ਖੇਡਾਂ ਵਤਨ ਪੰਜਾਬ ਦੀਆਂ’

ਬਲਾਕ ਪੱਧਰੀ ਖੇਡਾਂ ਪਹਿਲੀ ਸਤੰਬਰ ਤੋਂ: ਡਿਪਟੀ ਕਮਿਸ਼ਨਰ

ਪਹਿਲੀ ਤੋਂ 9 ਸਤੰਬਰ ਤੱਕ ਚੱਲਣਗੇ ਬਲਾਕ ਪੱਧਰੀ ਮੁਕਾਬਲੇ

ਮਹਿਲ ਕਲਾਂ 30 ਅਗਸਤ (ਡਾ ਸੁਖਵਿੰਦਰ ਸਿੰਘ ) ਖੇਡ ਮੰਤਰੀ ਪੰਜਾਬ ਸ. ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ’ਚ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਲਈ ਬਲਾਕ ਪੱਧਰੀ ਖੇਡਾਂ 1 ਸਤੰਬਰ ਤੋਂ ਸ਼ੁਰੂ ਹੋਣਗੀਆਂ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਬਰਨਾਲਾ ਡਾ. ਹਰੀਸ਼ ਨਈਅਰ ਨੇ ਦੱਸਿਆ ਕਿ ਬਲਾਕ ਮਹਿਲ ਕਲਾਂ ਦੇ ਮੁਕਾਬਲੇ ਪਹਿਲੀ ਸਤੰਬਰ ਤੋਂ 3 ਸਤੰਬਰ ਤੱਕ ਚੱਲਣਗੇ। ਉਨਾਂ ਦੱਸਿਆ ਕਿ ਫੁੱਟਬਾਲ ਤੇ ਕਬੱਡੀ (ਸਰਕਲ ਸਟਾਈਲ) ਮੁਕਾਬਲੇ ਸ਼ਹੀਦ ਬੀਬੀ ਕਿਰਨਜੀਤ ਕੌਰ ਮੈਮੋਰੀਅਲ ਸਸਸ ਸਕੂਲ ’ਚ ਅਤੇ ਐਥਲੈਟਿਕਸ, ਵਾਲੀਬਾਲ, ਰੱਸਾਕਸ਼ੀ, ਖੋ ਖੋ, ਕਬੱਡੀ (ਨੈਸ਼ਨਲ ਸਟਾਈਲ) ਮੁਕਾਬਲੇ ਸਰਕਾਰੀ ਹਾਈ ਸਕੂਲ, ਦੀਵਾਨਾ ਗਰਾਊੂਂਡ ’ਚ ਹੋਣਗੇ।  ਬਲਾਕ ਬਰਨਾਲਾ ਦੇ ਖੇਡ ਮੁਕਾਬਲੇ 4 ਤੋਂ 6 ਸਤੰਬਰ ਤੱਕ ਹੋਣਗੇ। ਐਥਲੈਟਿਕਸ, ਵਾਲੀਬਾਲ (ਸ਼ੂਟਿੰਗ 40-50 ਸਾਲ), ਰੱਸਾਕਸ਼ੀ, ਖੋ-ਖੋ ਮੁਕਾਬਲੇ ਬਾਬਾ ਕਾਲਾ ਮਹਿਰ ਸਟੇਡੀਅਮ ਵਿਖੇ ਅਤੇ ਫੁੱਟਬਾਲ ਮੁਕਾਬਲੇ ਸੇਂਟ ਜੋਸਫ ਸਕੂਲ ਬਰਨਾਲਾ ਅਤੇ ਐਸਐਸਡੀ ਕਾਲਜ ਬਰਨਾਲਾ, ਸਸਸ ਸਕੂਲ ਸੰਧੂ ਪੱਤੀ ਵਿਖੇ ਕਬੱਡੀ (ਸਰਕਲ ਅਤੇ ਨੈਸ਼ਨਲ ਸਟਾਈਲ), ਸ਼ਹੀਦ ਕਰਮ ਸਿੰਘ ਸਟੇਡੀਅਮ ਬਡਬਰ ਵਿਖੇ ਵਾਲੀਬਾਲ (ਸਮੈਸ਼ਿੰਗ) ਕਰਵਾਏ ਜਾਣਗੇ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਲਾਕ ਸ਼ਹਿਣਾ ਲਈ ਮੁਕਾਬਲੇ 7 ਸਤੰਬਰ ਤੋਂ 9 ਸਤੰਬਰ ਤੱਕ ਮੁਕਾਬਲੇ ਕਰਵਾਏ ਜਾਣਗੇ। ਪਬਲਿਕ ਸਟੇਡੀਅਮ ਭਦੌੜ ’ਚ ਐਥਲੈਟਿਕਸ, ਵਾਲੀਬਾਲ, ਰੱਸਾਕਸ਼ੀ, ਕਬੱਡੀ (ਸਰਕਲ ਸਟਾਈਲ) ਅਤੇ ਸਸਸ ਸਕੂਲ ਭਦੌੜ ’ਚ ਫੁੱਟਬਾਲ, ਕਬੱਡੀ (ਨੈਸ਼ਨਲ ਸਟਾਈਲ), ਖੋ-ਖੋ ਦੇ ਮੁਕਾਬਲੇ ਕਰਵਾਏ ਜਾਣਗੇ।ਇਸ ਮੌਕੇ ਜ਼ਿਲਾ ਖੇਡ ਅਫਸਰ ਬਲਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਇਨਾਂ ਖੇਡਾਂ ਵਿੱਚ ਜਿਸ ਪਿੰਡ/ਸਕੂਲ/ਕਲੱਬ ਦੀ ਟੀਮ ਜਾਂ ਵਿਅਕਤੀਗਤ ਖਿਡਾਰੀ ਭਾਗ ਲਵੇਗਾ, ਸਬੰਧਤ ਪਿੰਡ ਦੇ ਸਰਪੰਚ/ਸਕੂਲ ਦੇ ਮੁਖੀ/ਸਪੋਰਟਸ ਕਲੱਬ ਵੱਲੋਂ ਤਸਦੀਕ ਹੋਣੀ ਲਾਜ਼ਮੀ ਹੈ। ਖਿਡਾਰੀ ਆਪਣੇ ਵੱਲੋਂ ਭਰਿਆ ਗਿਆ ਆਫਲਾਈਨ ਤਸਦੀਕਸ਼ੁਦਾ ਫਾਰਮ ਅਤੇ ਆਨਲਾਈਨ ਫਾਰਮ ਦਾ ਐਪਲੀਕੇਸ਼ਨ ਨੰਬਰ ਅਤੇ ਪਾਸਵਰਡ ਟੂਰਨਾਮੈਂਟ ਵਾਲੇ ਦਿਨ ਆਪਣੇ ਨਾਲ ਲੈ ਕੇ ਆਉਣਾ ਯਕੀਨੀ ਬਣਾਉਣ। ਖਿਡਾਰੀ ਆਪਣੇ ਨਾਲ ਆਪਣਾ ਆਧਾਰ ਕਾਰਡ, ਜਨਮ ਤਰੀਕ ਦਾ ਅਸਲੀ ਸਬੂਤ ਅਤੇ ਫੋਟੋ ਕਾਪੀ ਨਾਲ ਲੈ ਕੇ ਆਉਣ। ਟੂਰਨਾਮੈਂਟ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਕੋਈ ਸਫਰੀ ਭੱਤਾ ਨਹੀਂ ਦਿੱਤਾ ਜਾਵੇਗਾ। ਟੂਰਨਾਮੈਂਟ ਵਿੱਚ ਖਿਡਾਰੀਆਂ ਦਾ ਐਂਟਰੀ ਟਾਈਮ 7 ਵਜੇ ਹੋਵੇਗਾ। ਜ਼ਿਲਾ ਪੱਧਰ ਅਤੇ ਸੂਬਾ ਪੱਧਰ ਟੂਰਨਾਮੈਂਟ ਲਈ ਆਨਲਾਈਨ ਰਜਿਸਟ੍ਰੇਸ਼ਨ