You are here

ਕਿਸਾਨੀ ਸੰਘਰਸ਼ ਦੇ ਸ਼ਹੀਦ ਬਲਕਰਨ ਸਿੰਘ ਸੰਧੂ ਦੀ ਦੂਜੀ ਸਲਾਨਾ ਬਰਸੀ 15 ਮਾਰਚ ਦਿਨ ਬੁੱਧਵਾਰ ਨੂੰ ਪਿੰਡ ਲੋਧੀਵਾਲਾ ਵਿਖੇ ਮਨਾਈ ਜਾਵੇਗੀ 

ਜਗਰਾਓਂ, 14 ਮਾਰਚ (ਗੁਰਕਿਰਤ ਜਗਰਾਓ/ਮਨਜਿੰਦਰ ਗਿੱਲ) ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜ਼ਿਲਾ ਲੁਧਿਆਣਾ ਦੀਆਂ ਸਮੂਹ ਸਤਿਕਾਰਯੋਗ,ਸਨਮਾਨਯੋਗ ਤੇ ਸੂਝਵਾਨ ਇਕਾਈਆਂ ਨੂੰ ਬੇਨਤੀ ਹੈ ਕਿ ਕਿਸਾਨੀ ਸੰਘਰਸ਼ ਦੇ ਸ਼ਹੀਦ ਬਲਕਰਨ ਸਿੰਘ ਸੰਧੂ ਜੋ ਕਿ 15 ਮਾਰਚ 2021 ਨੂੰ ਸ਼ਹੀਦ ਹੋ ਗਏ ਸਨ, ਉਹਨਾਂ ਦੀ ਦੂਜੀ ਸਲਾਨਾ ਬਰਸੀ 15 ਮਾਰਚ 2023 ਦਿਨ ਬੁੱਧਵਾਰ ਨੂੰ ਸਵੇਰੇ ਠੀਕ 11:00 ਤੋਂ ਦੁਪਹਿਰ 01:00 ਵਜੇ ਤੱਕ ਉਹਨਾਂ ਦੇ ਜੱਦੀ ਪਿੰਡ ਲੋਧੀਵਾਲਾ(ਨੇੜੇ ਸਿੱਧਵਾਂ ਬੇਟ) ਦੇ ਗੁਰਦੁਆਰਾ ਸਾਹਿਬ ਵਿਖੇ ਮਨਾਈ ਜਾਵੇਗੀ।ਇਸ ਸ਼ਹੀਦੀ ਸਮਾਗਮ ਵਿੱਚ ਸ੍ਰ ਬੂਟਾ ਸਿੰਘ ਬੁਰਜ ਗਿੱਲ ਸੂਬਾ ਪ੍ਰਧਾਨ ਬੀਕੇਯੂ ਡਕੌਂਦਾ ਅਤੇ ਸ੍ਰ ਮਹਿੰਦਰ ਸਿੰਘ ਕਮਾਲਪੁਰਾ ਪ੍ਰਧਾਨ ਜ਼ਿਲਾ ਲੁਧਿਆਣਾ ਬੀਕੇਯੂ ਡਕੌਂਦਾ ਪਹੁੰਚ ਰਹੇ ਹਨ। ਇਸ ਲਈ ਆਪ ਸਭ ਨੇ ਹਰ ਪਿੰਡ ਵਿੱਚੋਂ 15‐15 ਮਾਈ/ਭਾਈ ਕਿਸਾਨੀ ਵਰਦੀ ਵਿੱਚ ਝੰਡੇ ਹੱਥਾਂ ਵਿੱਚ ਲੈਕੇ ਆਉਣਾ।  ਵੱਲੋਂ: ਹਰਜੀਤ ਸਿੰਘ ਜਨੇਤਪੁਰਾ, ਪ੍ਰਧਾਨ ਬਲਾਕ ਸਿੱਧਵਾਂਬੇਟ ਅਤੇ ਸਮੁੱਚੀ ਬਲਾਕ ਕਮੇਟੀ, ਜ਼ਿਲਾ ਲੁਧਿਆਣਾ, ਬੀਕੇਯੂ ਡਕੌਂਦਾ।