ਸਰਕਾਰੀ ਹਾਈ ਸਕੂਲ ਖੰਡੂਰ ਵਿਖੇ ਤੀਆਂ ਦਾ ਤਿਉਹਾਰ ਮਨਾਇਆ 

ਜੋਧਾਂ / ਸਰਾਭਾ 13 ਅਗਸਤ ( ਦਲਜੀਤ ਸਿੰਘ ਰੰਧਾਵਾ )ਸਰਕਾਰੀ ਹਾਈ ਸਕੂਲ ਖੰਡੂਰ  ਵਿਖੇ ਹੈਡ ਟੀਚਰ ਸ੍ਰੀਮਤੀ ਅਸ਼ਦੀਪ ਪ੍ਰੀਆ ਦੀ ਅਗਵਾਈ ਹੇਠ ਤੀਆਂ ਦਾ ਤਿਉਹਾਰ ਮਨਾਇਆ ਗਿਆ । ਜਿਸ ਵਿਚ ਸਾਰੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ । ਇਸ ਮੌਕੇ ਵਿਦਿਆਰਥੀਆਂ ਦੇ ਗਿੱਧਾ , ਭੰਗੜਾ, ਮਹਿੰਦੀ,ਪੱਗ ਬੰਨ੍ਹਣ ਦਾ ,ਸੰਗੀਤ, ਕਵਿਤਾ ਉਚਾਰਣ ਮੁਕਾਬਲੇ ਕਰਵਾਏ ਗਏ । ਇਸ ਸਮੇਂ ਪਹਿਲੇ,ਦੂਜੇ, ਤੀਜੇ ਸਥਾਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੀ ਵੰਡੇ ਗਏ। ਇਸ ਦੋਰਾਨ ਟੀਚਰ ਸਵਰਨਜੀਤ ਸਿੰਘ, ਹਰਜੀਤ ਸਿੰਘ ,ਕਮਲਜੀਤ ਕੌਰ,ਵਰਿੰਦਰ ਸਿੰਘ,ਅਵਿਨਾਸ਼ ਕੌਰ, ਰਾਨੂੰ ਜੋਸ਼ੀ ਤੋਂ ਇਲਾਵਾ ਸਮੂਹ ਸਕੂਲ ਦੇ ਸਟਾਫ ਮੈਬਰ ਹਾਜ਼ਰ ਸਨ।