ਜਗਰਾਉਂ (ਅਮਿਤ ਖੰਨਾ ,ਅਮਨਜੋਤ ) ਸਥਾਨਕ ਗੁਰਦੁਆਰਾ ਗੁਰੂ ਨਾਨਕਪੁਰਾ ਮੋਰੀ ਗੇਟ ਨਜ਼ਦੀਕ ਭੰਡਾਰੀ ਸਟਰੀਟ ਵਿਖੇ ਮੁਹੱਲਾ ਵਾਸੀਆਂ ਵੱਲੋਂ ਸਾਂਝੇ ਤੌਰ ਤੇ ਤੀਆਂ ਦਾ ਤਿਉਹਾਰ ਮਨਾਇਆ ਗਿਆ ਤੀਆਂ ਦਾ ਤਿਉਹਾਰ ਸਾਉਣ ਮਹੀਨੇ ਦੀ ਤੀਜ ਤੋਂ ਸ਼ੁਰੂ ਹੋ ਕੇ ਸਾਰਾ ਮਹੀਨਾ ਚੱਲਣ ਵਾਲਾ ਕੁਡ਼ੀਆਂ ਦਾ ਤਿਉਹਾਰ ਹੈ ਅੱਜ ਤੋਂ ਤਿੰਨ ਚਾਰ ਦਹਾਕੇ ਪਹਿਲਾਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਸਾਉਣ ਮਹੀਨੇ ਕੁੜੀਆਂ ਪਿੰਡ ਤੋਂ ਬਾਹਰ ਕੱਠੀਆਂ ਹੋ ਕੇ ਪੀਂਘਾਂ ਝੂਟਦੀਆਂ ਗਿੱਧਾ ਪਾਉਂਦੀਆਂ ਹੋਈਆਂ ਇੱਕ ਦੂਜੀ ਨਾਲ ਦੁੱਖ ਸਾਂਝੇ ਕਰਦੀਆਂ ਸਨ ਜੋ ਕਿ ਹੁਣ ਪੱਛਮੀ ਸੱਭਿਅਤਾ ਦੇ ਪ੍ਰਭਾਵ ਕਾਰਨ ਲਗਪਗ ਅਲੋਪ ਹੋ ਰਿਹਾ ਹੈ ਇਸ ਮੌਕੇ ਮਨਪ੍ਰੀਤ ਕੌਰ ਪ੍ਰੀਤੀ ,ਬਲਮੀਤ ਕੌਰ ,ਰਚਨਾ ,ਰੂਬੀ, ਬਲਵਿੰਦਰ ਕੌਰ, ਜਸਪ੍ਰੀਤ ਕੌਰ ,ਮਹਿੰਦਰ ਕੌਰ, ਮੁਸਕਾਨ, ਈਸ਼ਾ ,ਮਨਪ੍ਰੀਤ ਕੌਰ ਤੇ ਕਵਨੂਰ ਕੌਰ ਆਦਿ ਹਾਜ਼ਰ ਸਨ