ਲੁਧਿਆਣਾ 26 ਮਾਰਚ ( ਕਰਨੈਲ ਸਿੰਘ ਐੱਮ.ਏ. ) ਹੋਲੀ ਰੰਗਾਂ ਦਾ ਅਜਿਹਾ ਤਿਉਹਾਰ ਹੈ ਜਿਸ ਨੂੰ ਹਰ ਧਰਮ ਦੇ ਲੋਕ ਪੂਰੇ ਉਤਸ਼ਾਹ ਅਤੇ ਮਸਤੀ ਨਾਲ ਮਨਾਉਂਦੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਮਹਿਲਾ ਮੋਰਚਾ ਦੀ ਜਿਲ੍ਹਾ ਜਨ: ਸਕੱਤਰ ਸੀਮਾ ਸ਼ਰਮਾ ਨੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਹੋਲੀ ਦੇ ਦਿਨ ਸਾਰੇ ਵੈਰ-ਭਾਵ ਭੁੱਲ ਕੇ ਇੱਕ-ਦੂਜੇ ਨਾਲ ਪਰਸਪਰ ਗਲੇ ਮਿਲਦੇ ਹਨ ਪਰ ਸਮਾਜਿਕ ਭਾਈਚਾਰੇ ਅਤੇ ਆਪਸੀ ਪ੍ਰੇਮ ਤੇ ਮੇਲ-ਜੋਲ ਦਾ ਹੋਲੀ ਦਾ ਇਹ ਤਿਉਹਾਰ ਵੀ ਹੁਣ ਬਦਲਾਅ ਦਾ ਦੌਰ ਦੇਖ ਰਿਹਾ ਹੈ। ਫੱਗਣ ਦੀ ਮਸਤੀ ਦਾ ਨਜ਼ਰਾਂ ਹੁਣ ਗੁਜ਼ਰੇ ਜ਼ਮਾਨੇ ਦੀ ਗੱਲ ਹੋ ਗਿਆ ਹੈ ਜੋ ਹੁਣ ਕੁੱਝ ਘੰਟਿਆਂ ਦੇ ਰੰਗ-ਗੁਲਾਲ ਤੋਂ ਬਾਅਦ ਸ਼ਾਂਤ ਹੋ ਜਾਂਦਾ ਹੈ। ਹੋਲੀ ਦਾ ਤਿਉਹਾਰ ਬਹੁਤਿਆਂ ਲਈ ਫੋਨ ਦੀ ਘੰਟੀ ਤੇ ਹੈਪੀ ਹੋਲੀ ਤੱਕ ਸੀਮਤ ਹੋ ਚੁੱਕਿਆ ਹੈ ਪਰ ਇਹ ਤਿਉਹਾਰ ਛੋਟੇ ਬੱਚਿਆਂ ਅਤੇ ਨੌਜਵਾਨਾਂ ਵਿੱਚ ਹਾਲੇ ਵੀ ਹਰਮਨ ਪਿਆਰਾ ਹੈ। ਬੱਚੇ ਅਜੇ ਵੀ ਹੋਲੀ ਦੇ ਰੰਗਾਂ ਨੂੰ ਆਪਣੇ ਜੀਵਨ ਦਾ ਅਨਿੱਖੜਵਾਂ ਅੰਗ ਮੰਨਦੇ ਹਨ । ਫੋਟੋ: ਹੋਲੀ ਦੇ ਰੰਗ ਵਿਚ ਰੰਗੇ ਛੋਟੇ ਬੱਚੇ