈਨ ਚੰਦ ਸਿੰਘ ਡੱਲਾ, ਜਸਵੀਰ ਸਿੰਘ ਦੇੜਕਾ, ਦਵਿੰਦਰ ਸਿੰਘ ਪ੍ਰਧਾਨ ਸਿੱਧਵਾਂ ਖੁਰਦ, ਸੋਹਣ ਸਿੰਘ ਸਿੱਧਵਾਂ ਕਲਾਂ, ਬੂਟਾ ਸਿੰਘ ਭੰਮੀਪੁਰਾ, ਜੱਗਾ ਸੇਖੋ ਆਦਿ ਦੀ ਅਗਵਾਈ ਵਿੱਚ ਹੋਣ ਵਾਲੇ ਵੱਡੇ ਇਕੱਠ ਰਣਜੀਤ ਸਿੰਘ ਢਿੱਲੋਂ ਦੇ ਹੌਸਲਿਆਂ ਨੂੰ ਤਾਂ ਖੰਭ ਲਗਾ ਹੀ ਰਹੇ ਹਨ ਬਲਕਿ ਫਿਰ ਤੋਂ ਬਦਲਾਵ ਦੀ ਕਹਾਣੀ ਦਾ ਇਸ਼ਾਰਾ ਵੀ ਕਰ ਰਹੇ ਹਨ। ਆਪਣੇ ਸੰਬੋਧਨ ਸਮੇਂ ਉਪਰੋਕਤ ਆਗੂਆਂ ਸਮੇਤ ਸ. ਢਿੱਲੋਂ ਨੇ ਕਿਹਾ ਕਿ ਭਾਜਪਾ, ਕਾਂਗਰਸ ਅਤੇ ਆਪ ਜਿਹੀਆਂ ਤਿੰਨੋਂ ਪਾਰਟੀਆਂ ਦੀਆਂ ਕਰਤੂਤਾਂ ਤੋਂ ਸੂਬੇ ਦੇ ਲੋਕ ਭਲੀ ਬਾਤ ਜਾਣੂ ਨੇ, ਜਿਸਦਾ ਅੱਜ ਅਸੀਂ ਸਾਰੇ ਹੀ ਸੰਤਾਪ ਭੋਗ ਰਹੇ ਹਾਂ। ਕਿਉਂਕਿ ਭਾਜਪਾ ਨੇ ਜਿੱਥੇ ਸੈਂਕੜੇ ਕਿਸਾਨਾਂ ਨੂੰ ਸ਼ਹੀਦ ਕਰਨ ਸਮੇਤ ਅਨੇਕਾਂ ਦੇ ਡਾਂਗਾਂ ਮਰਵਾਈਆਂ, ਉੱਥੇ ਹੀ ਭਗਵੰਤ ਮਾਨ ਦੀ ਸਰਕਾਰ ਨੇ ਕੇਂਦਰ ਸਰਕਾਰ ਦੇ ਗੁੰਡਿਆਂ ਨੂੰ ਸਾਡੇ ਪੰਜਾਬੀਆਂ ਦੇ ਉੱਪਰ ਅੱਤਿਆਚਾਰ ਕਰਨ ਲਈ ਜਮੀਨ ਵੀ ਦਿੱਤੀ। ਜਦਕਿ ਸ਼ੁਭਕਰਨ ਨੂੰ ਸ਼ਹੀਦ ਕਰ ਦਿੱਤੇ ਜਾਣ ਦੇ ਬਾਅਦ ਵੀ ਕਾਂਗਰਸੀ ਆਗੂਆਂ ਦੀ ਚੁੱਪੀ ਭਾਜਪਾ ਤੇ ਆਪ ਦੇ ਨਾਲ ਮਿਲੀ ਭੁਗਤ ਅਤੇ ਕਿਸਾਨ ਵਿਰੋਧੀ ਹੋਣ ਦਾ ਸਬੂਤ ਹੈ। ਜਦਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਆਪਣੀ ਪਾਰਟੀ ਹੈ ਜੋ ਕਿ ਹਮੇਸ਼ਾ ਹੀ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ। ਉਨਾਂ ਕਿਹਾ ਕਿ ਸਾਡੀ ਪਾਰਟੀ ਵੱਲੋਂ ਕਰਵਾਇਆ ਗਿਆ ਚੁੰਹ ਪੱਖੀ ਵਿਕਾਸ ਅੱਜ ਵੀ ਆਪਣੇ ਮੂੰਹੋਂ ਆਪ ਬੋਲ ਰਿਹਾ ਹੈ ਤੇ ਇਸ ਵਾਰ ਵੀ ਲੋਕ ਵਿਕਾਸ ਦੇ ਨਾਮ ਤੇ ਹੀ ਮੋਹਰਾਂ ਲਗਾ ਕੇ ਇਨ੍ਹਾਂ ਪੰਜਾਬ ਵਿਰੋਧੀ ਪਾਰਟੀ ਵਾਲਿਆਂ ਨੂੰ ਮੂੰਹ ਤੋੜ ਜਵਾਬ ਦੇਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ ਐਮਡੀ, ਸਤਨਾਮ ਸਿੰਘ ਬਸੂਵਾਲ, ਤਜਿੰਦਰ ਪਾਲ ਸਿੰਘ ਸਰਕਲ ਪ੍ਰਧਾਨ, ਗੁਰਪ੍ਰੀਤ ਸਿੰਘ, ਰਿੰਕੂ ਕਲੇਰ ਯੂਥ ਪ੍ਰਧਾਨ, ਸਾਬਕਾ ਸਰਪੰਚ ਸੁਰਿੰਦਰ ਸਿੰਘ ਪਰਜੀਆਂ ਬਿਹਾਰੀਪੁਰ ਆਦਿ ਸਮੇਤ ਵੱਖ ਵੱਖ ਪਿੰਡਾਂ ਹੋਰ ਅਨੇਕਾਂ ਪੰਚ ਸਰਪੰਚ ਅਤੇ ਹੋਰ ਆਗੂ ਸਾਹਿਬਾਨ ਹਾਜ਼ਰ ਸਨ।