ਭਾਜਪਾ ਜ਼ਿਲ੍ਹਾ ਨਵਨਿਯੁਕਤ ਪ੍ਰਧਾਨ ਦੇਤਵਾਲ ਨੇ ਪੁਰਾਣੇ ਸਮੇਂ ਦੌਰਾਨ  ਰੁੱਸੇ ਵਰਕਰਾਂ ਨੂੰ ਪਾਰਟੀ ਨਾਲ ਜੋਡ਼ਨ ਦੀ ਮੁਹਿੰਮ ਦੀ ਸ਼ੁਰੁਆਤ ਕੀਤੀ

ਜਗਰਾਉਂ, 27 ਫਰਵਰੀ (ਅਮਿਤ ਖੰਨਾ ) ਜਗਰਾਓਂ ਵਿਖੇ ਭਾਜਪਾ ਦੇ ਮਰਹੂਮ ਆਗੂ ਬਲਦੇਵ ਕ੍ਰਿਸ਼ਨ ਤੇਲੂ ਜੋ ਕਿ ਪਾਰਟੀ ਦੀ ਜਾਨ ਸਨ ਦੇ ਗ੍ਰਹਿ ਵਿਖੇ ਭਾਜਪਾ ਜ਼ਿਲ੍ਹਾ ਨਵਨਿਯੁਕਤਪ੍ਰਧਾਨ ਮੇਜਰ ਸਿੰਘ ਦੇਤਵਾਲ ਨੇ  ਆਪਣੀ ਜਗਰਾਓਂ ਫੇਰੀ ਵੇਲੇ ਪਹਿਲ ਦੇ ਅਧਾਰ ਤੇ ਪੁਰਾਣੇ ਸਮੇਂ  ਦੌਰਾਨ ਯਾਨੀ ਕਿ ਸਾਬਕਾ ਜਿਲਾ ਪ੍ਰਧਾਨ ਗੌਰਵ ਖੁੱਲਰ ਦੇ ਫੈਸ਼ਲਿਆ ਤੋਂ ਨਾਰਾਜ਼ ਸੈਂਕੜੋ ਵਰਕਰ ਉਸ ਦੌਰਾਨ ਪਾਰਟੀ ਤੋਂ ਵੀ ਕਿਤੇ ਨਾ ਕਿਤੇ ਪਿੱਛੇ ਰਹਿ ਕੇ ਕੰਮ ਕਰ ਰਹੇ ਸਨ ਓਹਨਾ ਸਾਰੇ ਵਰਕਰਾਂ  ਦਾ ਸਨਮਾਨ ਕਰਨ ਅਤੇ ਓਹਨਾ ਸਾਰੇ ਸਾਥੀਆਂ ਨੂੰ ਪਾਰਟੀ ਨਾਲ ਮੁੜ ਤੋਂ ਜੋਡ਼ਨ ਦਾ ਸੰਕਲਪ ਕੀਤਾ।ਓਹਨਾ  ਜਗਰਾਓਂ ਦੀ ਪਲੇਠੀ ਫੇਰੀ ਰਾਹੀਂ ਟਕਸਾਲੀ ਵਰਕਰਾਂ ਦੀਆਂ ਹੋਂਸਲਾ ਅਫਜਾਈ ਕੀਤੀ।ਭਾਜਪਾ ਜਗਰਾਓਂ ਦਿਹਾਤੀ ਦੇ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਦੇਤਵਾਲ ਨੇ  ਪਾਰਟੀ ਦੇ ਟਕਸਾਲੀ ਆਗੂਆਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲ ਕੇ ਜਿੱਥੇ ਓਹਨਾ ਤੋਂ ਅਸ਼ੀਰਵਾਦ ਲਿਆ ਓਥੇ ਮਰਹੂਮ ਪਾਰਟੀ ਆਗੂਆਂ ਦੀਆਂ ਪਾਰਟੀ ਪ੍ਰਤੀ ਨਿਭਾਈਆਂ ਸੇਵਾਵਾਂ ਨੂੰ ਯਾਦ ਵੀ ਕੀਤਾ। ਜ਼ਿਲ੍ਹਾ ਪ੍ਰਧਾਨ ਦੇਤਵਾਲ ਨੇ ਆਪਣੀ ਪਲੇਠੀ ਜਗਰਾਓਂ ਫੇਰੀ ਸਮੇਂ ਵਰਕਰਾਂ ਨਾਲ ਮੁਲਾਕਾਤ ਕਰਦਿਆਂ ਸਾਰੇ ਗਿਲੇ ਸ਼ਿਕਵੇ ਮਿਟਾ ਕੇ ਸੰਗਠਨ ਦੀ ਬਿਹਤਰੀ ਲਈ ਇੱਕ ਜੁੱਟ ਹੋਕੇ ਕੰਮ ਕਰਨ ਦੀ ਅਪੀਲ ਵੀ ਕੀਤੀ। ਜ਼ਿਲ੍ਹਾ ਪ੍ਰਧਾਨ ਦੇਤਵਾਲ ਨੇ ਭਾਜਪਾ ਜਗਰਾਓਂ ਦੇ ਸੰਸਥਾਪਕ ਸ਼ਹੀਦ ਸਤਪਾਲ ਕਤਿਆਲ, ਮਰਹੂਮ ਆਗੂ ਬਲਦੇਵ ਕ੍ਰਿਸ਼ਨ ਤੇਲੂ, ਮਰਹੂਮ ਆਗੂ ਵਿਨੋਦ ਕਿਮਾਰ ਚਿੜੀ, ਅਮ੍ਰਿਤ ਲਾਲ ਮਿਤਲ ਦੇ ਪਰਿਵਾਰਾਂ ਸਮੇਤ ਆਰ ਐਸ ਐਸ ਦੇ ਆਗੂਆਂ, ਬਜੁਰਗ ਆਗੂ ਵਾਸ਼ ਦੇਵ ਸ਼ਰਮਾ ਤੋਂ ਇਲਾਵਾ ਹੋਰ ਆਗੂਆਂ ਨਾਲ ਮੁਲਾਕਾਤ ਕਰਦਿਆਂ ਜਿਥੇ ਪਰਿਵਾਰਾਂ ਦਾ ਹਾਲ ਚਾਲ ਜਾਣਿਆ ਓਥੇ ਜ਼ਿਲੇ• ਅੰਦਰ ਮਜ਼ਬੂਤ ਸੰਗਠਨ ਬਣਾੳਣ ਸਬੰਧੀ ਵਿਚਾਰ ਵੀ ਕਿਤੇ । ਇਸ ਮੋਕੇ ਜ਼ਿਲ੍ਹਾ ਪ੍ਰਧਾਨ ਦੇਤਵਾਲ ਨੇ ਕਿਹਾ ਕਿ ਪਿਛਲੇ ਸਮੇਂ ਦੋਰਾਨ ਕਿਸੇ ਕਾਰਨ  ਪਾਰਟੀ ਨੂੰ ਛੱਡ ਕੇ ਗਏ ਵਰਕਰਾਂ ਨੂੰ ਘਰ ਵਾਪਸੀ ਕਰਵਾੳਣਾ ਓਹਨਾ  ਦਾ ਪਹਿਲਾ ਟੀਚਾ ਹੈ ਅਤੇ ਇਸ ਟੀਚੇ ਦੀ ਪ੍ਰਾਪਤੀ ਲਈ ਜਲਦ ਹੀ ਜਗਰਾਓਂ ਵਿਚ ਵਰਕਰਾਂ ਦੀ ਘਰ ਵਾਪਸੀ ਦੇ ਸਵਾਗਤ ਦਾ ਸਮਾਗਮ ਰੱਖਿਆ ਜਾਵੇਗਾ। ਓਹਨਾ ਕਿਹਾ ਕਿ ਜ਼ਿਲ੍ਹਾ ਜਗਰਾਓਂ ਵਿਚ ਪਾਰਟੀ ਦਾ ਵਿਸਥਾਰ ਕਰਨ ਦੀਆ ਪਾਰਟੀ ਹਾਈਕਾਂਮਡ ਤੋਂ ਹਦਾਇਤਾਂ ਮਿਲ ਚੁਕੀਆਂ ਹਨ ਅਤੇ ਜਲਦ ਹੀ ਮੰਡਲਾਂ ਦੀ ਗਿਣਤੀ ਵਿਚ ਵਾਧਾ ਕਰਨ ਦੇ ਨਾਲ ਮੰਡਲ ਪ੍ਰਧਾਨ ਤੇ ਮੰਡਲਾਂ ਦੀਆਂ ਟੀਮਾਂ ਗਠਿਤ ਕਰ ਦਿੱਤੀਆਂ ਜਾਣਗੀਆਂ।  ਅਤੇ ਜਿਨ੍ਹਾਂ ਵੀ ਵਰਕਰਾਂ ਦਿਆਂ ਕੋਈ ਵੀ ਕਿਸੇ ਤਰਾਹ ਦੀ ਕੋਈ ਮੁਸ਼ਕਿਲ ਹੈ ਜਿਸ ਕਰਕੇ ਉਹ ਪਿੱਛਲੇ ਸਮੇਂ ਦੌਰਾਨ ਨਹੀਂ ਦੱਸ ਸਕੇ ਉਹ ਹੁਣ ਧਿਆਨ ਨਾਲ ਸੁਣਨਗੇ । ਇਥੇ ਦੇਖਣ ਯੋਗ ਗੱਲ ਇਹ ਵੀ ਰਹੀ ਕਿ ਪਾਰਟੀ ਦੇ ਪੁਰਾਣੇ ਸਾਰੇ ਵਰਕਰ ਨਜ਼ਰ ਆਏ ਜੋ ਸਾਬਕਾ ਪ੍ਰਧਾਨ ਗੌਰਵ ਖੁੱਲਰ ਦੀ ਪ੍ਰਧਾਨਗੀ ਦੌਰਾਨ ਨਾਰਾਜ਼ ਚੱਲ ਰਹੇ ਸਨ ।ਸ਼ਹਿਰ ਵਿੱਚ ਇਹ ਵੀ ਚਰਚਾ ਹੈ ਕਿ ਸਾਬਕਾ ਪ੍ਰਧਾਨ ਨੂੰ ਵਰਕਰਾਂ ਨੂੰ ਆਪਣੇ ਨਾਲ ਲੈ ਕੇ ਚਲਣਾ ਨਹੀਂ ਆਇਆ ਜਿਸ ਕਰਕੇ ਪਾਰਟੀ ਨੇ ਉਸ ਤੋਂ ਪ੍ਰਧਾਨਗੀ ਖੋ ਮੇਜਰ ਸਿੰਘ ਦੇਤਵਾਲ ਜੋ ਕਿ ਪਾਰਟੀ ਦਾ ਬਹੁਤ ਹੀ ਪੁਰਾਣਾ ਸਿਪਾਹੀ ਹੈ ਉਸ ਦੇ ਹੱਥ ਸੌਂਪੀ ਲੋਕਾਂ ਵਿੱਚ ਇਹ ਵੀ ਚਰਚਾ ਹੈ ਕਿ ਆਣ ਵਾਲੇ  2024 ਵਿੱਚ ਲੋਕਸਭਾ ਚੁਣਾਵ ਦੌਰਾਨ ਪਾਰਟੀ ਨਾਲ ਸਾਬਕਾ ਪ੍ਰਧਾਨ ਦੀ ਵਜਾਹ ਨਾਲ ਨਾਰਾਜ਼ ਚੱਲ ਰਹੇ ਸੈਂਕੜੋ ਵਰਕਰਾਂ ਦੇ ਮੁੜ ਪਾਰਟੀ ਨਾਲ ਜੁੜਨ ਨਾਲ ਹੋਰ ਵੀ ਮਜਬੂਤੀ ਆਏਗੀ। ਭਾਜਪਾ ਜਗਰਾਓਂ ਦਿਹਾਤੀ ਮੇਜਰ ਸਿੰਘ ਦੇਤਵਾਲ ਦੇ ਸਨਮਾਨ ਸਮਾਰੋਹ ਜੋ ਕਿ ਛੋਟਾ ਜਿਹਾ ਹੀ ਪ੍ਰੋਗਰਾਮ ਸੀ ਇਸ ਮੌਕੇ ਕੌਂਸਲਰ ਦਰਸ਼ਨਾਂ ਰਾਣੀ ਧੀਰ, ਅੰਕੁਸ਼ ਧੀਰ, ਡਾ ਮਦਨ ਮਿੱਤਲ, ਜਿੰਦਰ ਪਾਲ ਧੀਮਾਨ ਸਮੇਤ ਸਾਬਕਾ ਐਮਸੀ ਦਰਸ਼ਨ ਸਿੰਘ ਗਿੱਲ, ਦੇਵ ਸਿੰਘ ਵੇਦੂ, ਐਡਵੋਕੇਟ ਸੰਦੀਪ ਗੁਪਤਾ, ਅਸ਼ੋਕ ਕੋਚਰ, ਗੋਰਵ ਸਿੰਗਲਾ, ਦੀਪਕ ਪੱਲਣ, ਮਨਜੀਤ ਸਿੰਘ, ਕਿਸ਼ਨ ਲਾਲ ਆਦਿ ਨੇ ਜਿਲ ਪ੍ਰਧਾਨ ਦੇਤਵਾਲ ਨੂੰ ਓਹਨਾ ਦੀ ਨਿਯੁਕਤੀ ’ਤੇ ਵਧਾਈ ਦਿੰਦਿਆ ਸਨਮਾਨ ਵੀ ਕੀਤਾ। ਇਸ ਮੋਕੇ  ਇਨ੍ਹਾਂ ਦੇ ਨਾਲ ਨਾਲ ਸੰਜੀਵ ਢੰਡ, ਭੁਪਿੰਦਰ ਸਿੰਘ, ਅੰਬੁ  ਰਾਮ ਮਸ਼ਾਲ  ਅਤੇ ਹੋਰ ਵੀ ਹਾਜ਼ਰ ਸਨ।