You are here

ਚਿੱਟੇ ਦੇ ਨਸ਼ੇ ਤੋਂ ਤੰਗ ਪਿੰਡ ਦੌਧਰ ਵਾਸੀਆਂ ਨੇ ਕੱਢਿਆ ਚੇਤਨਾ ਮਾਰਚ

ਪਿੰਡ ਅੰਦਰ ਨਹੀਂ ਵਿਕਣ ਦਿੱਤਾ ਜਾਵੇਗਾ ਚਿੱਟਾ, ਚਿੱਟਾ ਵੇਚਣ ਵਾਲਿਆਂ ਨੂੰ ਚਿਤਾਵਨੀ

ਅਜੀਤਵਾਲ,13 ਅਕਤੂਬਰ  (ਕੁਲਦੀਪ ਸਿੰਘ ਦੌਧਰ ) ਪਿੰਡ ਦੌਧਰ ਵਾਸੀਆਂ ਨੇ ਪਿੰਡ ਚ ਚੇਤਨਾ ਮਾਰਚ ਕੱਢਿਆ । ਜਿਸ ਵਿਚ ਵੱਧ ਚਡ਼੍ਹ ਕੇ ਨੌਜਵਾਨਾਂ ਨੇ ਹਿੱਸਾ ਲਿਆ।  ਇਹ ਚੇਤਨਾ ਮਾਰਚ ਪਿੰਡ ਦੀਆਂ ਵੱਖ ਵੱਖ ਗਲੀਆਂ  ਵਿਚੋਂ  ਲੰਘਦਾ ਹੋਇਆ ਪਾਰਕ ਵਿਖੇ ਸਮਾਪਤ ਹੋਇਆ। ਇਸ ਮੌਕੇ ਤੇ ਸੰਬੋਧਨ ਕਰਦਿਆਂ  ਭਾਰਤੀ  ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਜਗਜੀਤ ਸਿੰਘ ਬਰਾਡ਼ ,ਹਰਦੀਪ ਸਿੰਘ ਹੀਪਾ ,ਚਮਕੌਰ ਸਿੰਘ ਗੋਰਾ , ਜਗਸੀਰ ਸਿੰਘ ਪੱਪੂ ਨੇ  ਕਿਹਾ ਕੇ ਚੇਤਨਾ ਮਾਰਚ ਦਾ ਮਕਸਦ  ਲੋਕਾਂ ਨੂੰ ਪਿੰਡ ਵਿੱਚ ਵਿਕ ਰਹੇ ਚਿੱਟੇ ਅਤੇ ਹੋਰ ਨਸ਼ਿਆਂ ਵਿਰੁੱਧ  ਜਾਗਰੂਕ ਕਰਨਾ ਸੀ।ਉਨ੍ਹਾਂ  ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ  ਲੋਕਾਂ  ਨੂੰ  ਉਮੀਦ  ਸੀ ਕਿ ਨਵੀਂ  ਸਰਕਾਰ ਆਉਣ ਤੇ ਪੰਜਾਬ ਦੀ ਨੌਜਵਾਨੀ  ਸੁਰੱਖਿਅਤ ਰਹੇਗੀ ਪਰ ਨਸ਼ਾ  ਵੇਚਣ ਵਾਲਿਆਂ  ਵੱਲੋਂ  ਸ਼ਰੇਆਮ ਨਸ਼ਾ ਵੇਚਿਆ  ਜਾ ਰਿਹਾ ਹੈ ਅਤੇ ਨਸ਼ਾ ਸਮਗਲਰਾ ਨੂੰ ਨਵੀਂ ਸਰਕਾਰ ਦਾ ਕੋਈ ਵੀ ਡਰ ਨਹੀਂ ਹੈ।ਨੌਜਵਾਨਾਂ ਵੱਲੋਂ ਪੁਲੀਸ ਪ੍ਰਸ਼ਾਸਨ ਅਤੇ ਆਪ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ ।ਇਸ ਮਾਰਚ ਵਿਚ ਨੌਜਵਾਨਾਂ ਨੇ  ਵੱਧ ਚਡ਼੍ਹ ਕੇ ਹਿੱਸਾ ਲਿਆ ਅਤੇ ਨਸ਼ੇ ਤੋਂ ਪੀਡ਼ਤ ਪਰਿਵਾਰਾਂ ਵਿੱਚ ਇੱਕ ਆਸ ਦੀ ਕਿਰਨ ਜਾਗੀ ।ਇਸ ਮਾਰਚ ਵਿਚ ਸਕੂਲੀ ਵਿਦਿਆਰਥੀਆਂ ਨੇ ਵੀ ਹਿੱਸਾ ਲਿਆ । 

ਫੋਟੋ ਕੈਪਸ਼ਨ-ਪਿੰਡ ਵਿਚ  ਵਿਕ ਰਹੇ ਨਸ਼ੇ ਵਿਰੁੱਧ ਰੈਲੀ ਕੱਢਦੇ ਹੋਏ ਨੌਜਵਾਨ ।