ਪੁੱਛ ਕਦੇ ਆ ਕੇ ✍️ ਮਹਿੰਦਰ ਸਿੰਘ ਮਾਨ

ਪੁੱਛ ਕਦੇ ਆ ਕੇ ਸਾਡਾ ਹਾਲ ਭਰਾਵਾ,

ਕਿੰਝ ਮਿਲੇ ਸਾਨੂੰ ਰੋਟੀ, ਦਾਲ ਭਰਾਵਾ।

ਇਸ ਵਾਰੀ ਇਹ ਲੈ ਕੇ ਆਵੇਗਾ ਖੁਸ਼ੀਆਂ,

ਏਦਾਂ ਹੀ ਮੁੱਕ ਜਾਵੇ ਹਰ ਸਾਲ ਭਰਾਵਾ।

ਖਾਈ ਜਾਂਦੇ ਨੇ ਸਭ ਕੁੱਝ ਹੀ ਜ਼ੋਰਾਵਰ,

ਖਾਲੀ ਰਹਿ ਜਾਵੇ ਸਾਡਾ ਥਾਲ ਭਰਾਵਾ।

ਸਾਂਝਾ ਕਰ ਲੈ ਤੂੰ ਦੁੱਖ ਸਾਡੇ ਨਾ' ਬਹਿ ਕੇ,

ਕੱਲਾ ਬਹਿ ਕੇ ਉਮਰ ਨਾ ਗਾਲ ਭਰਾਵਾ।

ਮਾਂ-ਪਿਉ ਨੂੰ ਬੱਚੇ ਘਰ ਚੋਂ ਕੱਢਣ ਏਦਾਂ,

ਕੱਢੀਦਾ ਜਿਵੇਂ ਮੱਖਣ ਚੋਂ ਵਾਲ ਭਰਾਵਾ।

ਗ਼ਮ ਦੇ ਅੰਗਾਰ ਦੇ ਨੇੜੇ ਨ੍ਹੀ ਆਈਦਾ,

ਕੁੱਝ ਨ੍ਹੀ ਬੱਚਣਾ ਪੱਲੇ ਦਿਲ ਜਾਲ ਭਰਾਵਾ।

ਆ ਦੋਵੇਂ ਕੱਠੇ ਹੋ ਜਾਈਏ ਭੇਦ-ਭੁਲਾ,

ਫੁੱਟ ਪਾਊਆਂ ਦੀ ਸਮਝ ਕੇ ਚਾਲ ਭਰਾਵਾ।

ਮਹਿੰਦਰ ਸਿੰਘ ਮਾਨ

ਸਲੋਹ ਰੋਡ, ਚੈਨਲਾਂ ਵਾਲੀ ਕੋਠੀ,

ਸਾਮ੍ਹਣੇ ਅੰਗਦ ਸਿੰਘ ਐੱੱਮ ਐੱਲ ਏ ਰਿਹਾਇਸ਼

ਨਵਾਂ ਸ਼ਹਿਰ-144514

ਫੋਨ  9915803554