ਕੁਦਰਤੀ ਆਫਤਾਂ ਦੋਰਾਨ ਕੀਤੇ ਜਾਣ ਵਾਲੇ ਬਚਾਓ ਤੋਂ ਵਿਦਿਆਰਥੀਆਂ ਨੂੰ ਕਰਵਾਇਆ ਜਾਗਰੂਕ

ਪਠਾਨਕੋਟ,11ਜਨਵਰੀ(ਹਰਪਾਲ ਸਿੰਘ,ਪ੍ਰਭਜੋਤ ਕੌਰ)07 ਬਟਾਲੀਅਨ ਐਨ.ਡੀ.ਆਰ.ਐਫ. ਬਠਿੰਡਾ ਵੱਲੋਂ ਜਿਲ੍ਹਾ ਪਠਾਨਕੋਟ ਵਿੱਚ ਕੁਦਰਤੀ ਆਫਤਾਂ ਤੋਂ ਬਚਣ ਲਈ ਚਲਾਈ ਜਾ ਰਹੀ ਮੂਹਿੰਮ ਦੋਰਾਨ ਸਰਕਾਰੀ ਸੀਨੀਆਰ ਸੈਕੰਡਰੀ ਸਕੂਲ ਭੋਆ ਵਿਖੇ ਇੱਕ ਵਿਸੇਸ ਜਾਗਰੁਕਤਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਟੀਮ ਕਮਾਂਡਰ ਇੰਸਪੈਕਟਰ ਜਸਵੰਤ ਸਿੰਘ ਵੱਲੋਂ ਕੀਤੀ ਗਈ।
ਜਾਗਰੁਕਤਾ ਕੈਂਪ ਦੋਰਾਨ ਸਕੂਲ ਦੇ ਕਰੀਬ 450 ਲੜਕੇ ਅਤੇ ਲੜਕੀਆਂ ਨੇ ਭਾਗ ਲਿਆ। ਇਸ ਮੋਕੇ ਤੇ ਐਨ.ਡੀ.ਆਰ.ਐਫ. ਟੀਮ ਮੈਂਬਰਾਂ ਵੱਲੋਂ ਬੱਚਿਆਂ ਨੂੰ ਜਾਗਰੁਕ ਕਰਦਿਆਂ ਦੱਸਿਆ ਕਿ ਕੁਦਰਤੀ ਆਫਤਾਂ ਅਗਰ ਕਿਸੇ ਕਾਰਨਾਂ ਕਰਕੇ ਆਉਂਦੀ ਹੈ ਤਾਂ ਸਭ ਤੋਂ ਪਹਿਲਾ ਉਨ੍ਹਾਂ ਦੀ ਕੀ ਜਿਮੈ੍ਹਦਾਰੀ ਬਣਦੀ ਹੈ। ਉਨ੍ਹਾਂ ਦੱਸਿਆ ਕਿ ਕੁਦਰਤੀ ਆਫਤਾ ਕਿਸੇ ਤਰ੍ਹਾਂ ਦੀ ਵੀ ਹੋ ਸਕਦੀ ਹੈ ਹੜ ਦੇ ਤੋਰ ਤੇ ਹੋ ਸਕਦੀ ਹੈ, ਭੁਚਾਲ ਵੀ ਹੋ ਸਕਦੀ ਹੈ ਜਾਂ ਪਿਛਲੇ ਸਾਲਾ ਦੋਰਾਨ ਜੋ ਅਸੀਂ ਕਰੋਨਾ ਮਹਾਂਮਾਰੀ ਵਿੱਚੋਂ ਗੁਜਰੇ ਹਾਂ ਇਸ ਤਰ੍ਹਾਂ ਦੀ ਸਥਿਤੀ ਨੂੰ ਵੀ ਕੁਦਰਤੀ ਆਫਤਾਂ ਹੀ ਕਿਹਾ ਜਾਂਦਾ ਹੈ। ਉਨ੍ਹਾਂ ਇਸ ਮੋਕੇ ਤੇ ਵਿਦਿਆਰਥੀਆਂ ਨੂੰ ਕੁਦਰਤੀ ਆਫਤ ਦੋਰਾਨ ਕੀਤੇ ਜਾਣ ਵਾਲੇ ਬਚਾਓ ਦੇ ਬਾਰੇ ਵਿੱਚ ਵਿਸਥਾਰ ਨਾਲ ਦੱਸਿਆ ਅਤੇ ਇਸ ਦੋਰਾਨ ਦਿੱਤੀ ਜਾਣ ਵਾਲੀ ਸਹਾਇਤਾਂ ਤੋਂ ਵੀ ਜਾਗਰੂਕ ਕਰਵਾਇਆ। ਇਸ ਦੇ ਨਾਲ ਹੀ ਉਨ੍ਹਾਂ ਸਰਦ ਰੁੱਤ ਦੇ ਚਲ ਰਹੇ ਮੋਸਮ ਦੋਰਾਨ ਸਰਦੀ ਤੋਂ ਬਚਾਓ ਲਈ ਵੀ ਬੱਚਿਆਂ ਨੂੰ ਜਾਗਰੂਕ ਕੀਤਾ।