ਲੰਡਨ, ( ਅਮਨਜੀਤ ਸਿੰਘ ਖਹਿਰਾ ) ਪੱਛਮੀ ਬੰਗਾਲ ਵਿੱਚ ਇੱਕ ਸਿੱਖ ਪੁਲਿਸ ਅਫਸਰ ਨੂੰ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵੱਲੋਂ ਪ੍ਰਦਰਸ਼ਨ ਕਰਦੇ ਸਮੇਂ ਖਾਲਿਸਤਾਨੀ ਆਖਿਆ ਗਿਆ
ਜਿਸ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਪੁਲਿਸ ਅਫਸਰ ਜਸਪ੍ਰੀਤ ਸਿੰਘ ਉੱਚੀ ਆਵਾਜ਼ ਵਿੱਚ ਆਪਣੇ ਉੱਪਰ ਖਾਲਿਸਤਾਨੀ ਦੇ ਕਸੇ ਗਏ ਰੁਮਾਰਕ ਨੂੰ ਕੋਟਿ ਵਿੱਚ ਲਿਜਾਣ ਦੀ ਗੱਲ ਕਰਦੇ ਨਜ਼ਰ ਆ ਰਹੇ ਹਨ
ਇਹ ਸਾਰੀ ਘਟਨਾ ਉਸ ਸਮੇਂ ਘਟੀ ਜਦੋਂ ਪੱਛਮੀ ਬੰਗਾਲ ਵਿੱਚ ਭਾਰਤੀ ਜਨਤਾ ਪਾਰਟੀ ਦੇ ਵਰਕਰ ਇੱਕ ਪ੍ਰੋਟੈਸਟ ਕਰ ਰਹੇ ਸਨ ਜਿਸ ਦੌਰਾਨ ਜਸਪ੍ਰੀਤ ਸਿੰਘ ਪੁਲਿਸ ਅਫਸਰ ਦੀ ਡਿਊਟੀ ਨਿਭਾਉਂਦਾ ਮੌਕੇ ਤੇ ਮੌਜੂਦ ਸੀ
ਦੁਨੀਆਂ ਭਰ ਵਿੱਚ ਫਸਦੇ ਸਿੱਖਾਂ ਵਿੱਚ ਇਸ ਗੱਲ ਦਾ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਸਿੱਖਾਂ ਨੂੰ ਕਿਤੇ ਨਾ ਕਿਤੇ ਹਰ ਪੱਖ ਤੋਂ ਖਾਲਿਸਤਾਨੀ ਦੇਖ ਰਹੀ ਹੈ ਜੋ ਕਿ ਇੱਕ ਬਹੁਤ ਹੀ ਮੰਦਭਾਗੀ ਗੱਲ
ਅੱਜ ਦੀ ਇਸ ਘਟਨਾ ਉੱਪਰ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਵੀ ਬਹੁਤ ਸਾਰੇ ਰਾਜਨੀਤਿਕ ਆਗੂਆਂ ਵੱਲੋਂ ਇਸ ਘਟਨਾ ਦੀ ਨਿਖੇਦੀ ਕੀਤੀ ਗਈ ਹੈ ਉੱਥੇ ਮਮਤਾ ਬੈਨਰਜੀ ਵੱਲੋਂ ਵੀ ਆਪਣੇ ਟਵਿਟਰ ਉੱਪਰ ਇਸ ਘਟਨਾ ਬਾਰੇ ਜੋ ਆਖਿਆ ਗਿਆ ਹੈ ਉਹ ਵੀ ਤੁਸੀਂ ਸੁਣ ਅਤੇ ਪੜ ਲਵੋ
ਕੁੱਲ ਮਿਲਾ ਕੇ ਜੇਕਰ ਭਾਰਤ ਵਿੱਚ ਹੀ ਰਾਜ ਕਰ ਰਹੀ ਪਾਰਟੀ ਦੇ ਵਰਕਰ ਸਿੱਖਾਂ ਨਾਲ ਇਸ ਤਰ੍ਹਾਂ ਦਾ ਸਲੂਕ ਕਰਦੇ ਹਨ ਤਾਂ ਇਹ ਬਹੁਤ ਹੀ ਮੰਦਭਾਗਾ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਕਦੋਂ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਗ੍ਰਿਹ ਮੰਤਰੀ ਇਸ ਪੁਲਿਸ ਅਫਸਰ ਦੀ ਗੱਲਬਾਤ ਸੁਣ ਕੇ ਇਸਦਾ ਸਹੀ ਅਤੇ ਸਥਾਈ ਹੱਲ ਕੱਢਦੇ ਹਨ