ਲੁਧਿਆਣਾ, 19 ਮਾਰਚ (ਟੀ. ਕੇ.) ਦਸਮੇਸ਼ ਕਿਸਾਨ- ਮਜ਼ਦੂਰ ਯੂਨੀਅਨ (ਰਜਿ:) ਜ਼ਿਲ੍ਹਾ ਲੁਧਿਆਣਾ ਦੀ ਜ਼ਿਲ੍ਹਾ ਕਾਰਜਕਾਰੀ ਕਮੇਟੀ ਦੀ ਇੱਕ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਤਲਵੰਡੀ ਕਲਾਂ ਵਿਖੇ ਹੋਈ। ਜਿਸ ਵਿੱਚ ਵੱਖ-ਵੱਖ ਆਗੂਆਂ ਜ਼ਿਲ੍ਹਾ ਸਕੱਤਰ ਜਸਦੇਵ ਸਿੰਘ ਲਲਤੋਂ, ਮੀਤ ਪ੍ਰਧਾਨ, ਬਲਜੀਤ ਸਿੰਘ ਸਵੱਦੀ, ਖਜਾਨਚੀ ਅਮਰੀਕ ਸਿੰਘ ਤਲਵੰਡੀ,ਅਵਤਾਰ ਸਿੰਘ ਬਿੱਲੂ ਵਲੈਤੀਆ ਨੇ ਉਚੇਚੇ ਤੌਰ ਤੇ ਵਿਚਾਰ ਪੇਸ਼ ਕੀਤੇ। ਜਿਸ ਉਪਰੰਤ ਸਰਵਸੰਮਤੀ ਨਾਲ ਹੇਠ ਲਿਖੇ ਮਤੇ ਪਾਸ ਕੀਤੇ ਗਏ:-
ਪਹਿਲੇ ਮਤੇ ਰਾਹੀਂ ਚੌਂਕੀਮਾਨ ਟੋਲ ਪਲਾਜਾ ਉੱਪਰ 10 ਫਰਵਰੀ ਤੋਂ ਲਗਾਤਾਰ ਨਵਾਂ ਦਿੱਲੀ ਮੋਰਚਾ- 2 ਦੀ ਤਿਆਰੀ ਹਿੱਤ ਚੱਲ ਰਹੇ ਪੱਕੇ ਧਰਨੇ ਅਤੇ ਟਰੈਕਟਰਾਂ- ਟਰਾਲੀਆਂ ਤੇ ਗੱਡੀਆਂ ਵਾਲੇ ਸੰਗਰਾਮੀ ਕਾਫਲਿਆਂ ਦੀ ਸੇਵਾ ਹਿੱਤ ਚੱਲ ਰਹੇ ਲੰਗਰ ਉੱਪਰ ਭਰਪੂਰ ਤਸੱਲੀ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ।
ਦੂਜੇ ਮਤੇ ਰਾਹੀਂ ਵਰਨਣ ਕੀਤਾ ਗਿਆ ਕਿ 20 ਤਰੀਕ ਨੂੰ ਸਵੇਰੇ 9 ਵਜੇ ਲੜੀਵਾਰ ਨਵਾਂ ਕਾਫਲਾ ਸ਼ੰਭੂ ਬਾਰਡਰ ਨੂੰ ਰਵਾਨਗੀ ਕਰੇਗਾ, ਜਿਸ ਵਿੱਚ ਵੱਖ-ਵੱਖ ਇਕਾਈਆਂ ਦੇ ਕਿਸਾਨ -ਮਜ਼ਦੂਰ ਵੀਰ ਸ਼ਾਮਿਲ ਹੋਣਗੇ।
ਤੀਜੇ ਮਤੇ ਰਾਹੀਂ ਐਲਾਨ ਕੀਤਾ ਗਿਆ ਕਿ 23 ਮਾਰਚ ਦੇ ਮਹਾਨ ਸ਼ਹੀਦਾਂ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਯਾਦ 'ਚ ਰਚੇ ਜਾ ਰਹੇ ਵਿਸ਼ਾਲ ਸ਼ਹੀਦੀ ਸਮਾਗਮ 'ਚ ਸ਼ਮੂਲੀਅਤ ਕਰਨ ਲਈ 23 ਮਾਰਚ ਨੂੰ ਸਵੇਰੇ 8 ਵਜੇ ਵੱਡਾ ਜੁਝਾਰੂ ਕਾਫਲਾ ਹਸੈਨੀਵਾਲਾ (ਫਿਰੋਜਪੁਰ ਬਾਰਡਰ) ਲਈ ਕੂਚ ਕਰੇਗਾ।
ਅੱਜ ਦੀ ਮੀਟਿੰਗ 'ਚ ਹੋਰਨਾਂ ਤੋਂ ਇਲਾਵਾ ਜੱਥੇਦਾਰ ਗੁਰਮੇਲ ਸਿੰਘ ਢੱਟ, ਜਸਵੰਤ ਸਿੰਘ ਮਾਨ, ਅਵਤਾਰ ਸਿੰਘ ਤਾਰ, ਵਿਜੇ ਕੁਮਾਰ ਪੰਡੋਰੀ, ਅਮਰਜੀਤ ਸਿੰਘ ਖੰਜਰਵਾਲ, ਬਲਤੇਜ ਸਿੰਘ ਸਿੱਧਵਾਂ, ਤੇਜਿੰਦਰ ਸਿੰਘ ਬਿਰਕ, ਬੂਟਾ ਸਿੰਘ ਬਰਸਾਲ, ਅਵਤਾਰ ਸਿੰਘ ਸੰਗਤਪੁਰਾ, ਗੁਰਦੀਪ ਸਿੰਘ ਮੁੰਡਿਆਣੀ, ਗੁਰਚਰਨ ਸਿੰਘ ਤਲਵੰਡੀ ,ਗੁਰਸੇਵਕ ਸਿੰਘ ਸੋਨੀ ਸਵੱਦੀ, ਸਰਵਿੰਦਰ ਸਿੰਘ ਸੁਧਾਰ, ਜਗਦੇਵ ਸਿੰਘ ਗੁੜੇ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।