ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੀ ਸ਼ਹਾਦਤ ਨੂੰ ਸਮਰਪਿਤ ਕਵੀ ਦਰਬਾਰ 

ਲੁਧਿਆਣਾ, 23 ਮਾਰਚ - ( ਗੁਰਕਿਰਤ ਜਗਰਾਓਂ/ ਮਨਜਿੰਦਰ ਗਿੱਲ)- ਮਹਿਲਾ ਕਾਵਿ ਮੰਚ ਪੰਜਾਬ (ਰਜਿ:) ਇਕਾਈ ਬਰਨਾਲਾ ਵੱਲੋਂ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ , ਰਾਜਗੁਰੂ ਸੁਖਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ  ਮਮਤਾ ਸੇਤੀਆ ਸੇਖਾ (ਪ੍ਰਧਾਨ ਮਹਿਲਾ ਕਾਵਿ ਮੰਚ ਇਕਾਈ ਬਰਨਾਲਾ) ਦੀ ਅਗਵਾਈ ਹੇਠ ਗਗਨਦੀਪ ਕੌਰ ਧਾਲੀਵਾਲ (ਜਨਰਲ ਸਕੱਤਰ ਮਹਿਲਾ ਕਾਵਿ ਮੰਚ ਪੰਜਾਬ)ਦੇ ਸਹਿਯੋਗ ਨਾਲ ਜ਼ੂਮ ਐਪ ਰਾਹੀਂ ਔਨ ਲਾਈਨ ਕਵੀ ਦਰਬਾਰ ਕਰਵਾਇਆ ਗਿਆ । ਇਸ ਕਵੀ ਦਰਬਾਰ ਵਿੱਚ ਮੁੱਖ ਮਹਿਮਾਨ ਦੀ ਭੂਮਿਕਾ ਵਜੋਂ ਡਾ.ਰਵਿੰਦਰ ਕੌਰ ਭਾਟੀਆ  ਨੇ ਮੁੰਬਈ ਤੋਂ ਸ਼ਿਰਕਤ ਕੀਤੀ ਅਤੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਅਮਰਜੀਤ ਕੌਰ ਮੋਰਿੰਡਾ  ਅਤੇ ਕਰਮਜੀਤ ਕੌਰ ਰਾਣਾ  ਇਟਲੀ ਤੋਂ ਪ੍ਰੋਗਰਾਮ ਵਿੱਚ ਹਾਜਰ ਹੋਏ ।  ਪ੍ਰੋਗਰਾਮ ਦੀ ਸ਼ੁਰੂਆਤ ਸਾਰੀਆਂ ਕਵਿਤਰੀਆਂ ਨੇ ਸ਼ਹੀਦਾਂ ਨੂੰ ਕੋਟਿ -ਕੋਟਿ ਪ੍ਣਾਮ ਕਰਕੇ ਸ਼ੁਰੂ ਕੀਤੀ। ਉਪਰੰਤ  ਕਰਮਜੀਤ ਕੌਰ ਰਾਣਾ, ਗਗਨਪ੍ਰੀਤ ਕੌਰ ਸੱਪਲ, ਸਿਮਰਪਾਲ ਕੌਰ, ਕਿਰਨਪ੍ਰੀਤ ਕੌਰ ਦੰਦੀਵਾਲ, ਪੋਲੀ ਬਰਾੜ, ਅਮਰਜੀਤ ਕੌਰ ਮੋਰਿੰਡਾ ਡਾ.ਰਵਿੰਦਰ ਕੌਰ ਭਾਟੀਆ, ਮਮਤਾ ਸੇਤੀਆ ਸੇਖਾ, ਗਗਨਦੀਪ ਕੌਰ ਧਾਲੀਵਾਲ, ਅਮਰਪ੍ਰੀਤ ਕੌਰ ਦੇਹੜ, ਪਰਮਜੀਤ ਕੌਰ ਸੈਣੀ ਆਦਿ ਕਵਿੱਤਰੀਆਂ ਨੇ ਆਪਣੀਆਂ ਜੋਸ਼ੀਲੀਆਂ ਰਚਨਾਵਾਂ ਸੁਣਾ ਕੇ ਪ੍ਰੋਗਰਾਮ ਨੂੰ ਚਾਰ ਚੰਨ ਲਾ ਦਿੱਤੇ।  ਮਮਤਾ ਸੇਤੀਆ ਸੇਖਾ ਨੇ ਕਿਹਾ ਇਸ ਪ੍ਰੋਗਰਾਮ ਦੀ ਖੂਬਸੂਰਤੀ ਇਹ ਰਹੀ ਕਿ ਸਾਨੂੰ ਦੂਰ ਬੈਠਿਆਂ ਕਵਿੱਤਰੀਆਂ ਨੂੰ ਮਿਲਣ ਦਾ ਸੁਭਾਗ ਪ੍ਰਾਪਤ ਹੁੰਦਾ ਹੈ ਤੇ ਉਨ੍ਹਾਂ ਦੇ ਖੂਬਸੂਰਤ ਵਿਚਾਰ ਸੁਣਨ ਨੂੰ ਮਿਲਦੇ ਹਨ ਜਿਵੇਂ ਕਿ ਅੱਜ ਡਾ: ਰਵਿੰਦਰ ਕੌਰ ਭਾਟੀਆ  ਦੇ ਵਧੀਆ ਵਿਚਾਰ ਸੁਣਨ ਨੂੰ ਮਿਲੇ ਅਤੇ ਉਨ੍ਹਾਂ ਦੀਆਂ ਖੂਬਸੂਰਤ ਰਚਨਾਵਾਂ ਨੇ ਸਮਾਂ ਬੰਨ੍ਹ ਦਿੱਤਾ । ਪ੍ਰੋਗਰਾਮ ਦੇ ਅੰਤ ਵਿੱਚ ਕਰਮਜੀਤ ਕੌਰ ਰਾਣਾ  ਨੇ ਸਾਰੀਆਂ ਹਾਜ਼ਰ ਕਵਿਤਰੀਆਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦੀ ਭੂਮਿਕਾ ਮਮਤਾ ਸੇਤੀਆ ਸੇਖਾ ਨੇ ਬਾਖ਼ੂਬੀ ਨਿਭਾਈ ਅਤੇ ਇਹ ਕਹਿ ਸਭਨਾਂ ਤੋਂ ਵਿਦਾ ਲਈ ਨਵੀਂ ਸੋਚ ,ਨਵੇਂ ਵਿਚਾਰਾਂ ਨਾਲ ਛੇਤੀ ਹੀ ਫਿਰ ਮਿਲਾਂਗੇ ।