ਪਿੰਡ ਡਾਂਗੀਆਂ ਵਿਖੇ ਘਰ ਘਰ ਮੁਫਤ ਰਾਸਨ ਦੀ ਸਕੀਮ ਦਾ ਲੋਕਾ ਨੇ ਲਿਆ ਲਾਹਾ

ਹਠੂਰ, 27, ਫਰਵਰੀ ( ਕੌਸ਼ਲ ਮੱਲ੍ਹਾ)-  ਨੇੜਲੇ ਪਿੰਡ ਡਾਂਗੀਆਂ ਵਿਖੇ ਆਪ ਸਰਕਾਰ ਵੱਲੋ ਸੁਰੂ ਕੀਤੀ ਘਰ ਘਰ ਮੁਫਤ ਰਾਸਨ ਦੀ ਸਕੀਮ ਤਹਿਤ ਨਗਰ ਨਿਵਾਸੀਆਂ ਨੂੰ ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਡਾਂਗੀਆ ਦੀ ਅਗਵਾਈ ਹੇਠ ਮੁਫਤ ਰਾਸਨ ਦੀ ਵੰਡ ਕੀਤੀ ਗਈ ਤੇ ਪ੍ਰਤੀ ਮੈਂਬਰ 5 ਕਿੱਲੋ ਪੌਸਟਿਕ ਆਟਾ ਵੰਡਿਆ ਗਿਆਂ । ਇਸ ਸਮੇ ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਡਾਂਗੀਆਂ ਨੇ ਕਿਹਾ ਕਿ ਮਾਨ ਸਰਕਾਰ ਦੀ ਇਹ ਸਕੀਮ ਇੱਕ ਇਨਕਲਾਬੀ ਕਦਮ ਹੈ ਜਿਸ ਨਾਲ ਜਿੱਥੇ ਲੋਕਾਂ ਨੂੰ ਘਰ ਬੈਠੈ ਪੌਸਟਿਕ ਅਨਾਜ ਲੈਣ ਦੀ ਸੂਹਲਤ ਮਿਲੇਗੀ ਤੇ ਲੰਬੀਆਂ ਕਤਾਰਾਂ ਵਿੱਚ ਨਹੀ ਖੜਨਾ ਪਵੇਗਾ ਉੱਥੇ ਇਸ ਸਕੀਮ ਨਾਲ ਭ੍ਰਿਸਟਾਚਾਰ ਨੂੰ ਵੀ ਨੱਥ ਪਈ ਹੈ।ਇਸ ਤੋ ਪਹਿਲਾ ਕਣਕ ਵੰਡ ਦੀ ਸਕੀਮ ਨਾਲ ਕਈ ਤਰ੍ਹਾਂ ਦੀਆਂ ਭ੍ਰਿਸਟਾਚਾਰ ਹੋਣ ਦੀਆਂ ਸਕਾਇਤਾਂ ਮਿਲ ਰਹੀਆਂ ਸਨ ਤੇ ਲੋਕਾਂ ਨੂੰ ਸਾਰਾ ਸਾਰਾ ਦਿਨ ਕਣਕ ਲੈਣ ਲਈ ਲਾਈਨਾਂ ਵਿੱਚ ਖੜਨਾ ਪੈਂਦਾ ਸੀ ਜਿਸ ਤੋ ਲੋਕਾਂ ਨੂੰ ਹੁਣ ਛੁਟਕਾਰਾਂ ਮਿਿਲਆ ਹੈ । ਉਨ੍ਹਾ ਕਿਹਾ ਕਿ ਮਾਨ ਸਰਕਾਰ ਦੀਆਂ ਸਕੀਮਾਂ ਦਾ ਲੋਕਾਂ ਨੂੰ ਲਾਹਾ ਮਿਲ ਰਿਹਾ ਹੈ ਤੇ ਲੋਕ ਇਸ ਇਨਕਲਾਬੀ ਸਰਕਾਰ ਦੇ ਕੰਮ ਕਾਜ ਤੋ ਪ੍ਰਭਾਵਿਤ ਹਨ । ਉਨ੍ਹਾ ਕਿਹਾ ਕਿ ਹਲਕਾ ਜਗਰਾਓ ਦੀ  ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂਕੇ ਦੀ ਅਗਵਾਈ ਹੇਠ ਹਲਕੇ ਵਿੱਚ ਅਥਾਹ ਵਿਕਾਸ ਹੋ ਰਹੇ ਹਨ ਤੇ ਬੀਬੀ ਮਾਣੂਕੇ ਵੱਲੋ ਹਲਕੇ ਦੀ ਨੁਹਾਰ ਬਦਲਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।ਇਸ ਸਮੇਂ ਉਨ੍ਹਾ ਸੂਬੇ ਦੀ ਮਾਨ ਸਰਕਾਰ ਦਾ ਧੰਨਵਾਦ ਵੀ ਕੀਤਾ ।ਇਸ ਮੌਕੇ ਸਰਪੰਚ ਦਰਸਨ ਸਿੰਘ ਡਾਗੀਆ, ਕਮਲਜੀਤ ਸਿੰਘ ,ਬਲਾਕ ਪ੍ਰਧਾਨ ਸੁਖਦੇਵ ਸਿੰਘ , ਦਲਜੀਤ ਸਿੰਘ ਨੰਬਰਦਾਰ, ਜਗਰੂਪ ਸਿੰਘ ਰੂਪਾ, ਕੁਲਵੰਤ ਸਿੰਘ ਫੌਜੀ,ਬਲਵੰਤ ਸਿੰਘ, ਜਗਸੀਰ  ਸਿੰਘ, ਹਰਵਿੰਦਰ ਸਿੰਘ, ਗੁਰਬਖਸ ਸਿੰਘ,  ਮਨੀ ਸੋਢੀ ਆਦਿ ਹਾਜ਼ਰ ਸਨ ।