ਲੁਧਿਆਣਾ, 26 ਫਰਵਰੀ(ਗੁਰਕੀਰਤ ਜਗਰਾਉਂ / ਮਨਜਿੰਦਰ ਗਿੱਲ) ਲੁਧਿਆਣਾ ਜ਼ਿਲ੍ਹੇ ਵਿੱਚ ਇਕ ਡੇਅਰੀ ਮਾਲਕ ਅਤੇ ਉਸਦੇ ਨੌਕਰ ਦਾ ਕਤਲ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਬੁਲਾਰਾ ਵਿੱਚ ਇਕ ਡੇਅਰੀ ਚਲਾਉਣ ਵਾਲੇ ਅਤੇ ਉਸਦੇ ਨੌਕਰ ਦਾ ਤੇਜ਼ਧਾਰ ਦਾਤ ਨਾਲ ਹਲਮਾ ਕਰਕੇ ਕਤਲ ਕਰ ਦਿੱਤਾ। ਮ੍ਰਿਤਕਾਂ ਦੀਆਂ ਲਾਸ਼ਾਂ ਅੱਜ ਸਵੇਰੇ 4 ਵਜੇ ਡੇਅਰੀ ਵਿੱਚੋਂ ਮਿਲੀਆਂ। ਪਿੰਡ ਬੁਲਾਰਾ ਵਿੱਚ 70 ਸਾਲਾ ਜੋਤਰਾਮ ਡੇਅਰੀ ਚਲਾਉਂਦਾ ਸੀ ਅਤੇ ਉਸ ਕੋਲ ਪਿਛਲੇ ਲੰਮੇ ਸਮੇਂ ਤੋਂ ਕੰਮ ਕਰਦਾ ਸੀ। ਇਸ ਘਟਨਾ ਲਈ ਇੱਥੇ ਕੰਮ ਕਰਦੇ ਇਕ ਪੁਰਾਣੇ ਨੌਕਰ ਉਤੇ ਦੋਸ਼ ਲਗਾਇਆ ਜਾ ਰਿਹਾ ਹੈ। ਡੇਅਰੀ ਮਾਲਕ ਜੋਤਰਾਮ ਨੇ ਕੁਝ ਸਮਾਂ ਪਹਿਲਾਂ ਆਪਣੇ ਨੌਕਰ ਗਿਰਧਾਰੀ ਲਾਲ ਨੂੰ ਨੌਕਰੀ ਤੋਂ ਹਟਾ ਦਿੱਤਾ ਸੀ। ਇਸ ਘਟਨਾ ਦਾ ਪਤਾ ਚਲਦਿਆਂ ਥਾਣਾ ਡੇਹਲੋਂ ਦੀ ਪੁਲਿਸ ਮੌਕੇ ਪਹੁੰਚ ਗਈ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਵਿੱਚ ਭੇਜ ਦਿੱਤਾ।