ਸੱਤਿਆ ਭਾਰਤੀ ਸਕੂਲ ਰਕਬਾ ’ਚ ਬੱਚਿਆਂ ਦੇ ਰੰਗ-ਤਰੰਗ ਮੁਕਾਬਲੇ ਕਰਵਾਏ

ਮੁੱਲਾਂਪੁਰ ਦਾਖਾ 18 ਨਵੰਬਰ =  (ਸਤਵਿੰਦਰ ਸਿੰਘ ਗਿੱਲ) ਇਲਾਕੇ ਦਾ ਵਿਦਿਅੱਕ ਅਦਾਰਾ ਸੱਤਿਆ ਭਾਰਤੀ ਸਕੂਲ ਰਕਬਾ ਅੰਦਰ ਸਮੁੱਚੇ ਅਧਿਆਪਕ ਸਟਾਫ ਵੱਲੋਂ ਮੁੱਖ ਅਧਿਆਪਕਾ ਗੁਰਪ੍ਰੀਤ ਕੌਰ ਢੱਟ ਦੀ ਅਗਵਾਈ ਵਿੱਚ ਸਕੂਲ ਪੱਧਰ ’ਤੇ ਵਿਦਿਆਰਥੀਆਂ ਦੇ ਰੰਗ-ਤਰੰਗ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਬੱਚਿਆਂ ਦੁਆਰਾ ਅੰਗਰੇਜ਼ੀ ਦੇ ਪ੍ਰਸ਼ਨ ਮੁਕਾਬਲੇ ਅਤੇ ਡਰਾਇੰਗ ਮੁਕਾਬਲੇ ਕਰਵਾਏ ਗਏ।               ਬੱਚਿਆਂ ਦੁਆਰਾ ਆਪਣੀ -ਆਪਣੀ ਕਾਬਲੀਅਤ ਦਾ ਦਿਖਾਵਾ ਕੀਤਾ ਗਿਆ।
           ਇਸ ਮੌਕੇ ਸਕੂਲ ਮੁੱਖੀ ਗੁਰਪ੍ਰੀਤ ਕੌਰ ਦਾ ਕਹਿਣਾ ਹੈ ਕਿ ਸਕੂਲ ਅਧਿਆਪਕਾਵਾ ਵੱਲੋਂ ਇਸ ਤਰ੍ਹਾਂ ਬੱਚਿਆਂ ਦੇ ਅੰਦਰੂਨੀ ਹੁਨਰ ਅਤੇ ਭਾਵਨਾਵਾਂ ਨੂੰ ਉਭਾਰਨ ਦਾ ਉਪਰਾਲੇ ਸਮੇਂ-ਸਮੇਂ ’ਤੇ ਕੀਤੇ ਜਾਂਦੇ ਹਨ ਤਾਂ ਜੋ ਬੱਚਿਆਂਅੰਦਰ ਆਪਣੀ ਕਾਬਲੀਅਤ ’ਤੇ ਮਾਣ ਹੋਵੇ ਤੇ ਉਹ ਹਰ ਮੁਕਾਮ ਤੇ ਜਿੱਤ ਪ੍ਰਾਪਤ ਕਰਨ।  ਇਸ ਮੌਕੇ ਹਰਦੀਪ ਕੌਰ, ਸੁਖਵਿੰਦਰ ਕੌਰ, ਗੁਰਿੰਦਰ ਕੌਰ, ਕੁਲਦੀਪ ਕੌਰ, ਅਮਨਦੀਪ ਕੌਰ ਅਤੇ ਸਿਮਰਨਦੀਪ ਕੌਰ (ਸਾਰੇ ਅਧਿਆਪਕ ਸਾਹਿਬਾਨ) ਸ਼ਾਮਿਲ ਸਨ।