You are here

ਧਰਨੇ ਦੇ 155ਵੇਂ ਦਿਨ ਥਾਣੇ ਮੂਹਰੇ ਮਨਾਈ ਗਈ "ਕਾਲ਼ੀ ਅਜ਼ਾਦੀ" 

ਮਾਮਲਾ ਥਾਣੇਦਾਰਾਂ ਦੀ ਗ੍ਰਿਫਤਾਰੀ ਦਾ!!

ਜਗਰਾਉਂ 15 ਅਗਸਤ (ਮਨਜਿੰਦਰ ਗਿੱਲ) ਇਲਾਕੇ ਦੀਆਂ ਜਨਤਕ ਜੱਥੇਬੰਦੀਆਂ ਨੇ ਮੁਕੱਦਮੇ 'ਚ ਨਾਮਜ਼ਦ ਥਾਣੇਦਾਰਾਂ ਦੀ ਗ੍ਰਿਫਤਾਰੀ ਲਈ ਥਾਣਾ ਸਿਟੀ ਮੂਹਰੇ ਲੱਗੇ ਪੱਕੇ ਮੋਰਚੇ ਦੇ145ਵੇਂ ਦਿਨ ਵੱਡਾ ਇਕੱਠ ਕਰਕੇ ਜਿਥੇ ਇੱਕ ਰੋਸ ਧਰਨਾ ਦਿੱਤਾ, ਉਥੇ 15 ਅਗਸਤ ਦੇ ਅਜ਼ਾਦੀ ਦਿਵਸ ਨੂੰ "ਕਾਲ਼ੀ ਅਜ਼ਾਦੀ" ਦੇ ਰੂਪ ਵਿਚ ਮਨਾਇਆ ਗਿਆ। ਇਸ ਸਮੇਂ ਇੱਕ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਸਕੱਤਰ ਜਸਦੇਵ ਸਿੰਘ ਲਲਤੋਂ ਤੇ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ, ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਤੇ ਸਕੱਤਰ ਸੁਖਦੇਵ ਸਿੰਘ ਮਾਣੂੰਕੇ, ਏਟਕ ਆਗੂ ਜਗਦੀਸ਼ ਸਿੰਘ ਕਾਉਂਕੇ, ਕਿਸਾਨ ਸਭਾ ਦੇ ਨਿਰਮਲ ਸਿੰਘ ਧਾਲ਼ੀਵਾਲ, ਬੀਕੇਯੂ(ਡਕੌਂਦਾ) ਦੇ ਜਿਲ੍ਹਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਤੇ ਦਵਿੰਦਰ ਸਿੰਘ ਕਾਉਂਕੇ, ਡਾ. ਅੰਬੇਡਕਰ ਟ੍ਰੱਸਟ ਜਗਰਾਉਂ ਦੇ ਮੁਖੀ ਮਾਸਟਰ ਰਣਜੀਤ ਸਿੰਘ ਹਠੂਰ, ਬੀਬੀ ਕਿਰਨਜੀਤ ਕੌਰ ਸਿੱਧਵਾਂ, ਮਾਸਟਰ ਹਰਭਜਨ ਸਿੰਘ ਦੌਧਰ,  ਸਾਬਕਾ ਸਰਪੰਚ ਕੈਪਟਨ ਬਲੌਰ ਸਿੰਘ, ਕੇਕੇਯੂ ਦੇ ਤਹਿਸੀਲ ਪ੍ਰਧਾਨ ਬਲਵਿੰਦਰ ਸਿੰਘ ਕੋਠੇ ਪੋਨਾ, ਇੰਟਰਨੈਸ਼ਨਲ ਪੰਥਕ ਦਲ਼ ਦੇ ਆਗੂ ਕੁਲਦੀਪ ਸਿੰਘ ਡੱਲਾ ਨੇ ਕਿਹਾ ਕਿ ਅੱਜ ਦੇ ਦਿਨ ਭਾਵ 15 ਅਗਸਤ ਦੀ ਅਜ਼ਾਦੀ ਦੇ ਦਿਨ ਦੀ ਸਾਨੂੰ ਕਿਰਤੀ ਲੋਕਾਂ ਨੂੰ ਕੋਈ ਖੁਸ਼ੀ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਵੇਂ ਆਜ਼ਾਦੀ ਲਈ ਸ਼ਹੀਦ ਏ ਆਜ਼ਮ ਸ੍ਰ. ਭਗਤ ਸਿੰਘ ਰਾਜਗੁਰੂ ਸੁਖਦੇਵ, ਸ਼ਹੀਦ ਕਰਤਾਰ ਸਰਾਭਾ, ਸ਼ਹੀਦ ਉਧਮ ਸਿੰਘ ਸਨਾਮ ਗਦਰੀ ਬਾਬੇ ਬੱਬਰ ਅਕਾਲੀ, ਕਾਲ਼ੇ ਪਾਣੀਆਂ ਤੇ ਕੂਕਾ ਲਹਿਰ ਦੇ ਸ਼ਹੀਦਾਂ ਨੇ ਆਪਣੀਆਂ ਜਾਨਾ ਵਾਰੀਆਂ ਪਰ ਕੀ ਕੌਮੀ ਸ਼ਹੀਦਾਂ ਨੇ ਇਹੋ-ਜਿਹੀ ਅਜ਼ਾਦੀ ਕਿਆਸੀ ਸੀ? ਜਿਸ ਵਿਚ ਪੀੜ੍ਹਤਾਂ ਨੂੰ ਇਨਸਾਫ਼ ਨਾਂ ਮਿਲ ਸਕੇ? ਬੁਲਾਰਿਆਂ ਨੇ ਕਿਹਾ ਕਿ ਭਗਤ-ਸਰਾਭੇ ਵਾਲੀ ਆਉਣੀ ਅਜੇ ਬਾਕੀ ਏ। ਉਨ੍ਹਾਂ ਕਿਹਾ ਕਿ "ਬੁਰਜ਼ੂਆ ਪਾਰਟੀਆਂ ਵਲੋਂ ਮਨਾਈ ਜਾ ਰਹੀ 15 ਅਗਸਤ ਦੀ ਅਜ਼ਾਦੀ ਦੀ ਖੁਸ਼ੀ ਤਾਂ ਲੁਟੇਰੇ ਲੋਕਾਂ ਨੂੰ ਹੀ ਹੋਵੇਗੀ ਭਾਵ ਮਲ਼ਕ ਭਾਗੋਆਂ ਨੂੰ ਹੀ ਹੋਵੇਗੀ ਜਦਕਿ ਭਾਈ ਲਾਲੋ ਦੇ ਵਾਰਸਾਂ ਨੂੰ ਕੋਈ ਖੁਸ਼ੀ ਨਹੀਂ ਹੈ।  ਬੁਲਾਰਿਆਂ ਨੇ ਕਿਹਾ ਕਿ ਪੀੜ੍ਹਤ ਪਰਿਵਾਰ ਨੂੰ ਨਿਆਂ ਤੇ ਦੋਸ਼ੀਆਂ ਸਜ਼ਾਵਾਂ ਦਿਵਾਉਣ ਦੇ ਨਾਲ-ਨਾਲ ਅਸਲ਼ੀ ਅਜ਼ਾਦੀ ਦੀ ਜੰਗ ਜਾਰੀ ਰਹੇਗੀ। ਉਨ੍ਹਾਂ ਪੰਜਾਬ ਦੀ ਮੌਜੂਦਾ ਭਗਵੰਤ ਮਾਨ ਸਰਕਾਰ ਨੂੰ ਵੀ ਬੁਰਜ਼ੁਆ ਲੁਟੇਰੀ ਸਰਕਾਰ ਕਰਾਰ ਦਿੱਤਾ, ਜਿਸ ਵਿੱਚ ਗਰੀਬ ਲੋਕਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਪ੍ਰੈਸ ਨੂੰ ਜਾਰੀ ਬਿਆਨ 'ਚ ਭਾਰਤੀ ਕਿਸਾਨ ਯੂਨੀਅਨ ਏਕਤਾ(ਡਕੌਂਦਾ) ਦੇ ਬਲਾਕ ਕਮੇਟੀ ਮੈਂਬਰ ਜੱਗਾ ਸਿੰਘ ਢਿੱਲੋਂ ਤੇ ਰਾਮਤੀਰਥ ਸਿੰਘ ਲੀਲ੍ਹਾ ਤੇ ਪੇਂਡੂ ਮਜ਼ਦੂਰ ਯੂਨੀਅਨ(ਮਸ਼ਾਲ) ਦੇ ਆਗੂ ਬਲਦੇਵ ਸਿੰਘ ਫੌਜ਼ੀ ਨੇ ਕਿਹਾ ਕਿ 145 ਦਿਨ ਲੰਘਣ ਦੇ ਬਾਵਜੂਦ ਪੀੜ੍ਹਤਾਂ ਨੂੰ ਇਨਸਾਫ਼ ਨਾਂ ਮਿਲਣਾ ਭਗਵੰਤ ਮਾਨ ਸਰਕਾਰ ਦੇ ਮੱਥੇ ਤੇ ਕਲ਼ੰਕ ਹੈ। 
ਜ਼ਿਕਰਯੋਗ ਹੈ ਕਿ ਮੁਕੱਦਮੇ ਦੇ ਦੋਸ਼ੀ ਗੁਰਿੰਦਰ ਬੱਲ, ਰਾਜਵੀਰ ਨੇ ਮ੍ਰਿਤਕ ਕੁਲਵੰਤ ਕੌਰ ਤੇ ਮਾਤਾ ਸੁਰਿੰਦਰ ਕੌਰ ਨੂੰ ਅੱਧੀ ਰਾਤ ਨੂੰ ਨਜਾਇਜ ਹਿਰਾਸਤ 'ਚ ਰੱਖ ਕੇ ਤਸੀਹੇ ਦਿੱਤੇ, ਜਿਸ ਨਾਲ ਕੁਲਵੰਤ ਕੌਰ ਦੀ ਮੌਤ ਹੋ ਗਈ ਸੀ ਤੇ ਦੋਸ਼ੀਆਂ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਸੀ ਪ੍ਰੰਤੂ ਹੁਣ ਤੱਕ ਗ੍ਰਿਫਤਾਰ ਨਹੀਂ ਕੀਤਾ। ਨਾਰਾਜ਼ ਜੱਥੇਬੰਦੀਆਂ ਨੇ ਥਾਣੇ ਮੂਹਰੇ ਪੱਕਾ ਮੋਰਚਾ ਲਗਾਇਆ ਹੋਇਆ ਹੈ। ਇਕੱਠ ਨੂੰ ਸੰਬੋਧਨ ਕਰਦਿਆਂ ਮੁਦਈ ਮੁਕੱਦਮਾ ਇਕਬਾਲ ਸਿੰਘ ਰਸੂਲਪੁਰ ਨੇ ਦੱਸਿਆ ਕਿ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਹੁਕਮਾਂ ਅਨੁਸਾਰ ਨਜ਼ਾਇਜ਼ ਹਿਰਾਸਤ ਚ ਰੱਖ ਕੇ ਤਸੀਹੇ ਦੇਣ/ਕੁੱਟਮਾਰ ਕਰਨ ਅਤੇ ਫਿਰ ਕੁੱਟਮਾਰ ਨੂੰ ਛੁਪਾਉਣ ਲਈ ਉਸ ਨੂੰ ਝੂਠੇ ਕੇਸ ਵਿੱਚ ਫਸਾਉਣ ਅਤੇ ਫਰਜ਼ੀ ਗਵਾਹ ਬਣਾ ਕੇ ਝੂਠੇ ਕਤਲ਼ ਕੇਸ ਫਸਾ ਕੇ ਜੇਲ਼ ਭੇਜਣ ਸਬੰਧੀ ਵਾਪਰੇ ਘਟਨਾਕਰਮ ਦੇ ਚਸਮਦੀਦ ਗਵਾਹਾਂ ਦੇ ਬਿਆਨ ਸਿੱਟ ਅੱਗੇ ਦਰਜ ਕਰਵਾ ਦਿੱਤੇ ਗਏ ਹਨ। ਅੱਜ ਦੇ ਇਕੱਠ ਵਿੱਚ ਪੇਂਡੂ ਮਜ਼ਦੂਰ ਯੂਨੀਅਨ ਦੇ ਲੋਕਲ ਆਗੂ ਬਖਤੌਰ  ਸਿੰਘ ਜਗਰਾਉਂ, ਜੱਥੇਦਾਰ ਚੜਤ ਸਿੰਘ, ਜੱਟੂ ਸਿੰਘ, ਕੈਪਟਨ ਜਸਵੀਰ ਸਿੰਘ, ਪ੍ਰਧਾਨ ਛਿੰਦਾ ਤੇ ਚੌਧਰੀ ਗੁਰਮੇਲ ਸਿੰਘ, ਰੂਪ ਸਿੰਘ, ਗੁਰਚਰਨ ਸਿੰਘ ਬਾਬੇਕਾ, ਸੋਨੀ ਸਿੱਧਵਾਂ, ਬਲਦੇਵ ਸਿੰਘ ਫੌਜੀ, ਪੇਂਡੂ ਮਜ਼ਦੂਰ ਯੂਨੀਅਨ ਮਹਿਲਾ ਵਿੰਗ ਦੀ ਪ੍ਰਧਾਨ ਜਸਵੀਰ ਕੌਰ ਤੇ ਰਮਨਦੀਪ ਕੌਰ, ਕਰਮ ਸਿੰਘ, ਕੁਲਦੀਪ ਸਿੰਘ, ਬੱਬੀ ਜਗਰਾਉਂ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜ਼ਿ.) ਦੇ ਸਰਵਿੰਦਰ ਸਿੰਘ ਸੁਧਾਰ, ਚਰਨਜੀਤ ਸਿੰਘ ਸਬੱਦੀ, ਕੁੰਢਾ ਸਿੰਘ ਕਾਉਂਕੇ, ਕਿਸਾਨ ਬਚਾਓ ਮੋਰਚੇ ਦੇ ਜਿਲ੍ਹਾ ਪ੍ਰਧਾਨ ਬੂਟਾ ਸਿੰਘ ਮਲਕ, ਸਰਪੰਚ ਬਲਵੀਰ ਸਿੰਘ ਮਲਕ, ਦਲਜੀਤ ਸਿੰਘ ਬਿੱਲੂ, ਠੇਕੇਦਾਰ ਅਵਤਾਰ ਸਿੰਘ ਨੇ ਹਾਜ਼ਰੀ ਲਵਾਈ ਤੇ ਇਨਕਲਾਬੀ ਗਾਇਕ ਗੁਰਤੇਜ਼ ਹਠੂਰ ਨੇ ਗੀਤ ਗਾਏ, ਅੰਤ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਸਾਧੂ ਸਿੰਘ ਅੱਚਰਵਾਲ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ।