ਧਰਮਕੋਟ, 23 ਫਰਵਰੀ(ਜਸਵਿੰਦਰ ਸਿੰਘ ਰੱਖਰਾ)ਸਕੂਲ ਸਿੱਖਿਆ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.)ਮੋਗਾ ਸ.ਚਮਕੌਰ ਸਿੰਘ ਸਰਾਂ ਅਤੇ ਉੱਪ ਜ਼ਿਲ੍ਹਾ ਅਫਸਰ(ਸੈ.ਸਿ.),ਮੋਗਾ ਸ਼੍ਰੀ ਰਾਕੇਸ਼ ਮੱਕੜ ਜੀ, ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ.)ਮੋਗਾ ਸ਼੍ਰੀਮਤੀ ਅਨੀਤਾ ਪੁਰੀ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਉੱਪ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ.) ਮੋਗਾ ਸ. ਨਿਸ਼ਾਨ ਸਿੰਘ ਜੀ ਅਤੇ ਬਲਾਕ ਨੋਡਲ ਅਫਸਰ,ਧਰਮਕੋਟ-1 ਸ਼੍ਰੀ ਵਿਨੋਦ ਸ਼ਰਮਾ ਜੀ ਦੀ ਯੋਗ ਅਗਵਾਈ ਹੇਠ ਧਰਮਕੋਟ ਵਿਖੇ ਦਾਖਲਾ ਮੁਹਿੰਮ 2023-2024 ਦਾ ਆਗਾਜ਼ ਕੀਤਾ ਗਿਆ ਅਤੇ ਇਸ ਮੌਕੇ ਤੇ ਦਫਤਰੀ ਕੰਪਲੈਕਸ ਜ਼ਿਲ੍ਹਾ ਮੋਗਾ ਤੋਂ ਧਰਮਕੋਟ ਵਿਖੇ ਪਹੁੰਚੀ ਸਰਕਾਰੀ ਸਕੂਲਾਂ ਵਿਖੇ ਦਾਖਲਾ ਮੁਹਿੰਮ ਸਬੰਧੀ ਮੋਬਾਈਲ ਵੈਨ ਅਤੇ ਇਸ ਨਾਲ ਪਧਾਰੇ ਪੱਤਵੰਤੇ ਸੱਜਣਾਂ ਦਾ ਸਵਾਗਤ ਕੀਤਾ ਗਿਆ ਅਤੇ ਇਸ ਮੌਕੇ 'ਤੇ ਦਾਖਲਾ ਰੈਲੀ ਕੱਢੀ ਗਈ।ਸ.ਕੰ.ਸ.ਸ.ਸ. ਧਰਮਕੋਟ ਦੇ ਪ੍ਰਿੰਸੀਪਲ ਸ਼੍ਰੀਮਤੀ ਮੰਜੂ ਜੀ ਦੀ ਯੋਗ ਅਗਵਾਈ ਹੇਠ ਸਕੂਲ ਸਟਾਫ ਵੱਲੋਂ ਦਾਖਲੇ ਸਬੰਧੀ ਪੈਮਫਲੇਟ ਵੰਡੇ ਗਏ ਅਤੇ ਨਵੇਂ ਇਨਰੋਲ ਹੋਏ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ।ਇਸ ਮੌਕੇ 'ਤੇ ਸ.ਨਿਸ਼ਾਨ ਸਿੰਘ ਜੀ ਅਤੇ ਸ਼੍ਰੀ ਵਿਨੋਦ ਸ਼ਰਮਾ ਜੀ ਵੱਲੋਂ ਦਾਖਲਾ ਮੁਹਿੰਮ ਸਬੰਧੀ ਸੰਬੋਧਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਅੰਗਰੇਜ਼ੀ ਅਤੇ ਪੰਜਾਬੀ ਦੋਹਾਂ ਮਾਧਿਅਮਾਂ ਵਿੱਚ ਤਜ਼ਰਬੇਕਾਰ ਅਤੇ ਮਿਹਨਤੀ ਅਧਿਆਪਕਾਂ ਵੱਲੋਂ ਆਧੁਨਿਕ ਢੰਗਾਂ ਨਾਲ ਸਿੱਖਿਆ ਦਿੱਤੀ ਜਾ ਰਹੀ ਹੈ ਜਿਸ ਕਰਕੇ ਸਰਕਾਰੀ ਸਕੂਲਾਂ ਵਿੱਚ ਮਾਪਿਆਂ ਵੱਲੋਂ ਵਿਦਿਆਰਥੀਆਂ ਨੂੰ ਦਾਖਲਾ ਕਰਵਾਉਣ ਦਾ ਰੁਝਾਨ ਵੱਧ ਰਿਹਾ ਹੈ।ਇਸ ਤੋਂ ਇਲਾਵਾ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰ ਰਹੇ ਹਨ।ਸਰਕਾਰੀ ਸਕੂਲਾਂ ਵਿੱਚ ਵਿੱਦਿਅਕ ਪਾਰਕ,ਲੈਬਜ਼,ਕਿੱਤਾ ਮੁਖੀ ਕੋਰਸ,ਪ੍ਰੋਜੈਕਟਰਜ਼ ਆਦਿ ਦੀ ਸੁਵਿਧਾ ਉਪਲੱਬਧ ਹੈ।ਇਨ੍ਹਾਂ ਤੋਂ ਇਲਾਵਾ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਵੱਖ-ਵੱਖ ਸੁਵਿਧਾਵਾਂ ਮਿਲਦੀਆਂ ਹਨ।ਬੀ.ਪੀ.ਈ.ਓ. ਗੁਰਪ੍ਰੀਤ ਸਿੰਘ,ਬੀ.ਪੀ.ਈ.ਓ.ਸੁਸ਼ੀਲ ਕੁਮਾਰ,ਬੀ.ਪੀ.ਈ.ਓ ਕੰਚਨ ਬਾਲਾ,ਜਿਲ੍ਹਾ ਮੀਡੀਆ ਕੋਆਰਡੀਨੇਟਰ ਹਰਸ਼ ਕੁਮਾਰ ਗੋਇਲ,ਮਨਮੀਤ ਰਾਏ ਨੇ ਧਰਮਕੋਟ-1 ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਲਗਾਈ ਪ੍ਰਦਰਸ਼ਨੀ ਅਤੇ ਧਰਮਕੋਟ ਵਿਖੇ ਦਾਖਲਾ ਮੁਹਿੰਮ/ਇਨਰੋਲਮੈਂਟ ਸਬੰਧੀ ਕੀਤੇ ਉਪਰਾਲਿਆਂ ਦੀ ਸ਼ਲਾਂਘਾ ਕੀਤੀ। ਬਲਾਕ ਮੀਡੀਆ ਕੋਆਰਡੀਨੇਟਰ ਮਿਸ ਸਿਲਵੀ ਨੇ ਦੱਸਿਆ ਕਿ ਬਲਾਕ ਧਰਮਕੋਟ -1 ਲਈ ਬਹੁਤ ਹੀ ਮਾਣ ਦੀ ਗੱਲ ਹੈ ਕਿ ਸ.ਸ.ਸ.ਸ. ਕੈਲਾ ਦੀ ਸਕੂਲ ਆਫ਼ ਐਮੀਨੈਂਸ ਵਜੋਂ ਚੋਣ ਹੋਈ ਹੈ ਅਤੇ ਪ੍ਰਿੰਸੀਪਲ ਸ਼੍ਰੀ ਵਿਨੋਦ ਸ਼ਰਮਾ ਜੀ ਸਿੰਗਾਪੁਰ ਤੋਂ ਵਿਸ਼ੇਸ਼ ਟ੍ਰੇਨਿੰਗ ਲੈਕੇ ਆਏ ਹਨ ਜੋ ਕਿ ਬਲਾਕ ਧਰਮਕੋਟ-1 ਲਈ ਬਹੁਤ ਹੀ ਲਾਹੇਵੰਦ ਸਾਬਤ ਹੋਵੇਗੀ।ਸ.ਨਿਸ਼ਾਨ ਸਿੰਘ ਜੀ ਨੇ ਸਰਕਾਰੀ ਸਕੂਲਾਂ ਵਿੱਚ ਨਵੇਂ ਇਨਰੋਲ ਹੋਏ ਵਿਦਿਆਰਥੀਆਂ ਲਈ ਵਧਾਈ ਦਿੰਦਿਆਂ ਧਰਮਕੋਟ ਦੇ ਨਿਵਾਸੀਆਂ ਦਾ ਇਸ ਦਾਖਲਾ ਮੁਹਿੰਮ ਵਿੱਚ ਸਹਿਯੋਗ ਲਈ ਧੰਨਵਾਦ ਕੀਤਾ।ਸਟੇਜ ਸਕੱਤਰ ਦੀ ਭੂਮਿਕਾ ਬੀ.ਐਮ.ਟੀ. ਸਤੀਸ਼ ਨੌਹਰੀਆ ਵੱਲੋਂ ਨਿਭਾਈ ਗਈ।ਇਸ ਮੌਕੇ ਤੇ ਗੁਰਮੀਤ ਮਖੀਜਾ,ਅਮਨਦੀਪ ਸਿੰਘ,ਜਗਜੀਤ ਸਿੰਘ,ਦੇਵੀ ਪ੍ਰਸਾਦ,ਹਰਪ੍ਰੀਤ ਕੌਰ ਅਤੇ ਵੱਖ-ਵੱਖ ਸਰਕਾਰੀ ਸਕੂਲਾਂ ਦੇ ਅਧਿਆਪਕ,ਪੱਤਵੰਤੇ ਸੱਜਣ,ਧਰਮਕੋਟ ਦੇ ਨਿਵਾਸੀ ਹਾਜਰ ਸਨ।