ਮਾਨ ਸਰਕਾਰ ਦੁਆਰਾ  ਏ ਜੀ ਦਫ਼ਤਰ ਵਿੱਚ ਰਾਖਵਾਂਕਰਨ ਲਾਗੂ ਕਰਨਾ ਪ੍ਰਸ਼ੰਸਾਯੋਗ ਕਦਮ - ਜਗਰਾਜ ਸਿੰਘ ਫੌਜੇਵਾਲ

ਮਲੇਰਕੋਟਲਾ 22 ਅਗਸਤ( ਡਾਕਟਰ ਸੁਖਵਿੰਦਰ ਬਾਪਲਾ )-ਪੰਜਾਬ ਦੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵੱਲੋਂ  ਪੰਜਾਬ ਦੇ ਐਡਵੋਕੇਟ ਜਨਰਲ ਦੇ ਦਫ਼ਤਰ ਵਿੱਚ  ਰਾਖਵਾਂਕਰਨ ਲਾਗੂ ਕਰਨ ਦਾ ਫ਼ੈਸਲਾ  ਇਕ ਇਤਿਹਾਸਕ ਕਦਮ ਹੈ ਅਤੇ ਉਸ ਦੀ ਜਿੰਨੀ ਵੀ ਪ੍ਰਸੰਸਾ ਕੀਤੀ ਜਾਵੇ ਉਹ ਘੱਟ ਹੈ  ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ  ਪਾਰਟੀ ਦੇ ਸੋਸ਼ਲ ਮੀਡੀਆ ਕੋਆਰਡੀਨੇਟਰ  ਜਗਰਾਜ ਸਿੰਘ ਫੌਜੇਵਾਲ ਨੇ ਅੱਜ ਇੱਥੇ  ਜਾਰੀ ਇਕ ਪ੍ਰੈੱਸ ਨੋਟ ਨਹੀਂ ਕੀਤਾ  ।ਸ ਜਗਰਾਜ ਸਿੰਘ ਫੌਜੇਵਾਲ ਨੇ ਕਿਹਾ ਕਿ ਆਪ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਅਤੇ  ਆਪਣੇ ਕੀਤੇ ਵਾਅਦੇ ਅਨੁਸਾਰ ਸਾਰੇ ਵਾਅਦੇ ਪੂਰੇ ਕਰ ਰਹੀ ਹੈ  ।ਸ ਫੌਜੇਵਾਲ ਨੇ ਕਿਹਾ ਕਿ  ਆਪ ਸਰਕਾਰ ਦੇ ਇਸ ਫ਼ੈਸਲੇ ਨਾਲ  ਪੂਰੇ ਸਮਾਜ ਦਾ ਸਿਰ ਸਨਮਾਨ ਨਾਲ ਉੱਚਾ ਹੋਇਆ ਹੈ  ਅਤੇ ਮਾਣ ਸਰਕਾਰ ਦੁਆਰਾ   ਇਹ ਫ਼ੈਸਲਾ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਜੀ ਦੀ ਸੋਚ ਤੇ ਚੱਲਦਿਆਂ ਕੀਤਾ ਗਿਆ ਹੈ ।ਉਨ੍ਹਾਂ ਕਿਹਾ ਕਿ ਆਪ ਸਰਕਾਰ ਦੁਆਰਾ ਪੰਜਾਬ ਅੰਦਰ ਕੀਤੇ ਜਾ ਰਹੇ  ਇਤਿਹਾਸਕ ਕੰਮਾਂ ਦੇ ਚਲਦਿਆਂ ,  ਅੱਜ ਪੰਜਾਬ ਫਿਰ ਤੋਂ ਆਪਣੇ ਪੈਰਾਂ ਤੇ ਖੜ੍ਹਾ ਹੋ ਰਿਹਾ ਹੈ  ਅਤੇ ਜਲਦੀ ਹੀ ਪੰਜਾਬ ਫਿਰ ਤੋਂ ਰੰਗਲਾ ਪੰਜਾਬ ਬਣ ਜਾਵੇਗਾ  ।ਇਸ ਮੌਕੇ ਉਨ੍ਹਾਂ ਨਾਲ ਹੋਰ ਵੀ ਕਈ ਆਪ ਆਗੂ  ਮੌਜੂਦ ਸਨ  ।