ਸੋਕਾ  ✍️ ਬੁੱਧ ਸਿੰਘ ਨੀਲੋਂ

ਸੋਕਾ 

ਹੜ੍ਹ ਅਚਾਨਕ ਨਹੀਂ ਆਉਦਾ 

ਇਹ ਇਉਂ ਆਉਂਦੇ ਹਨ 

ਜਦ ਧਰਤੀ ਪਿਆਸੀ ਹੋਵੇ

ਅੰਬਰ ਰੋਵੇ ਤੇ ਜਰ ਨਾ ਹੋਵੇ।

ਕੁਦਰਤ ਵਿਚਾਰੀ ਕੀ ਕਰੇ

ਉਸ ਨੇ ਰੇਤੇ ਦੇ ਟਿੱਬਿਆਂ ਦੀ

ਪਿਆਸ ਵੀ ਬੁਝਾਉਣੀ ਐ

ਕਈ ਭੁੱਖੇ ਲੋਕਾਂ ਦਾ

ਢਿੱਡ ਭਰਨਾ ਹੁੰਦਾ 

ਜੋ ਉਡੀਕ ਦੇ ਨੇ ਹੜ੍ਹਾਂ ਨੂੰ 

ਰਲੀਫ ਫੰਡ ਛਕਣ ਲਈ 

ਹੜ੍ਹ ਦੇ ਪਾਣੀਆਂ ਨਾਲ

ਉਹਨਾਂ ਦੇ ਖਾਤੇ ਵੱਡੇ ਹੁੰਦੇ ਨੇ

ਕੋਈ ਫਰਕ ਨਹੀਂ ਪੈਂਦਾ 

ਕੁਝ ਗਵਾਉਣ ਨਾਲ

ਉਹ ਤਾਂ ਕਮਾਉਂਦੇ ਹਨ

ਹੜ੍ਹ ਉਹਨਾਂ ਲਈ ਵਰਦਾਨ ਨੇ

ਉਹ ਗਵਾਉਦੇ ਨੇ ਨੈਤਿਕ ਜ਼ਿੰਮੇਵਾਰੀਆਂ

ਕਦਰਾਂ ਕੀਮਤਾਂ ।

ਉਝ ਮਰ ਕੇ ਹੀ ਸੁਰਗ ਦੇਖ ਹੁੰਦਾ ਐ

ਗਵਾਏ ਬਿਨਾਂ 

ਕਦੇ ਪਾਇਆ ਨਹੀਂ ਜਾ ਸਕਦਾ ।

ਸੁੱਕ ਤੇ ਭੁੱਖ ਬਹੁਤ ਮਾੜੀ ਐ

ਇਹ ਤਾਂ ਉਹ ਹੀ ਜਾਣਦਾ ਹੈ 

ਜਿਸ ਨੇ ਕਦੇ ਇਹ ਰੁੱਤ ਮਾਣੀ ਹੋਵੇ

ਸਾਨੂੰ ਤਾਂ ਕਦੇ ਸੋਕਾ ਤੇ ਕਦੇ ਡੋਬਾ ਮਾਰਦਾ ਐ

ਅਸੀਂ ਉਝ ਕਦੇ ਮਰੇ ਨਹੀਂ 

ਡਰੇ ਨਹੀ,  ਹਰੇ ਨਾ ਨਹੀ ।

ਕਦੇ ਭਰੇ ਨਹੀਂ, ਕਦੇ ਖਾਲੀ ਨਹੀਂ!

ਅਸੀਂ ਤਾਂ ਤੁਰ ਪੈਂਦੇ ਆ

ਸਿਰ ਤੇ ਬੰਨ੍ਹ ਕਫਨ 

ਪਰ ਕਦੇ ਨਹੀਂ ਹੋਏ ਦਫਨ 

ਹੁੰਦਾ ਐ ਸਾਡੇ 'ਤੇ ਦਮਨ 

ਉਹ ਕਰਦੇ ਨੇ ਸਾਡੇ ਨਾਮ ਤੇ ਹਵਨ 

ਉਹ ਭਰਮ ਵਿੱਚ ਨੇ

ਅਸੀਂ ਭਰਮ ਮੁਕਤ ਆ

ਜਿਉਣ ਦੀ ਏਹੀ ਜੁਗਤ ਆ

ਅਸੀਂ ਭੁੱਖ ਨਾਲ ਨਹੀਂ 

ਧੋਖੇ  ਨਾਲ ਮਰਦੇ ਆ

ਸਾਡੇ ਵਿਚੋਂ ਈ ਨੇ

ਭੁੱਖ ਦੇ ਚੌਧਰੀ 

ਭੁੱਖ ਲਈ ਉਹ

ਤਨ ਮਨ ਵੇਚ ਸਕਦੇ 

ਧਨ ਲਈ ਵਿਕ ਸਕਦੇ

ਪਰ ਸਾਡੇ ਸਦੀਆਂ ਤੋਂ 

ਸਿਰਾਂ ਦੇ ਮੁੱਲ ਪੈਦੇ ਰਹੇ 

ਅਸੀਂ ਦਰਦ ਸਹਿੰਦੇ ਰਹੇ

ਅਸੀਂ ਦਰਦੀ ਰਹੇ 

ਪਰ ਕਦੇ ਬੇ ਦਰਦ ਨਹੀਂ ਹੋਏ ।

ਅਸੀਂ ਸੋਕੇ ਦੀ ਮਾਰ 

ਪਾਣੀਆਂ ਦੀ ਧਾਰ

ਸੰਗ ਖੇਡਦੇ ਰਹੇ ।

ਜਿਉਂ ਤਿਉਂ ਪ੍ਰੇਮ ਖੇਲਣ ਕਾ ਚਾਓ 

ਸਿਰ ਧਰ ਤਲੀ ਗਲੀ ਮੋਰੀ ਆਓ

ਭੁੱਖ ਤਾਂਡਵ ਨਾਚ ਨੱਚਦੀ ਹੈ 

ਉਹ ਦਿੱਲੀ ਬਹਿ ਹੱਸਦੀ ਹੈ।

ਬਕ ਬਕ ਬਕਦੀ ਹੈ।

ਅਸੀਂ ਸੋਕੇ ਵਿੱਚ 

ਫੁਟਦੇ ਆ ਹਰੀਆਂ ਕਚੂਰ ਪੱਤੀਆਂ ।

ਸੋਕਾ ਸਾਡੇ ਲਈ ਵਰਦਾਨ ਐ

ਪਾਣੀਆਂ ਸੰਗ ਸਾਡੀ ਜਾਨ ਐ

ਕੀ ਕਰੂਗਾ ਸੋਕਾ 

ਕੀ ਕਰੂਗਾ ਪਾਣੀ 

ਕਦੇ ਨਹੀਂ ਹੁੰਦੀ 

ਖਤਮ ਕਹਾਣੀ ।

ਸੋਕਾ ਸੋਕਾ 

ਕਦੋਂ ਤੱਕ ਧੋਖਾ? 

ਪਾਣੀ ਪਾਣੀ 

ਨਿੱਤ ਨਵੀਂ ਕਹਾਣੀ!

ਅਸੀਂ ਹਰ ਰੁੱਤ ਮਾਣੀ!

-----

ਬੁੱਧ ਸਿੰਘ ਨੀਲੋਂ 

9464370823