ਪਿੰਡ ਜੀਰਖ ਵਿੱਖੇ ਅੱਖਾਂ ਦੇ ਫਰੀ ਕੈਂਪ ਵਿੱਚ 183 ਮਰੀਜ਼ਾਂ ਨੇ ਸ਼ਿਰਕਤ ਕੀਤੀ

 26 ਨੂੰ ਲੈਂਜ ਲਈ ਚੁਣਿਆ,ਅਤੇ 80 ਨੂੰ ਮੁੱਫਤ ਐਨਕਾਂ ਦਿੱਤੀਆਂ
ਲੁਧਿਆਣਾ , 5 ਮਾਰਚ (ਗੁਰਕੀਰਤ ਜਗਰਾਉਂ / ਮਨਜਿੰਦਰ ਗਿੱਲ)
ਪਿੰਡ ਜੀਰਖ (ਲੁਧਿਆਣਾ) ਵਿੱਖੇ ਤਰਕਸ਼ੀਲ ਆਗੂ ਜਸਵੰਤ ਜੀਰਖ ਦੀ ਪਤਨੀ ਸ਼ੇਰ ਕੌਰ ( ਮੁੱਖ ਅਧਿਆਪਕਾ )ਦੀ ਯਾਦ ਵਿੱਚ ਗ੍ਰਾਮ ਪੰਚਾਇਤ ਜੀਰਖ ਦੇ ਸਹਿਯੋਗ ਨਾਲ ਲੱਗੇ ਛੇਵੇਂ ਅੱਖਾਂ ਦੇ ਫਰੀ ਕੈਂਪ ਵਿੱਚ 183 ਮਰੀਜ਼ਾਂ ਨੇ ਸ਼ਿਰਕਤ ਕੀਤੀ। ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਪੁੱਨਰਜੋਤ ਆਈ ਸੈਂਟਰ ਲੁਧਿਆਣਾ ਵੱਲੋਂ ਡਾ ਰਮੇਸ਼ (ਐਮ ਡੀ ਅੱਖਾਂ) ਦੀ ਟੀਮ ਵੱਲੋਂ ਇਸ ਕੈਂਪ ਦੌਰਾਨ ਅੱਖਾਂ ਦੇ ਮੁਆਇਨੇ ਕੀਤੇ। ਮੌਕੇ ਤੇ 26 ਮਰੀਜ਼ਾਂ ਨੂੰ ਚਿੱਟੇ ਮੋਤੀਏ ਦੇ ਮੁੱਫਤ ਅਪਰੇਸ਼ਨ ਤੇ ਲੈਂਜ ਲਗਾਉਣ ਲਈ ਚੁਣਿਆਂ, 90 ਨੂੰ ਐਨਕਾਂ ਅਤੇ ਹਰ ਇੱਕ ਨੂੰ ਦਵਾਈਆਂ ਦਿੱਤੀਆਂ ਗਈਆਂ। ਇਲਾਕੇ ਭਰ ਵਿੱਚੋਂ ਅੱਖਾਂ ਦੇ ਲੋੜਵੰਦ ਰੋਗੀਆਂ ਨੇ ਇਸ ਕੈਂਪ ਵਿੱਚ ਆ ਕੇ ਮੁਆਇਨੇ ਕਰਵਾਉਣ ਉਪਰੰਤ ਕੁੱਝ ਨਾ ਕੁੱਝ ਪ੍ਰਾਪਤ ਕਰਕੇ ਰਾਹਤ ਮਹਿਸੂਸ ਕੀਤੀ। ਚਿੱਟੇ ਮੋਤੀਏ ਦੇ ਅਪ੍ਰੇਸ਼ਨ ਅਤੇ ਲੈਂਜ ਪਾਉਣ ਲਈ ਚੁਣੇ ਗਏ ਮਰੀਜ਼ਾਂ ਦੇ ਲੈਂਜ 15 ਮਾਰਚ ਨੂੰ ਉਪਰੋਕਤ ਪੁੱਨਰਜੋਤ ਹਸਪਤਾਲ ਲੁਧਿਆਣਾ ਵਿੱਖੇ ਡਾ ਰਮੇਸ਼ ਵੱਲੋਂ ਪਾਏ ਜਾਣਗੇ। ਇਸ ਮੌਕੇ ਡਾ ਰਮੇਸ਼ ਜੀ ਦੀ ਟੀਮ ਨੂੰ ਸਨਮਾਨ ਚਿੰਨ੍ਹ ਦੇ ਕੇ  ਜੀਰਖ ਪ੍ਰਵਾਰ ਅਤੇ ਨਗਰ ਪੰਚਾਇਤ ਵੱਲੋਂ ਸਨਮਾਨਤ ਕੀਤਾ ਗਿਆ।ਜੀਰਖ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਇਸ ਕੈਂਪ ਲਈ ਹਰ ਸਾਲ ਦੀ ਤਰ੍ਹਾਂ ਸ਼ਲਾਘਾਯੋਗ ਭੂਮਿਕਾ ਨਿਭਾਈ। ਵਿਸ਼ੇਸ਼ ਤੌਰ ਤੇ ਸਰਪੰਚ,ਬਲਜੀਤ ਸਿੰਘ, ਮੋਹਣ ਸਿੰਘ ਮੈਂਬਰ, ਅਵਤਾਰ ਸਿੰਘ, ਗੁਰਦੀਪ ਸਿੰਘ, ਮੋਹਣ ਸਿੰਘ, ਕਰਮਜੀਤ ਸਿੰਘ, ਅਰੁਣ ਕੁਮਾਰ, ਰਾਕੇਸ਼ ਆਜ਼ਾਦ , ਰਜੀਵ ਕੁਮਾਰ, ਧੀਰਜ ਸਿੰਘ ਅਤੇ ਪ੍ਰਵਾਰ ਵਜੋਂ ਦਲਬਾਗ ਸਿੰਘ, ਐਡਵੋਕੇਟ ਹਰਪ੍ਰੀਤ ਜੀਰਖ, ਕਰਮਜੀਤ ਕੌਰ, ਕੁਲਦੀਪ ਕੌਰ, ਜੋਬਨਪ੍ਰੀਤ ਸਿੰਘ, ਜਸ਼ਨ ਪ੍ਰੀਤ ਸਮੇਤ ਮਜ਼ਦੂਰ ਔਰਤਾਂ ਦਾ ਸਹਿਯੋਗ ਅਹਿਮ ਸੀ।