ਸੁਖਪਾਲ ਸਿੰਘ ਸਿੱਧੂ ਦਾ ਵਿਜੈ ਇੰਦਰ ਸਿੰਗਲਾ ਮੰਤਰੀ ਪੰਜਾਬ ਸਰਕਾਰ ਵੱਲੋਂ ਸਨਮਾਨ

ਮਨੁੱਖਤਾ ਦੀ ਸੇਵਾ ਲਈ ਸੁਖਪਾਲ ਸਿੰਘ ਸਿੱਧੂ ਦੀ ਵੱਡੀ ਦੇਣ, ਕੈਂਸਰ ਪੀੜਤਾਂ ਲਈ ਬਠਿੰਡਾ ਟਰੇਨ ਸਟੇਸ਼ਨ ਤੇ ਲੰਗਰ ਲੌਣਾ

ਚੰਡੀਗੜ੍,ਸਤੰਬਰ 2019, -( ਰਿਪੋਟਰ ਇਕਬਾਲ ਸਿੰਘ ਰਸੂਲਪੁਰ)-

ਨਥਾਣਾ ਸਿਟੀ ਐਕਸਪ੍ਰੈਸ ਦੇ ਨਾਂ ਨਾਲ ਜਾਣੇ ਜਾਂਦੇ ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਨਥਾਣਾ ਲੜਕੇ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਮਾ ਸੁਖਪਾਲ ਸਿੰਘ ਸਿੱਧੂ ਦਾ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਕਰਵਾਏ ਗਏ ਰਾਜ ਪੱਧਰੀ ਅਧਿਆਪਕ ਰਾਜ ਪੁਰਸਕਾਰ ਸਮਾਰੋਹ ਦੌਰਾਨ ਮਾਨਯੋਗ ਵਿਜੈ ਇੰਦਰ ਸਿੰਗਲਾ ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਸਰਕਾਰ ਵੱਲੋਂ ਸਨਮਾਨ ਕੀਤਾ ਗਿਆ । ਇਸ ਮੌਕੇ ਸ਼੍ਰੀ ਕ੍ਰਿਸ਼ਨ ਕੁਮਾਰ ਸਕੱਤਰ ਸਕੂਲ ਸਿੱਖਿਆ ਵਿਭਾਗ, ਮੁਹੰਮਦ ਤਇਅਬ ਡੀ.ਜੀ.ਐਸ.ਈ.ਪੰਜਾਬ, ਸੁਖਜੀਤ ਪਾਲ ਸਿੰਘ ਡੀ.ਪੀ.ਆਈ.(ਸੈ.ਸਿ) ਪੰਜਾਬ, ਇੰਦਰਜੀਤ ਸਿੰਘ ਡਾਇਰੈਕਟਰ ਐਸ.ਸੀ.ਈ.ਆਰ.ਟੀ  ਪੰਜਾਬ ਅਤੇ ਹਰਦੀਪ ਸਿੰਘ ਤੱਗੜ ਜ਼ਿਲ੍ਹਾ ਸਿੱਖਿਆ ਅਫ਼ਸਰ ਬਠਿੰਡਾ ਵੱਲੋਂ ਅਧਿਆਪਕ ਦਿਵਸ ਦੀਆਂ ਮੁਬਾਰਕਾਂ ਦਿੰਦੇ ਹੋਏ ਮਿਹਨਤੀ ਅਧਿਆਪਕਾਂ ਦੀ ਪ੍ਰਸ਼ੰਸਾ ਕੀਤੀ ਗਈ। ਇੱਥੇ ਜ਼ਿਕਰਯੋਗ ਹੈ ਕਿ ਸੁਖਪਾਲ ਸਿੰਘ ਸਿੱਧੂ ਨੇ ਆਪਣੇ ਸਕੂਲ ਸਟਾਫ਼ ਅਤੇ ਸਕੂਲ ਵਿਕਾਸ ਭਲਾਈ ਕਮੇਟੀ ਦੇ ਸਹਿਯੋਗ ਨਾਲ ਸਕੂਲ ਨੂੰ ਸਮਾਰਟ ਬਣਾਉਣ ਵਿੱਚ ਮੋਹਰੀ ਰੋਲ ਨਿਭਾਇਆ ਹੈ ਅਤੇ ਸਕੂਲ ਸਮੇਂ ਤੋਂ ਬਾਅਦ ਵੀ ਉਹਨਾਂ ਸਕੂਲ ਦੇ ਕੰਮਾਂ ਨੂੰ ਨੇਪਰੇ ਚਾੜ੍ਹਨ ਲਈ ਲਗਾਤਾਰ ਮਿਹਨਤ ਕੀਤੀ  ਹੈ। ਸਿੱਧੂ ਨੇ ਕਿਹਾ ਕਿ ਸਕੂਲ ਸਟਾਫ਼ ਦੇ ਸਹਿਯੋਗ ਨਾਲ ਸਕੂਲ ਦੇ ਸਾਬਕਾ ਵਿਦਿਆਰਥੀਆਂ ਨਾਲ ਮਿਲ ਕੇ ਸਕੂਲ ਵਿੱਚ ਲਿਸਨਿੰਗ ਲੈਬ ਮਲਟੀਮੀਡੀਆ ਰੂਮ, ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਦੀ ਯਾਦਗਾਰ, ਪਾਰਕ, ਝੂਲੇ ਅਤੇ ਆਕਰਸ਼ਕ ਬਾਲਾ ਵਰਕ ਕਰਵਾਇਆ ਗਿਆ। ਸੁਖਪਾਲ ਸਿੰਘ ਸਿੱਧੂ ਦੀ ਮਿਹਨਤ ਸਦਕਾ ਇਸ ਵਾਰ ਸਕੂਲ ਦੇ ਬੱਚਿਆਂ ਨੂੰ ਕੌਮੀ ਪੱਧਰ ਦੇ ਗੋਲਡਨ ਐਰੋ ਐਵਾਰਡ ਵੀ ਮਿਲੇ ਹਨ। ਸਿੱਧੂ ਸਕੂਲ ਦੇ ਕੰਮਾਂ ਤੋਂ  ਇਲਾਵਾ ਜਿੱਥੇ ਡਾ ਕੁਲਵੰਤ ਧਾਲੀਵਾਲ ਦੀ ਸੰਸਥਾ ਵਰਲਡ ਕੈਂਸਰ ਕੇਅਰ ਨਾਲ ਮਿਲ ਕੇ ਮਾਲਵਾ ਪੱਟੀ ਵਿੱਚ ਕੈਂਸਰ ਕੈਂਪ ਲਗਵਾ ਰਹੇ ਹਨ ਅਤੇ ਕੈਂਸਰ ਟਰੇਨ ਦੇ ਮਰੀਜ਼ਾਂ ਲਈ ਲੰਗਰ ਵੀ ਲਗਾ ਰਹੇ ਹਨ ਉੱਥੇ ਹੀ  ਵਰਲਡ ਕੈਂਸਰ ਕੇਅਰ ਟੀਮ ਨਾਲ ਮਿਲ ਕੇ  ਹੜਾਂ ਦੀ ਮਾਰ ਹੇਠ ਆਏ ਲੋਕਾਂ ਦੀ ਸੇਵਾ ਕੀਤੀ। ਉਹ ਸੁਖ ਸੇਵਾ ਸੁਸਾਇਟੀ ਪੰਜਾਬ ਨਾਲ ਮਿਲ ਕੇ ਝੁੱਗੀ ਝੌਂਪੜੀਆਂ ਵਿੱਚ ਰਹਿ ਰਹੇ ਲੋੜਵੰਦ ਬੱਚਿਆਂ ਲਈ ਰੋਟੀ ਬੈਂਕ ਦੀ ਸੇਵਾ ਵੀ ਲਗਾਤਾਰ ਕਰ ਰਹੇ ਹਨ ਅਤੇ ਉਨ੍ਹਾਂ ਬੱਚਿਆਂ ਨੂੰ ਸਕੂਲੀ ਸਿੱਖਿਆ ਲਈ ਪ੍ਰੇਰਿਤ ਕਰ ਰਹੇ ਹਨ। ਉਹ ਖੂਨਦਾਨ ਮਹਾਂਦਾਨ ਤਹਿਤ 27 ਵਾਰੀ ਲੋੜਵੰਦਾਂ ਲਈ ਖੂਨਦਾਨ ਵੀ ਕਰ ਚੁੱਕੇ ਹਨ। ਅਧਿਆਪਕ ਦਿਵਸ ਮੌਕੇ ਰਾਜ ਪੱਧਰੀ ਅਧਿਆਪਕ ਰਾਜ ਪੁਰਸਕਾਰ ਸਮਾਰੋਹ ਦੌਰਾਨ ਸਿੱਧੂ ਦਾ ਸਨਮਾਨ ਕੀਤੇ ਜਾਣ ਤੇ ਉਪ ਜਿਲ੍ਹਾ ਸਿੱਖਿਆ ਅਫਸਰ ਸ੍ਰੀ ਬਲਜੀਤ ਸਿੰਘ ਸੰਦੋਹਾ, ਉਪ ਜਿਲ੍ਹਾ ਸਿੱਖਿਆ ਅਫਸਰ ਸ੍ਰੀ ਸ਼ਿਵ ਪਾਲ ਗੋਇਲ, ਬੀ ਪੀ ਈ ਓ ਕਰਮਜੀਤ ਕੌਰ, ਸੈਂਟਰ ਮੁਖੀ ਅਜੈਬ ਸਿੰਘ, ਸਕੂਲ ਵਿਕਾਸ ਭਲਾਈ ਕਮੇਟੀ ਦੇ ਚੇਅਰਮੈਨ ਡਾ ਜਗਸੀਰ ਸਿੰਘ ਸਿੱਧੂ, ਨਿਰਭੈ ਭੁੱਲਰ ਸਮਾਰਟ ਸਕੂਲ ਕੋਆਰਡੀਨੇਟਰ, ਰਣਜੀਤ ਮਾਨ ਪੜ੍ਹੋ ਪੰਜਾਬ ਪੜਾਓ ਪੰਜਾਬ ਕੋਆਰਡੀਨੇਟਰ, ਜਗਸੀਰ ਸਹੋਤਾ, ਜਗਜੀਤ ਕੌਰ, ਸਤਨਾਮ ਕੌਰ,ਪਰਮਜੀਤ ਕੌਰ, ਸਰਬਜੀਤ ਸਿੰਘ ਕਾਂਗਰਸੀ ਆਗੂ, ਚਮਕੌਰ ਸਿੰਘ, ਡਾ ਰੂਪ ਖਾਨ, ਸ਼ਿਵ ਕੁਮਾਰ, ਹਰਪ੍ਰੀਤ ਮਦੇਸ਼ਾ ਵੱਲੋਂ ਵਧਾਈਆਂ ਦਿੱਤੀਆਂ ਗਈਆਂ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ।