ਆੜ੍ਹਤੀ ਅਨਿਲ ਜੈਨ ਨੂੰ ਵਿਜੀਲੈਂਸ ਨੇ ਹਿਰਾਸਤ ਵਿੱਚ ਲਿਆ

ਮੁੱਲਾਂਪੁਰ ਦਾਖਾ,3 ਨਵੰਬਰ (ਸਤਵਿੰਦਰ ਸਿੰਘ ਗਿੱਲ) ਫੂਡ ਸਪਲਾਈ ਵਿਭਾਗ ਵਿਚ ਹੋਏ ਬਹੁ ਕਰੋੜੀ ਟੈਂਡਰਾਂ ਦੇ ਸਕੈਂਡਲਾਂ ’ਚ ਵਿਜੀਲੈਂਸ ਵੱਲੋਂ ਪਿਛਲੇ ਦਿਨੀਂ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਜੋ ਕਿ ਵਿਜੀਲੈਂਸ ਸੀ ਗ੍ਰਿਫਤ ਵਿਚ ਹਨ । ਵਿਜੀਲੈਂਸ ਵਿਭਾਗ ਵੱਲੋਂ ਇਸ ਮਾਮਲੇ ਚ ਭਾਰਤ ਭੂਸ਼ਨ ਆਸ਼ੂ ਦੇ ਨਜਦੀਕਆਂ ਤੇ ਵਿਭਾਗ ਸ਼ਿਕੰਜਾ ਕਸ ਰਿਹਾ ਹੈ। ਇਸ ਮਸਲੇ ਚ ਭਾਰਤ ਭੂਸ਼ਨ ਆਸ਼ੂ ਦੇ ਨਜ਼ਦੀਕੀ ਦੱਸੇ ਜਾਂਦੇ ਮੁੱਲਾਂਪੁਰ ਦਾਖਾ ਦੇ ਨਾਮੀ ਆੜ੍ਹਤੀਏ ਅਤੇ ਸ਼ੈਲਰ ਉਦਯੋਗ ਦੇ ਮਾਲਕ ਅਨਿਲ ਜੈਨ ਪੁੱਤਰ ਬਾਬੂ ਚੰਦਰ ਭਾਨ ਜੈਨ ਵਾਸੀ ਮੁੱਲਾਂਪੁਰ ਦਾਖਾ ਦੇ ਸੈੱਲਰ ਧੋਥੜ ਰੋਡ ਪਿੰਡ ਸਵੱਦੀ ਕਲਾਂ ਵਿੱਚ ਵਿਜੀਲੈਂਸ ਵਿਭਾਗ ਲੁਧਿਆਣਾ ਦੀ ਟੀਮ ਨੇ ਅੱਜ ਸ਼ਾਮੀ ਕਰੀਬ 6 ਵਜੇ ਸ਼ਾਮ ਨੂੰ ਛਾਪੇਮਾਰੀ ਕਰਕੇ ਆੜਤੀਏ ਅਨਿਲ ਜੈਨ ਨੂੰ ਹਿਰਾਸਤ ਵਿਚ ਲਿਆ ਹੈ। ਜਿਸਦੀ ਪੁਸ਼ਟੀ  ਵਿਜੀਲੈਂਸ ਵਿਭਾਗ ਦੇ ਡੀ.ਐੱਸ.ਪੀ ਅਸ਼ਵਨੀ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤੀ।
          ਡੀ.ਐੱਸ.ਪੀ ਸ਼੍ਰੀ ਅਸ਼ਵਨੀ ਕੁਮਾਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਵਿਜੀਲੈਂਸ ਵਿਭਾਗ ਨੂੰ ਗੁਪਤ ਸੂਚਨਾਂ ਮਿਲੀ ਸੀ ਕਿ ਆੜ੍ਹਤੀਆ ਅਨਿਲ ਜੈਨ ਆਪਣੇ ਸਵੱਦੀ ਕਲਾਂ ਦੇ  ਸੈੱਲਰ ਵਿੱਚ ਆਇਆ ਹੋਇਆ ਹੈ,ਜੇਕਰ ਮੌਕੇ ’ਤੇ ਰੇਡ ਕੀਤੀ ਜਾਵੇ ਕਾਬੂ ਕੀਤਾ ਜਾ ਸਕਦਾ ਹੈ,ਅੱਜ ਸ਼ਾਮੀ ਵਿਜੀਲੈਂਸ ਦੀ ਟੀਮ ਨੇ ਜਦ ਉਕਤ ਸੈੱਲਰ ਤੇ ਛਾਪੇਮਾਰੀ ਕੀਤੀ ਤਾਂ ਸੈੱਲਰ ਦੇ ਮੁੱਖ ਗੇਟ ਨੂੰ ਤਾਲਾ ਲਾਇਆ ਹੋਇਆ ਸੀ,। ਵਿਜੀਲੈਂਸ ਟੀਮ ਦੇ ਮੈਬਰਾਂ ਨੇ  ਏ.ਐੱਸ.ਆਈ ਲਖਵੀਰ ਸਿੰਘ ਚੌਂਕੀ ਇੰਚਾਰਜ ਭੂੰਦੜੀ ਤੇ ਸਵੱਦੀ (ਪੱਛਮੀ) ਦੇ ਸਰਪੰਚ ਦਲਜੀਤ ਸਿੰਘ ਅਤੇ ਸਵੱਦੀ (ਚੜ੍ਹਦਾ ਪਾਸਾ) ਦੇ ਸਰਪੰਚ ਲਾਲ ਸਿੰਘ ਦੀ ਹਾਜਰੀ ਵਿੱਚ ਡੇਢ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅਨਿਲ ਜੈਨ ਨੂੰ ਗਿ੍ਰਫਤਾਰ ਕੀਤਾ ਹੈ।