ਕਵਿਤਾ " ਸਿਆਸਤ" ✍️ ਕੁਲਦੀਪ ਸਿੰਘ ਸਾਹਿਲ

ਕਿੰਝ ਮੱਘੇਗਾ, ਐ ਮੇਰੇ ਦੇਸ਼
ਤੇਰੇ ਹਰ ਘਰ ਦੇ ਚੁੱਲ੍ਹੇ ਦਾ ਤਵਾ ?
ਜਿਥੇ ਵਗਦੀ ਰਹੀ ਹੈ ਹਮੇਸ਼ਾ 
ਸਿਆਸਤ ਦੀ ਗੰਧਲੀ ਹਵਾ।
ਟਿਕਟਾਂ ਦਾ ਵਿਕਣਾ ਸ਼ਰਿਆਮ ਹੈ ਜਿਥੇ 
ਜਿੱਤ ਕੇ ਵੀ ਵਿਕ ਜਾਣਾ ਆਮ ਹੈ ਜਿਥੇ ,
ਹਰ ਪਾਰਟੀ ਚੰਦੇ ਤੇ ਖੜੀ ਹੈ ਜਿਥੇ 
ਰਾਜਨੀਤੀ ਧੰਦੇ ਤੇ ਖੜੀ ਹੈ ਜਿਥੇ,
ਵਿਕਦੀਆਂ ਨੇ ਵੋਟਾਂ ਜਿਥੇ 
ਕੌਡੀਆਂ ਦੇ ਭਾਅ ।
ਕਿੰਝ ਮੱਘੇਗਾ, ਐ ਮੇਰੇ ਦੇਸ਼
ਤੇਰੇ ਹਰ ਘਰ ਦੇ ਚੁੱਲ੍ਹੇ ਦਾ ਤਵਾ ?
ਜਹਾਜ਼ਾਂ ਦੇ ਘੁਟਾਲੇ ਨੇ ਜਿਥੇ
ਤੋਪਾਂ ਤੇ ਟੈਂਕਾ ਦੇ ਘੁਟਾਲੇ ਨੇ ਜਿਥੇ,
ਰੇਲਾਂ ਤੇ ਬੈਂਕਾਂ ਦੇ ਘੁਟਾਲੇ ਨੇ ਜਿਥੇ
ਕਾਲਾ ਧੰਨ ਰਿਹਾ ਵਿਦੇਸ਼ਾਂ ਚ ਜਾ
ਕਿੰਝ ਮੱਘੇਗਾ ,ਐ ਮੇਰੇ ਦੇਸ਼
ਤੇਰੇ ਹਰ ਘਰ ਦੇ ਚੁੱਲ੍ਹੇ ਦਾ ਤਵਾ ?
ਜਿਥੇ ਵਗਦੀ ਰਹੀ ਹੈ ਹਮੇਸ਼ਾ 
ਸਿਆਸਤ ਦੀ ਗੰਧਲੀ ਹਵਾ।
ਸਰਮਾਏਦਾਰੀ ਅਤੇ ਹਾਕਮਾਂ ਦੀ
ਸਾਂਝ ਹੈ ਬੜੀ ਪੁਰਾਣੀ ਜਿਥੇ, 
ਆਮ ਨੂੰ ਸਮਝ ਨਹੀਂ ਆਉਣੀ 
ਇਹ ਸਭ ਰਾਮ ਕਹਾਣੀ ਜਿਥੇ ,
ਕਿਰਤੀਆਂ ਤੇਰੇ ਹੱਕ ਸੀ ਜਿਹੜੇ 
ਕੌਣ ਰਿਹਾ ਏ ਖਾ,
ਕਿੰਝ ਮੱਘੇਗਾ ,ਐ ਮੇਰੇ ਦੇਸ਼
ਤੇਰੇ ਹਰ ਘਰ ਦੇ ਚੁੱਲ੍ਹੇ ਦਾ ਤਵਾ ?
ਜਿਥੇ ਵਗਦੀ ਰਹੀ ਹੈ ਹਮੇਸ਼ਾ 
ਸਿਆਸਤ ਦੀ ਗੰਧਲੀ ਹਵਾ।

ਕੁਲਦੀਪ ਸਾਹਿਲ
9417990040