ਕੈਪਟਨ ਸੰਧੂ ਤੇ ਪਰੇਮ ਸਿੰਘ ਸੇਖੋਂ ਨੇ ਮਲਸੀਹਾਂ ਪੁੱਜ ਕੇ ਸਿੱਧੂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

ਮੁੱਲਾਂਪੁਰ ਦਾਖਾ,10 ਸਤੰਬਰ(ਸਤਵਿੰਦਰ ਸਿੰਘ ਗਿੱਲ)—ਅੱਜ ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਅਤੇ ਬਲਾਕ ਪ੍ਰਧਾਨ ਪਰੇਮ ਸਿੰਘ ਸੇਖੋਂ ਨੇ ਪਿੰਡ ਮਲਸੀਹਾਂ  ਪੁੱਜ ਕੇ ਸਿੱਧੂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।ਯਾਦ ਰਹੇ ਕਿ ਪਿਛਲੇ ਦਿਨੀਂ ਪਿੰਡ ਮਲਸੀਹਾਂ ਦੇ ਸਾਬਕਾ ਸਰਪੰਚ ਸੂਬੇਦਾਰ ਨਛੱਤਰ ਸਿੰਘ ਸਿੱਧੂ (76)ਦੀ ਮੌਤ ਹੋ ਗਈ ਸੀ। ਸਵ: ਨਛੱਤਰ ਸਿੰਘ ਸਿੱਧੂ ਜਿੱਥੇ ਪੁਰਾਣੇ ਕੱਟੜ ਕਾਂਗਰਸੀ ਆਗੂ ਸਨ ਉਥੇ ਉਹਨਾਂ ਦਾ ਆਪਣੇ ਪਿੰਡ ਹੀ ਨਹੀਂ ਬਲਕਿ ਸਮੁੱਚੇ ਇਲਾਕੇ ਭਰ ਚ ਵਧੀਆ ਅਸਰ ਰਸੂਖ ਸੀ।ਸਵ: ਸਿੱਧੂ ਦੇ ਪਰਿਵਾਰ ਕੋਲ ਅਫਸੋਸ ਕਰਨ ਪੁੱਜੇ  ਕੈਪਟਨ ਸੰਦੀਪ ਸਿੰਘ ਸੰਧੂ ਇੰਚਾਰਜ ਹਲਕਾ ਦਾਖਾ ਤੇ ਬਲਾਕ ਪ੍ਰਧਾਨ ਪਰੇਮ ਸਿੰਘ ਸੇਖੋਂ ਨੇ ਸਵ:ਸਾਬਕਾ ਸਰਪੰਚ ਦੇ ਬੇਟੇ ਬਚਿੱਤਰ ਸਿੰਘ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ। ਪਿਛਲੇ ਦਿਨੀਂ ਅਚਾਨਕ ਸਾਬਕਾ ਸਰਪੰਚ ਨਛੱਤਰ ਸਿੰਘ ਸਿੱਧੂ (76)ਦਾ ਅਚਾਨਕ ਦੇਹਾਂਤ ਹੋ ਗਿਆ ਸੀ। ਇਸ ਮੌਕੇ ਕੈਪਟਨ ਸੰਧੂ ਨੇ ਉਹਨਾਂ ਦੇ ਪਰਿਵਾਰ ਨਾਲ ਕਾਫੀ ਗੱਲਾਂ ਬਾਤਾਂ ਕੀਤੀਆਂ,ਤੇ ਇਸ ਦੌਰਾਨ ਪਿੰਡ ਵਾਸੀਆਂ ਨੇ ਦੱਸਿਆ ਕਿ ਸਵ:ਨਛੱਤਰ ਸਿੰਘ ਬਹੁਤ ਪੁਰਾਣਾ ਕੱਟੜ ਕਾਂਗਰਸੀ ਆਗੂ ਸੀ ਜਿਸ ਨੇ ਹਰ ਚੋਣ ਚ ਕਾਂਗਰਸ ਪਾਰਟੀ ਦੀ ਹਮਾਇਤ ਕੀਤੀ।ਇਸ ਮੌਕੇ ਸਰਪੰਚ ਸੁਖਵਿੰਦਰ ਸਿੰਘ ਟੋਨੀ ਭੱਠਾਧੂਹਾ,ਗੈਰੀ ਮਲਸੀਹਾਂ ਜਨਰਲ ਸਕੱਤਰ ਕਾਂਗਰਸ,ਪੰਚ ਜਰਨੈਲ ਸਿੰਘ,ਪੰਚ ਗੁਰਦੇਵ ਸਿੰਘ,ਪੰਚ ਜਗਦਰਸ਼ਨ ਸਿੰਘ ਅਤੇ ਪਿਆਰਾ ਸਿੰਘ ਆਦਿ ਪਿੰਡ ਵਾਸੀ ਹਾਜਰ ਸਨ।