ਲੁਧਿਆਣਾ ,29 ਅਕਤੂਬਰ ( ਕਰਨੈਲ ਸਿੰਘ ਐੱਮ ਏ ) ਹਲਕਾ ਆਤਮ ਨਗਰ ਅਧੀਨ ਪੈਂਦੇ ਇਲਾਕਾ ਨਿਊ ਜੰਤਾਂ ਨਗਰ, ਸਿਮਲਾਪੁਰੀ ਗਲੀ ਨੰ:1 ਦੇ ਗੁਰਦੁਆਰਾ ਸੰਤ ਸੰਗਤ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲਈ ਵੋਟਾਂ ਬਨਾਉਣ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਇਹ ਜਾਣਕਾਰੀ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਪਵਿੱਤਰ ਸਿੰਘ ਦਿੱਤੀ। ਉਨ੍ਹਾ ਦੱਸਿਆ ਕਿ ਇਹ ਵੋਟ ਬਨਾਉਣ ਲਈ ਵੋਟਰ ਦੀ ਉਮਰ ੨੧ ਸਾਲ ਜਾਂ ਵੱਧ ਤੇ ਕੇਸਾਧਾਰੀ ਹੋਣਾ ਜਰੂਰੀ, ਸ਼ਰਾਬ ਜਾਂ ਕੁੱਠਾ (ਹਲਾਲ) ਦਾ ਸੇਵਨ ਨਾ ਕਰਦਾ ਹੋਣਾ ਚਾਹੀਦਾ ਹੈ। ਪਵਿੱਤਰ ਸਿੰਘ ਨੇ ਇਹ ਵੀ ਦੱਸਿਆ ਕਿ ਵੋਟ ਬਨਾਉਣ ਲਈ ਸਿਰਫ ਇੱਕ ਫਾਰਮ ਭਰਿਆ ਜਾਵੇਗਾ ਜਿਸ ਨਾਲ ਵੋਟ ਬਨਾਉਣ ਵਾਲੇ ਵਿਆਕਤੀ ਦੇ ਵੋਟਰ ਕਾਰਡ ਦੀ ਫੋਟੋਕਾਪੀ ਅਤੇ ਇੱਕ ਪਾਸਪੋਟਰ ਸਾਈਜ ਫੋਟੋ ਲਗਾਈ ਜਾਵੇਗੀ। ਉਨ੍ਹਾ ਸਮੁੱਚੀਆਂ ਗੁਰਸਿੱਖ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਗੁਰਦੁਆਰਾ ਸਾਹਿਬ ਵਿਖੇ ਪ੍ਰਸ਼ਾਸਨਿਕ ਅਧਿਕਾਰੀ (ਬੀਐਲੳ) ਵਿਕਾਸ ਕੁਮਾਰ, ਮੁਨੀਸ਼ ਕੁਮਾਰ, ਸੋਨੂੰ ਕੁਮਾਰ, ਸੁਨੀਤਾ ਰਾਣੀ, ਸੁਖਵੀਰ ਸਿੰਘ ਵੋਟਾਂ ਬਨਾਉਣ ਲਈ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 3 ਵਜੇ ਤੋਂ 5 ਵਜੇ ਤੱਕ ਗੁਰਦੁਆਰਾ ਸਾਹਿਬ ਦੇ ਦਫਤਰ ਵਿਖੇ ਵੋਟਾਂ ਵਾਲੇ ਫਾਰਮ ਭਰਿਆ ਕਰਨਗੇ। ਇਸ ਮੌਕੇ ਜਗਤਾਰ ਸਿੰਘ, ਗਿਆਨੀ ਪਰਗਟ ਸਿੰਘ, ਅਵਤਾਰ ਸਿੰਘ, ਕੁਲਵਿੰਦਰ ਸਿੰਘ, ਦਲਜੀਤ ਸਿੰਘ, ਹਰਪ੍ਰੀਤ ਸਿੰਘ, ਪਰਮਿੰਦਰ ਸਿੰਘ, ਵਰਿੰਦਰ ਸਿੰਘ, ਸੁਖਦੇਵ ਸਿੰਘ ਹਾਜ਼ਰ ਸਨ।
ਫੋਟੋ: ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਨਾਉਣ ਲਈ ਫਾਰਮ ਭਰਦੇ ਹੋਏ ਬੀਐਲੳ ਵਿਕਾਸ ਕੁਮਾਰ ਨਾਲ ਹਨ ਗੁਰਦੁਆਰਾ ਸਹਿਬ ਦੇ ਮੁੱਖ ਸੇਵਾਦਾਰ ਪਵਿੱਤਰ ਸਿੰਘ, ਜਗਤਾਰ ਸਿੰਘ, ਗਿਆਨੀ ਪਰਗਟ ਸਿੰਘ ਤੇ ਹੋਰ