ਮਨੁੱਖਤਾ ਦੇ ਭਲੇ ਹੋਟਲ ਪਾਰਕ ਪਲਾਜ਼ਾ ਵਿਖੇ ਖੂਨਦਾਨ ਕੈਂਪ ਲਗਾਇਆ

ਖ਼ੂਨਦਾਨ ਕੈਂਪ ਉਪਰਾਲੇ ਨਾਲ ਸਮਾਜ ਵਿਚ ਰਿਸ਼ਤੇ ਮਜ਼ਬੂਤ ਹੁੰਦੇ ਹਨ- ਮੈਨੇਜਰ ਦੇਵੇਂਦਰਾ ਕੁਸ਼ਵਾਹਾ

ਲੁਧਿਆਣਾ, 30 ਜੁਲਾਈ (ਕਰਨੈਲ ਸਿੰਘ ਐੱਮ ਏ) ਪੰਜਾਬ ਵਿੱਚ ਹੜ੍ਹਾਂ ਅਤੇ ਗਰਮੀ ਕਰਕੇ ਖੂਨ ਦੀ ਭਾਰੀ ਕਮੀ ਚਲਦਿਆ ਮਨੁਖਤਾ ਦੇ ਭਲੇ ਲਈ ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ) ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਪ੍ਰੇਰਣਾ ਸਦਕਾ 652ਵਾਂ ਮਹਾਨ ਖੂਨਦਾਨ ਕੈਂਪ ਐਚ.ਆਰ ਮੈਨੇਜਰ ਦੇਵ ਸ਼ਰਮਾ ਅਤੇ ਹੋਟਲ ਪਾਰਕ ਪਲਾਜ਼ਾ ਦੀ ਮੈਨੇਜਮੈਂਟ ਦੇ ਪੂਰਨ ਸਹਿਯੋਗ ਨਾਲ ਹੋਟਲ ਪਾਰਕ ਪਲਾਜ਼ਾ,ਭਾਈ ਬਾਲਾ ਜੀ ਚੌਕ ਵਿਖੇ ਲਗਾਇਆ ਗਿਆ। ਇਸ ਸਮੇਂ ਖੂਨਦਾਨ ਕੈਂਪ ਦਾ ਉਦਘਾਟਨ ਕਰਨ ਸਮੇਂ ਹੋਟਲ ਪਾਰਕ ਪਲਾਜ਼ਾ ਦੇ ਜਨਰਲ ਮੈਨੇਜਰ ਦੇਵੇਂਦਰਾ ਕੁਸ਼ਵਾਹਾ ਨੇ ਖੂਨਦਾਨ ਕੈਂਪ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਕ ਧਰਮ ਦੇ ਇਨਸਾਨ ਦੇ ਖੂਨ ਨਾਲ ਦੂਸਰੇ ਧਰਮ ਦੇ ਇਨਸਾਨ ਦੀ ਜ਼ਿੰਦਗੀ ਬਚ ਰਹੀ ਹੈ ਖੂਨਦਾਨ ਕੈਂਪ ਉਪਰਾਲੇ ਨਾਲ ਸਮਾਜ ਵਿਚ ਭਾਈਚਾਰਕ ਰਿਸ਼ਤੇ ਮਜ਼ਬੂਤ ਹੁੰਦੇ ਹਨ ਇਸ ਮੌਕੇ ਤੇ ਹੋਟਲ ਪਾਰਕ ਪਲਾਜ਼ਾ ਜਨਰਲ ਮੈਨੇਜਰ ਦੇਵੇਂਦਰਾ ਕੁਸ਼ਵਾਹਾ ਨੇ ਖੂਨਦਾਨ ਕਰਨ ਵਾਲੇ ਦਾਨੀਆ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ) ਦੇ ਸੇਵਾਦਾਰ ਰਾਣਾ ਸਿੰਘ ਦਾਦ ਨੇ ਦਸਿਆ ਕਿ ਖੂਨਦਾਨ ਕੈਂਪ ਦੌਰਾਨ 30 ਬਲੱਡ ਯੂਨਿਟ ਪ੍ਰੀਤ ਹਸਪਤਾਲ ਦੇ ਨਿੱਘੇ ਸਹਿਯੋਗ ਨਾਲ ਇੱਕਤਰ ਕੀਤਾ ਗਿਆ ਖੂਨ ਲੋੜਵੰਦ ਮਰੀਜ਼ਾਂ ਨੂੰ ਨਿਸ਼ਕਾਮ ਰੂਪ ਵਿੱਚ ਦਿੱਤਾ ਜਾਵੇਗਾ।