ਲੁਧਿਆਣਾ, 3 ਨਵੰਬਰ (ਟੀ. ਕੇ. )ਲੋਕ ਨਿਰਮਾਣ ਵਿਭਾਗ (ਭਵਨ ਤੇ ਮਾਰਗ ਸ਼ਾਖਾ) ਪੰਜਾਬ ਵਿੱਚ ਕੰਮ ਕਰ ਰਹੇ ਜੂਨੀਅਰ ਇੰਜੀਨੀਅਰ,ਸਹਾਇਕ ਇੰਜੀਨੀਅਰ ਅਤੇ ਉਪ ਮੰਡਲ/ ਕਾਰਜਕਾਰੀ ਇੰਜੀਨੀਅਰ (ਪਦ ਉੱਨਤ ਜੇਈ ਕਾਡਰ ) ਦੀ ਨੁਮਾਇੰਦਾ ਜੱਥੇਬੰਦੀ ਡਿਪਲੋਮਾ ਇੰਜੀਨੀਅਰਜ਼ ਐਸੋਸੀਏਸ਼ਨ ਸਰਕਲ ਲੁਧਿਆਣਾ ਵੱਲੋਂ ਕਾਰਜਕਾਰੀ ਇੰਜੀਨੀਅਰ ਤਰਨਜੀਤ ਸਿੰਘ ਅਰੋੜਾ ,ਪ੍ਰਾਂਤਕ ਮੰਡਲ ਲੁਧਿਆਣਾ ਦਾ ਸੇਵਾ ਮੁਕਤੀ ਉਪਰੰਤ ਇੱਕ ਵਿਦਾਇਗੀ ਪਾਰਟੀ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇੰਜ:ਦਿਲਪ੍ਰੀਤ ਸਿੰਘ ਲੋਹਟ ਸੂਬਾ ਪ੍ਰਧਾਨ ਡੀ: ਈ: ਏ: ,ਲੋ: ਨਿ: ਵਿ: (ਭ ਤੇ ਮ) ਸ਼ਾਖਾ ਪੰਜਾਬ ਅਤੇ ਇੰਜ: ਗੁਰਵਿੰਦਰ ਸਿੰਘ ਬੇਦੀ ਮੁੱਖ ਸਲਾਹਕਾਰ ਡੀ: ਈ: ਏ: ਪੰਜਾਬ ਵੱਲੋਂ ਇੰਜ: ਅਰੋੜਾ ਦੀਆਂ ਵਿਭਾਗ ਪ੍ਰਤੀ ਅਤੇ ਬਤੌਰ ਵਿੱਤ ਸਕੱਤਰ ਡੀ: ਈ: ਏ: ਲੁਧਿਆਣਾ ਨਿਭਾਈਆਂ ਗਈਆਂ ਜਿੰਮੇਵਾਰੀਆ ਦਾ ਵਿਸਥਾਰ- ਪੂਰਵਕ ਚਾਨਣਾ ਪਾਇਆ ਗਿਆ। ਇਸ ਵਿਦਾਇਗੀ ਪਾਰਟੀ ਵਿੱਚ ਇੰਜ: ਸਤਵੰਤ ਸਿੰਘ ਭਾਟੀਆ ਉਪ ਮੰਡਲ ਇੰਜੀਨੀਅਰ (ਸੇਵਾ ਮੁਕਤ) ਇੰਜੀ: ਮੋਹਨ ਸਿੰਘ ਸਹੋਤਾ ਸੂਬਾ ਸੀਨੀਅਰ ਮੀਤ ਪ੍ਰਧਾਨ , ਇੰਜੀ: ਕੁਲਬੀਰ ਸਿੰਘ ਬੈਨੀਪਾਲ ਸੂਬਾ ਪ੍ਰੈਸ ਸਕੱਤਰ ਵੱਲੋ ਇੰਜੀ: ਅਰੋੜਾ ਦੀਆਂ ਵਿਭਾਗ, ਪ੍ਰਸ਼ਾਸਨ ਅਤੇ ਜੱਥੇਬੰਦੀ ਪ੍ਰਤੀ ਪੂਰੀ ਤਨਦੇਹੀ, ਲਗਨ ਨਾਲ ਨਿਭਾਈਆਂ ਗਈਆਂ ਜਿੰਮੇਵਾਰੀਆਂ ਦੀ ਪ੍ਰਸ਼ੰਸਾ ਕੀਤੀ ਗਈ । ਇੰਜੀ: ਰੁਪਿੰਦਰ ਸਿੰਘ ਜੱਸੜ ਸੂਬਾ ਵਿੱਤ ਸਕੱਤਰ, ਇੰਜ: ਵਰਿੰਦਰ ਕੁਮਾਰ ਜੱਖੂ ਸੂਬਾ ਜੱਥੇਬੰਦਕ ਸਕੱਤਰ, ਇੰਜ: ਅਨਿਲ ਮਿਨਹਾਸ,ਇੰਜ: ਰਾਜ ਕੁਮਾਰ ਪ੍ਰਾਂਤਕ ਮੰਡਲ, ਇੰਜ: ਇੰਦਰਜੀਤ ਸਿੰਘ ਸਮਰਾਲਾ , ਇੰਜ: ਗੁਰਪ੍ਰੀਤ ਸਿੰਘ ਧੀਰ , ਇੰਜ: ਅਮਨਦੀਪ ਸਿੰਘ ਬਿਜਲੀ ਵਿੰਗ, ਇੰਜ: ਜਗਵੀਰ ਸਿੰਘ-ਬਿਜਲੀ ਵਿੰਗ (ਸਾਰੇ ਜੂਨੀਅਰ/ਸਹਾਇਕ ਇੰਜੀਨੀਅਰਜ਼) ਵੱਲੋਂ ਇੰਜ:ਅਰੋੜਾ ਦੀਆਂ ਸਾਰੀਆਂ ਵਿਭਾਗੀ ਅਤੇ ਪ੍ਸ਼ਾਸਨਿਕ ਸ਼ਲਾਘਾਯੋਗ ਸੇਵਾਵਾਂ ਨੂੰ ਵਿਸ਼ੇਸ਼ ਤੌਰ ਤੇ ਯਾਦ ਕਰਦਿਆਂ ਪ੍ਰਸ਼ੰਸ਼ਾ ਕੀਤੀ ਗਈ। ਇਸ ਸਮਾਗਮ ਵਿੱਚ ਇੰਜ:ਪਵਨ ਕੁਮਾਰ, ਇੰਜ: ਬਲਜੀਤ ਸਿੰਘ, ਇੰਜੀ: ਜਸਪ੍ਰੀਤ ਸਿੰਘ, ਇੰਜ: ਸੰਦੀਪ ਸਿੰਘ ਬਿਜਲੀ ਵਿੰਗ , ਇੰਜੀ: ਰਾਜਿੰਦਰ ਕੁਮਾਰ ਪਾਠਕ (ਸਾਰੇ ਹੀ ਜੂਨੀਅਰ /ਸਹਾਇਕ ਇੰਜੀਨੀਅਰਜ਼) ਆਦਿ ਵੱਲੋਂ ਕਾਰਜਕਾਰੀ ਇੰਜੀਨੀਅਰ ਅਰੋੜਾ ਦੀਆਂ ਮਹੱਤਵਪੂਰਨ ਵਿਭਾਗੀ ਸੇਵਾਵਾਂ ਦੌਰਾਨ ਤਜਰਬੇ ਦੀਆਂ ਯਾਦਾਂ ਨੂੰ ਵਿਸ਼ੇਸ਼ ਤੌਰ ਤੇ ਸਾਂਝਾ ਕੀਤਾ ਗਿਆ। ਡੀ: ਈ: ਏ: ਲੁਧਿਆਣਾ ਦੇ ਸਮੂਹ ਮੈਂਬਰਾਨ ਤੇ ਅਹੁਦੇਦਾਰਾਂ ਵੱਲੋਂ ਸੇਵਾ ਮੁਕਤ ਹੋਏ ਕਾਰਜਕਾਰੀ ਇੰਜੀਨੀਅਰ ਇੰਜ: ਅਰੋੜਾ ਨੂੰ ਵਿਸ਼ੇਸ਼ ਯਾਦਗਾਰੀ ਸਨਮਾਨ ਚਿੰਨ, ਸ਼ਾਲ ਆਦਿ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਡੀ: ਈ: ਏ: ਵੱਲੋਂ ਕੀਤੀ ਗਈ ਵਿਦਾਇਗੀ ਪਾਰਟੀ ਲਈ ਧੰਨਵਾਦ ਕਰਦਿਆਂ ਇੰਜ: ਅਰੋੜਾ ਵੱਲੋਂ ਜੱਥੇਬੰਦਕ ਕਾਰਜ਼ਾ ਲਈ ਹਰ ਸਮੇਂ ਹਾਜ਼ਰ ਰਹਿਣ ਦਾ ਭਰੋਸਾ ਦਿੱਤਾ ਗਿਆ।