ਸਿੱਧਵਾਂ ਬੇਟ(ਜਸਮੇਲ ਗਾਲਿਬ,ਐਵਨਾ ਮਹਿਰਾ)ਪਿੰਡ ਤਲਵੰਡੀ ਮੱਲ੍ਹੀਆਂ ਵਿਖੇ ਦਰਗਾਹ ਬਾਬਾ ਕਰੁੱਖਾ ਵਾਲਾ ਯਾਦ ਨੂੰ ਸਮਰਪਿਤ ਪੰਜਵਾਂ ਸੱਭਿਆਚਾਰਕ ਮੇਲਾ ਅਤੇ ਸਾਲਾਨਾ ਜਲੇਬੀਆਂ ਦਾ ਭੰਡਾਰਾ ਨੌਜਵਾਨ ਪ੍ਰਬੰਧਕ ਕਮੇਟੀ,ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ,ਜਿਸ 'ਚ ਸਾਰੇ ਧਰਮਾਂ ਦੇ ਲੋਕਾਂ ਨੇ ਵੱਧ-ਚੜ੍ਹ ਕੇ ਸ਼ਮੂਲੀਅਤ ਕੀਤੀ ਅਤੇ ਬਾਬਾ ਜੀ ਦੀ ਦਰਗਾਹ 'ਤੇ ਚੌਂਕੀ ਭਰੀ।ਦਰਗਾਹ 'ਤੇ ਚਾਦਰ ਚੜ੍ਹਾਉਣ ਦੀ ਰਸਮ ਬਾਬਾ ਸੇਵਾਦਾਰ ਕਾਲਾ ਪੰਡਿਤ ਵੱਲੋਂ ਅਦਾ ਕੀਤੀ ਗਈ।ਇਸ ਸਮੇਂ ਸਰਪੰਚ ਜੰੰਗ ਸਿੰਘ,ਜਗਦੀਪ ਸਿੰਘ ਦੀਸ਼ਾ,ਆੜ੍ਹਤੀਆ ਅਤੇ ਹਰਦੀਪ ਸਿੰਘ ਦੀਸ਼ਾ ਮੈਂਬਰ ਤੋਂ ਇਲਾਵਾ ਮਾਸਟਰ ਰਵਿੰਦਰ ਸਿੰਘ ਮੱਲ੍ਹੀ,ਬੱਬੀ ਮੈਂਬਰ,ਬੂਟਾ ਮੈਂਬਰ ,ਕਾਲੂ ਮੱਲ੍ਹੀ,ਸਰਬਜੀਤ ਸਿੰਘ ਨੇ ਮੇਲੇ ਦੀ ਸਫਲਤਾ ਲਈ ਮੁੱਖ ਭੂਮਿਕਾ ਨਿਭਾਈ।ਇਸ ਸਮੇਂ ਪੰਜਾਬੀ ਮਾਂ ਬੋਲੀ ਨੂੰ ਸੰਭਾਲਣ ਵਾਸਤੇ ਸਟੇਜ ਸਕੱਤਰ ਲੱਕੀ ਢੱਟ ਨੇ ਹਾਜ਼ਰ ਕਲਾਕਾਰਾਂ ਨੂੰ ਪਰਿਵਾਰਕ ਗੀਤ ਗਾਉਣ ਦਾ ਸੱਦਾ ਦਿੱਤਾ।ਇਸ ਮੌਕੇ ਦੋਗਾਣਾ ਜੋੜੀ ਹਾਕਮ ਬਖਤੜੀਵਾਲਾ,ਬੀਬੀ ਦਲਜੀਤ ਕੌਰ ,ਮਾਣੂੰਕੇ ਮਲਮੀਰਾ ਬਾਜਣ ,ਗਾਇਕਾ ਗੁਰਪ੍ਰੀਤ ਸ਼ੇਰ ਗਿੱਲ ,ਸੁਰਿੰਦਰ ਬੱਗਾ,ਕਮਲ ਬੱਧਨੀ ਨੇ ਜਿੱਥੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ,ਉਥੇ ਹੀ ਇਲਾਕੇ ਦੇ ਨਾਮਵਰ ਅਤੇ ਉੱਭਰ ਰਹੇ ਨੌਜਵਾਨ ਗਾਇਕ ਸੁਖਮਾਨ ਨੇ ਪਰਿਵਾਰਕ ਗੀਤਾਂ ਰਾਹੀਂ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ।ਇਸ ਮੌਕੇ ਮੁੱਖ ਮਹਿਮਾਨ ਜਗਦੀਪ ਸਿੰਘ ਦੀਸ਼ਾ ਆੜ੍ਹਤੀਆ ਨੇ ਕਿਹਾ ਕਿ ਮੇਲੇ ਸਾਡੀ ਰੂਹ ਦੀ ਖੁਰਾਕ ਹੁੰਦੇ ਹਨ।ਇਸ ਸਮੇਂ ਗਿਣਤੀ 'ਚ ਇਲਾਕਾ ਵਾਸੀ ਹਾਜ਼ਰ ਸਨ।