ਦਿੱਲੀ ਮੋਰਚਾ -2 ਵਾਲੇ ਸਾਂਝੇ ਫੋਰਮ ਦੇ ਸੱਦੇ 'ਤੇ ਕਿਸਾਨ -ਮਜ਼ਦੂਰ ਜੱਥੇਬੰਦੀਆਂ ਨੇ ਕੀਤਾ 4 ਘੰਟੇ ਵਿਸਾਲ ਰੇਲ ਰੋਕੋ ਐਕਸ਼ਨ

ਮੁੱਲਾਂਪੁਰ ਦਾਖਾ 10 ਮਾਰਚ (ਸਤਵਿੰਦਰ ਸਿੰਘ ਗਿੱਲ) ਦਿੱਲੀ ਮੋਰਚਾ -2 ਵਾਲੇ 200 ਕਿਸਾਨ ਜੱਥੇਬੰਦੀਆਂ ਦੇ ਸਾਂਝੇ ਫੋਰਮ ਦੇ ਸੰਗਰਾਮੀ ਸੱਦੇ ਨੂੰ ਲਾਗੂ ਕਰਦਿਆਂ ਕੇਂਦਰ ਦੀ ਜਾਲਮ ਤੇ ਕਾਤਲ ਮੋਦੀ ਹਕੂਮਤ ਅਤੇ ਹਰਿਆਣਾ ਦੀ ਖੱਟਰ ਹਕੂਮਤ ਵਿਰੁੱਧ ਹੱਕ ,ਸੱਚ ਤੇ ਨਿਆਂ ਦੀ ਆਵਾਜ਼ ਨੂੰ ਹੋਰ ਬੁਲੰਦ ਕਰਦਿਆਂ ਦੇਸ਼ ਪੱਧਰੀ ਰੇਲ ਰੋਕੋ ਐਕਸ਼ਨਾਂ ਦੀ ਲੜੀ ਦੀ ਕੜੀ ਵਜੋਂ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜਿ:) ਜ਼ਿਲ੍ਹਾ  ਲੁਧਿਆਣਾ ਦੀ ਪਹਿਲਕਦਮੀ ਨਾਲ ਹੋਰ ਭਰਾਤਰੀ ਕਿਸਾਨ- ਮਜ਼ਦੂਰ ਜੱਥੇਬੰਦੀਆਂ ਦੇ ਭਰਵੇੰ ਸਹਿਯੋਗ ਨਾਲ ਅੱਜ ਠੀਕ 12 ਵਜੇ ਤੋਂ 4 ਵਜੇ ਤੱਕ ਮੁੱਲਾਂਪੁਰ ਰੇਲਵੇ ਪੁਲ ਦੇ ਹੇਠਾਂ ਰੇਲਵੇ ਲਾਈਨਾਂ ਦੇ ਉੱਪਰ ਵਿਸ਼ਾਲ ਰੇਲ- ਰੋਕੋ ਐਕਸ਼ਨ- ਧਰਨਾ ਲਾਇਆ ਗਿਆ।
  ਅੱਜ ਦੇ ਰੇਲ ਰੋਕੋ ਐਕਸ਼ਨ  ਧਰਨੇ ਨੂੰ ਵੱਖ -ਵੱਖ ਕਿਸਾਨ- ਮਜ਼ਦੂਰ ਆਗੂਆਂ ਸਰਵਸ੍ਰੀ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ, ਸਕੱਤਰ ਜਸਦੇਵ ਸਿੰਘ ਲਲਤੋਂ, ਅਵਤਾਰ ਸਿੰਘ ਬਿਲੂ ਵਲੈਤੀਆ, ਰਣਜੀਤ ਸਿੰਘ  ਗੁੜੇ, ਉਜਾਗਰ ਸਿੰਘ ਬੱਦੋਵਾਲ, ਹਰਦੇਵ ਸਿੰਘ ਮੁੱਲਾਂਪੁਰ, ਜਰਨੈਲ ਸਿੰਘ ਮੁੱਲਾਂਪੁਰ, ਗੁਰਮੀਤ ਸਿੰਘ ਮੋਹੀ, ਕੁਲਦੀਪ ਸਿੰਘ ਮੋਹੀ, ਹਰਦੀਪ ਸਿੰਘ ਬੱਲੋਵਾਲ, ਗੁਰਦੇਵ ਸਿੰਘ ਮੁੱਲਾਂਪੁਰ  ਨੇ ਸੰਬੋਧਨ ਕਰਦਿਆਂ ਅਹਿਮ ਮੰਗਾਂ- ਸ਼ਹੀਦ ਸ਼ੁਭਕਰਮਨ ਸਿੰਘ ਸਬੰਧੀ ਐਫਆਈਆਰ ਵਿੱਚ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਤੇ ਹਰਿਆਣਾ ਦੇ ਡੀਜੀਪੀ ਦਾ ਨਾਮ ਦਰਜ ਕਰਵਾਉਣ, ਐਮਐਸਪੀ ਦੀ ਗਰੰਟੀ ਵਾਲਾ ਕਾਨੂੰਨ ਬਣਵਾਉਣ, ਕਿਸਾਨ- ਮਜ਼ਦੂਰ ਵਿਰੋਧੀ ਸਾਮਰਾਜੀ ਸੰਸਥਾ ਵਿਸ਼ਵ ਵਪਾਰ ਸੰਸਥਾ 'ਚੋਂ ਭਾਰਤ ਦੇ ਬਾਹਰ ਆਉਣ, ਦੇਸ਼ ਦੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ 13 ਲੱਖ ਕਰੋੜ ਰੁ: ਦੇ ਕਰਜੇ 'ਤੇ ਲੀਕ ਮਰਵਾਉਣ ,ਕੇਂਦਰੀ ਮੰਤਰੀ ਅਜੇ ਮਿਸ਼ਰਾ ਟੈਨੀ ਨੂੰ ਗਿਰਫਤਾਰ ਕਰਵਾਉਣ ,ਕਿਸਾਨ- ਅੰਦੋਲਨ ਦੌਰਾਨ ਕਿਸਾਨਾਂ ਸਿਰ ਬਣੇ ਸਾਰੇ ਪੁਲਿਸ ਕੇਸ ਰੱਦ ਕਰਵਾਉਣ ਤੇ ਬਿਜਲੀ  ਦਾ ਨਿੱਜੀਕਰਨ ਪੂਰੀ ਤਰ੍ਹਾਂ ਬੰਦ ਕਰਵਾਉਣ ਸਮੇਤ ਸਾਰੀਆਂ ਅਹਿਮ ਮੰਗਾਂ 'ਤੇ ਭਰਪੂਰ ਚਾਨਣਾ ਪਾਇਆ ਗਿਆ। ਇਸ ਤੋਂ ਇਲਾਵਾ ਦਿੱਲੀ ਨੂੰ ਜਾਣ ਵਾਲੇ ਤਮਾਮ ਕੌਮੀ ਮਾਰਗਾਂ ਤੋਂ ਬੈਰੀਕੇਡ, ਕੰਡਿਆਲੀ ਤੇ ਜ਼ਹਿਰੀਲੀ ਤਾਰ ਅਤੇ ਨੁਕੀਲੇ ਕਿੱਲਾਂ ਨੂੰ ਮੁਕੰਮਲ ਰੂਪ 'ਚ ਹਟਾ ਕੇ ਕਿਸਾਨ ਕਾਫਲਿਆਂ ਨੂੰ ਦਿੱਲੀ ਪੁੱਜਣ ਦੇਣ ਦੀ ਮੰਗਦੇ ਪੱਖ 'ਤੇ ਜ਼ੋਰਦਾਰ ਆਵਾਜ਼ ਬੁਲੰਦ ਕੀਤੀ।
 ਅੱਜ ਦੇ ਐਕਸ਼ਨ ਧਰਨੇ 'ਚ ਹੋਰਨਾਂ ਤੋਂ ਇਲਾਵਾ ਵੱਖ-ਵੱਖ ਆਗੂਆਂ ਡਾਕਟਰ ਗੁਰਮੇਲ ਸਿੰਘ ਕੁਲਾਰ, ਜੱਥੇਦਾਰ ਗੁਰਮੇਲ ਸਿੰਘ ਢੱਟ ,ਵਿਜੇ ਕੁਮਾਰ ਪੰਡੋਰੀ, ਗੁਰਦੀਪ ਸਿੰਘ ਮੰਡਿਆਣੀ, ਅਮਰਜੀਤ ਸਿੰਘ ਖੰਜਰਵਾਲ, ਗੁਰਸੇਵਕ ਸਿੰਘ ਸੋਨੀ ਸਵੱਦੀ, ਬਲਜੀਤ ਸਿੰਘ ਸਵੱਦੀ, ਅਮਰੀਕ ਸਿੰਘ ਤਲਵੰਡੀ( ਖਜਾਨਚੀ), ਤਜਿੰਦਰ ਸਿੰਘ ਵਿਰਕ, ਬੂਟਾ ਸਿੰਘ ਬਰਸਾਲ, ਗੁਰਤੇਜ ਸਿੰਘ ਸਿੱਧਵਾਂ, ਜਸਵੰਤ ਸਿੰਘ ਮਾਨ ,ਜਗਦੇਵ ਸਿੰਘ ਗੁੜੇ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।