ਖਾਲਸਾ ਸਕੂਲ ਦੀਆਂ ਅਧਿਆਪਕਾਂਵਾਂ ਨੇ ਸੁਖਬੀਰ ਬਾਦਲ ਨੂੰ ਦਿੱਤਾ ਮੰਗ

ਫਤਿਹਗੜ੍ਹ ਪੰਜਤੂਰ,10 ਅਕਤੂਬਰ ( ਉਂਕਾਰ ਸਿੰਘ ,ਗੁਰਮੀਤ ਸਿੰਘ )- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਹੜੇ ਕਿ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਦੇ ਲਈ ਹਲਕਾ ਵਾਇਜ ਮੀਟਿੰਗਾਂ ਕਰ ਰਹੇ ਹਨ  ਉਹਨਾਂ ਦੀ ਧਰਮਕੋਟ ਫੇਰੀ ਦੌਰਾਨ ਭੁਪਿੰਦਰਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮੋਗਾ ਤੇ ਸਮੂਹ ਸਟਾਫ ਵੱਲੋਂ ਉਹਨਾਂ ਨੂੰ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਉਹਨਾਂ ਨੇ ਮੰਗ ਕੀਤੀ ਕਿ ਸਾਡੇ ਸਕੂਲ ਦੇ ਅਧਿਆਪਕਾਂ ਦੀਆਂ ਜਿਹੜੀਆਂ ਪੈਡਿੰਗ ਰਹਿੰਦੀਆਂ ਤਨਖਾਹਾਂ ਹਨ ਉਹ ਤੁਰੰਤ ਜਾਰੀ ਕੀਤੀਆਂ ਜਾਣ।
ਇਹ ਸਕੂਲ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚੱਲ ਰਿਹਾ ਹੈ। ਅਸੀਂ ਮੰਗ ਕਰਦੀਆਂ ਹਾਂ ਕਿ ਸ਼੍ਰੋਮਣੀ ਕਮੇਟੀ ਕੋਲ ਸਾਡੀ ਆਵਾਜ਼ ਉਠਾ ਕੇ ਸਾਡੀ ਮੁਸ਼ਕਲ ਦਾ ਹੱਲ ਕਰਵਾਇਆ ਜਾਵੇ ਕਿਉਂਕਿ ਇਨੀ ਦਿਨੀ ਤਿਉਹਾਰਾਂ ਦੇ ਦਿਨ ਚੱਲ ਰਹੇ ਹਨ ਮਹਿੰਗਾਈ ਹੋਣ ਕਰਕੇ ਹਰ ਇੱਕ ਨੂੰ ਮਾਲੀਏ ਦੀ ਜਰੂਰਤ ਹੁੰਦੀ ਹੈ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੀ ਆਵਾਜ਼ ਸ਼੍ਰੋਮਣੀ ਕਮੇਟੀ ਤੱਕ ਪਹੁੰਚਾ ਕੇ ਸਾਡੀ ਚਿਰਕੌਣੀ ਮੰਗ ਦਾ ਜਰੂਰ ਹੱਲ ਕਰਵਾਓਗੇ।
 ਇਸ ਮੌਕੇ ਪ੍ਰਿੰਸੀਪਲ ਸੁਰਿੰਦਰ ਕੌਰ ਗਿੱਲ ਤੇ ਸਮੂਹ ਸਟਾਫ਼ ਮੈਂਬਰ ਅਮਰਜੀਤ ਕੌਰ (ਹਿਸਟਰੀ ਲੈਕਚਰਾਰ ),ਜਸਵਿੰਦਰ ਕੌਰ ,ਪੁਨੀਤ ਕੌਰ ਨਾਰੰਗ,ਬਲਜਿੰਦਰ ਕੌਰ ,ਬਲਵਿੰਦਰ ਕੌਰ ,ਗੁਰਜੀਤ ਕੌਰ , ਰੁਪਿੰਦਰ ਕੌਰ ,ਨਵਦੀਪ ਨਾਗਰਾ ,ਜਸਵੀਰ ਕੌਰ,ਜਗਦੀਪ ਕੌਰ,ਪਰਮਿੰਦਰ ਕੌਰ,ਮੋਨਿਕਾ ਛਾਬੜਾ ਆਦਿ ਅਧਿਆਪਕ ਸਾਹਿਬਾਨ ਹਾਜ਼ਰ ਸਨ