ਮੈਂ ਭੁੱਖ ਨਾਲ
ਮਰ ਰਿਹਾ !
ਗਰੀਬੀ ਨਾਲ
ਲੜ ਰਿਹਾ !
ਜਾਤਾਂ-ਕੁਜਾਤਾਂ 'ਚ
ਸੜ ਰਿਹਾ !
ਧਨਾਢਾਂ ਹੱਥੋਂ
ਹਰ ਰਿਹਾ !
ਨਾ ਮੈਂ ਹਿੰਦੂ ਹਾਂ,
ਨਾ ਮੁਸਲਿਮ ਹਾਂ,
ਨਾ ਇਸਾਈ ਹਾਂ!
ਨਾ ਸਿੱਖ ਹਾਂ,
ਰੋਟੀ ਲਈ
ਲੜ ਰਿਹਾ,
ਭੁੱਖਾ ਸਿਪਾਹੀ ਹਾਂ!
ਭੁੱਖ ਮੇਰਾ ਧਰਮ ਹੈ!
ਰੋਟੀ ਲਈ ਲੜਨਾ,
ਮੇਰਾ ਕਰਮ ਹੈ!
-ਸੁਖਦੇਵ ਸਲੇਮਪੁਰੀ - 09780620233 - 5 ਸਤੰਬਰ, 2022.