ਭਾਗਪੁਰ ਗਗੜਾ ਵਿਖੇ ਅੱਖਾਂ ਦਾ ਮੁਫਤ ਜਾਂਚ ਅਤੇ ਲੈਂਜ ਕੈਂਪ ਲਗਾਇਆ

ਕੈਂਪ 450 ਦਾ ਚੈਕਅੱਪ ਕੀਤਾ ਅਤੇ 57 ਮਰੀਜ ਅਪ੍ਰੇਸ਼ਨ ਲਈ ਚੁਣੇ ਗਏ

ਕੋਟ ਈਸੇ ਖਾਂ / ਮੋਗਾ 26 ਮਾਰਚ (ਜਸਵਿੰਦਰ  ਸਿੰਘ  ਰੱਖਰਾ) - ਰੂਰਲ ਐਨ ਜੀ ਓ ਮੋਗਾ ਵੱਲੋਂ ਮਾਨਵਤਾ ਭਲਾਈ ਕਲੱਬ ਭਾਗਪੁਰ ਗਗੜਾ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਅਤੇ ਮਾਤਾ ਚੰਦ ਕੌਰ ਢੇਸੀ ਦੀ ਮਿੱਠੀ ਯਾਦ ਵਿੱਚ ਪਿੰਡ ਭਾਗਪੁਰ ਗਗੜਾ ਵਿਖੇ 111ਵਾਂ ਮੁਫ਼ਤ ਅੱਖਾਂ ਦਾ ਜਾਂਚ ਅਤੇ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਬਾਬਾ ਮਹਿੰਦਰ ਸਿੰਘ ਜਨੇਰ ਵਾਲਿਆਂ ਨੇ ਰੀਬਨ ਕੱਟ ਕੇ ਕੀਤਾ। ਇਸ ਮੌਕੇ ਜਗਦੰਬੇ ਆਈ ਹਸਪਤਾਲ ਬਾਘਾਪੁਰਾਣਾ ਦੇ ਡਾਕਟਰਾਂ ਦੀ ਟੀਮ ਵੱਲੋਂ 450 ਵਿਅਕਤੀਆਂ ਦਾ ਚੈਕਅੱਪ ਕੀਤਾ ਗਿਆ ਅਤੇ ਲੋੜਵੰਦ ਮਰੀਜ਼ਾਂ ਨੂੰ ਮੁਫਤ ਦਵਾਈਆਂ ਅਤੇ ਐਨਕਾਂ ਦਿੱਤੀਆਂ ਗਈਆਂ। ਇਸ ਕੈਂਪ ਵਿੱਚ 150 ਦੇ ਕਰੀਬ ਮਰੀਜ਼ਾਂ ਨੂੰ ਨੇੜੇ ਦੀ ਨਿਗਾਹ ਦੀਆਂ ਮੁਫਤ ਐਨਕਾਂ ਦਿੱਤੀਆਂ ਗਈਆਂ ਅਤੇ 57 ਮਰੀਜ ਮੋਤੀਆਬਿੰਦ ਅਪਰੇਸ਼ਨ ਲਈ ਚੁਣੇ ਗਏ, ਜਿਨ੍ਹਾਂ ਦੇ ਅਪਰੇਸ਼ਨ   ਜਗਦੰਬਾ ਆਈ ਹਸਪਤਾਲ ਬਾਘਾ ਪੁਰਾਣਾ ਵਿਖੇ ਕੀਤੇ ਜਾਣਗੇ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਬਾਬਾ ਮਹਿੰਦਰ ਸਿੰਘ ਜੀ ਨੇ ਕਿਹਾ ਕਿ ਰੂਰਲ ਐਨ ਜੀ ਓ ਮੋਗਾ ਸਮਾਜ ਦੀ ਭਲਾਈ ਲਈ ਅਨੇਕਾਂ ਕੰਮ ਕਰ ਰਹੀ ਹੈ ਪਰ ਲੋੜਵੰਦਾਂ ਨੂੰ ਰੌਸ਼ਨੀ ਪ੍ਰਦਾਨ ਕਰਨਾ ਇਸ ਦਾ ਸਭ ਤੋਂ ਮਹੱਤਵਪੂਰਨ ਕਾਰਜ ਹੈ, ਜਿਸ ਲਈ ਸਮੂਹ ਐਨ ਜੀ ਓ ਮੈਂਬਰ ਵਧਾਈ ਦੇ ਪਾਤਰ ਹਨ। ਉਨ੍ਹਾਂ ਦੱਸਿਆ ਕਿ ਐਨ ਜੀ ਓ ਵੱਲੋਂ ਖੂਨਦਾਨ ਦੇ ਖੇਤਰ ਵਿੱਚ ਵੀ ਬਹੁਤ ਵਧੀਆ ਕੰਮ ਕੀਤਾ ਜਾ ਰਿਹਾ ਹੈ, ਜਿਸ ਨਾਲ ਐਮਰਜੈਂਸੀ ਮਰੀਜ਼ਾਂ ਨੂੰ ਜਿੰਦਗੀ ਮਿਲ ਰਹੀ ਹੈ। ਇਸ ਮੌਕੇ ਰੂਰਲ ਐਨ ਜੀ ਓ ਮੋਗਾ ਦੇ ਪ੍ਰਧਾਨ ਹਰਭਿੰਦਰ ਸਿੰਘ ਜਾਨੀਆਂ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡੀ ਸੰਸਥਾ ਨੂੰ ਖੂਨਦਾਨ ਦੇ ਖੇਤਰ ਵਿੱਚ ਤਿੰਨ ਵਾਰ ਸਟੇਟ ਐਵਾਰਡ ਹਾਸਲ ਹੋ ਚੁੱਕਾ ਹੈ ਅਤੇ ਸੰਸਥਾ ਵੱਲੋਂ ਪਿਛਲੇ ਦਸ ਸਾਲਾਂ ਵਿੱਚ 111 ਅੱਖਾਂ ਦੇ ਕੈਂਪ ਲਗਾਏ ਗਏ ਹਨ, ਜਿਨ੍ਹਾਂ ਵਿੱਚ ਹਜਾਰਾਂ ਮਰੀਜ ਲਾਭ ਲੈ ਚੁੱਕੇ ਹਨ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਦੇ ਚੇਅਰਮੈਨ ਹਰਜਿੰਦਰ ਸਿੰਘ ਚੁਗਾਵਾਂ ਨੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਸੰਸਥਾ ਦੇ ਸੀਨੀਅਰ ਅਹੁਦੇਦਾਰ ਗੁਰਬਚਨ ਸਿੰਘ ਗਗੜਾ ਦੇ ਮਾਤਾ ਚੰਦ ਕੌਰ ਢੇਸੀ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ। ਸ. ਗੁਰਬਚਨ ਸਿੰਘ ਗਗੜਾ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕੈੰਪ ਨੂੰ ਕਾਮਯਾਬ ਬਣਾਉਣ ਲਈ ਸਹਿਯੋਗ ਦੇਣ ਵਾਲੇ ਸਾਰੇ ਸੱਜਣਾਂ ਅਤੇ ਗੁਰਦੁਆਰਾ ਕਮੇਟੀ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਉਕਤ ਤੋਂ ਇਲਾਵਾ ਸੂਬੇਦਾਰ ਬੇਅੰਤ ਸਿੰਘ, ਰਾਮ ਸਿੰਘ ਜਾਣੀਆਂ, ਜਸਵੰਤ ਸਿੰਘ ਕੋਟ ਸਦਰ ਖਾਂ, ਜਗਜੀਤ ਸਿੰਘ ਬੱਧਨੀ, ਦਿਲਬਾਗ ਸਿੰਘ ਮੇਲਕ, ਗੁਰਮੀਤ ਸਿੰਘ ਤਸੀਲਦਾਰ, ਦਰਸ਼ਨ ਸਿੰਘ ਲੋਪੋ, ਹਰਜਿੰਦਰ ਸਿੰਘ ਚੁਗਾਵਾਂ, ਗੁਰਸੇਵਕ ਸਿੰਘ ਸੰਨਿਆਸੀ, ਸੁਖਦੇਵ ਸਿੰਘ ਬਰਾੜ, ਭਵਨਦੀਪ ਪੁਰਬਾ, ਸੁਦਾਗਰ ਸਿੰਘ ਭਿੰਡਰ ਕਲਾਂ, ਸੁਰਜੀਤ ਸਿੰਘ ਰਾਮਗੜ੍ਹ, ਗੁਰਮੀਤ ਸਿੰਘ ਸਰਪੰਚ, ਗੁਰਮੀਤ ਸਿੰਘ ਦਾਤੇਵਾਲ, ਸੁਰਜੀਤ ਸਿੰਘ ਗਗੜਾ, ਦਲਜੀਤ ਸਿੰਘ ਢੇਸੀ, ਸਤਿੰਦਰ ਪਾਲ, ਨੇਕ ਸਿੰਘ, ਤਿਵਾਰਾ ਸਿੰਘ , ਬਿੰਦਰ ਸਿੰਘ,ਰਣਜੀਤ ਸਿੰਘ ਸੋਢੀ, ਸੁਖਦੇਵ ਸਿੰਘ, ਅੰਗਰੇਜ ਸਿੰਘ, ਗੋਪੀ, ਅਮਨਦੀਪ ਸਿੰਘ, ਤਾਰ ਸਿੰਘ, ਅਵਤਾਰ ਸਿੰਘ, ਪਰਮਜੀਤ ਸਿੰਘ, ਕੁਲਵਿੰਦਰ ਸਿੰਘ, ਰਾਜੂ ਸਿੱਧੂ, ਦਰਸ਼ਨ ਸਿੰਘ ਨੰਬਰਦਾਰ, ਮੇਹਰ ਸਿੰਘ, ਗੁਰਜੰਟ ਸਿੰਘ ਨੰਬਰਦਾਰ ਆਦਿ ਹਾਜ਼ਰ ਸਨ।