ਕੇਸ ਕਤਲ ਮਾਮਲੇ ਦੀ ਰਿਪੋਰਟ ਕਰਨ ਜਥੇਦਾਰ ਦਾਦੂਵਾਲ ਬਠਿੰਡਾ ਜੇਲ੍ਹ ਪੁੱਜੇ  

ਜੇਲ੍ਹ ਸੁਪਰਡੈਂਟ ਨੇ ਕੀਤੀ ਕਤਲ ਕੇਸ ਕਤਲ ਮਾਮਲੇ ਦੀ ਰਿਪੋਰਟ ਪੇਸ਼ 

ਬਠਿੰਡਾ (ਗੁਰਸੇਵਕ ਸਿੰਘ ਸੋਹੀ )  ਬਠਿੰਡਾ ਜੇਲ ਵਿੱਚ ਪਿਛਲੇ ਦਿਨੀਂ ਇਕ ਸਿੱਖ ਨੌਜਵਾਨ ਦੇ ਕੇਸ ਕਤਲ ਦਾ ਮਾਮਲਾ ਮੀਡੀਆ ਦੀ ਸੁਰਖੀਆਂ ਵਿੱਚ ਆਇਆ ਤਾਂ ਉਸਦਾ ਸਖ਼ਤ ਨੋਟਿਸ ਲੈੰਦਿਆਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਤੁਰੰਤ ਬਠਿੰਡਾ ਜੇਲ ਪੁੱਜੇ ਸਨ ਜਥੇਦਾਰ ਦਾਦੂਵਾਲ ਜੀ ਦੇ ਸਹਾਇਕ ਭਾਈ ਜਗਮੀਤ ਸਿੰਘ ਬਰਾੜ ਨੇ ਮੀਡੀਆ ਨੂੰ ਇੱਕ ਲਿਖਤੀ ਪ੍ਰੈੱਸਨੋਟ ਜਾਰੀ ਕਰਦਿਆਂ ਦੱਸਿਆ ਕੇ ਜਦੋਂ ਜਥੇਦਾਰ ਦਾਦੂਵਾਲ ਜੀ ਪਿਛਲੇ ਦਿਨੀਂ ਬਠਿੰਡਾ ਜੇਲ ਵਿੱਚ ਸਿੱਖ ਨੌਜਵਾਨ ਦੇ ਕੇਸ ਕਤਲ ਦੀ ਘਟਨਾ ਦੀ ਜਾਣਕਾਰੀ ਲੈਣ ਪੁੱਜੇ ਤਾਂ ਜੇਲ ਸੁਪਰਡੈਂਟ ਐਨ ਡੀ ਨੇਗੀ ਨੇ ਹਿਟਲਰਸ਼ਾਹੀ ਵਿਖਾਉਂਦਿਆਂ ਮਿਲਣ ਅਤੇ ਜਾਣਕਾਰੀ ਦੇਣ ਤੋਂ ਮਨਾ ਕਰ ਦਿੱਤਾ ਸੀ ਜਿਸਦੇ ਰੋਸ਼ ਵਜੋਂ ਜਥੇਦਾਰ ਦ‍ਾਦੂਵਾਲ ਜੀ ਨੇ 1 ਅਗਸਤ ਨੂੰ ਬਠਿੰਡਾ ਜੇਲ ਦੇ ਅੱਗੇ ਇਸ ਹਿਟਲਰਸ਼ਾਹੀ ਦੇ ਖਿਲਾਫ ਰੋਸ ਮੁਜ਼ਾਹਰਾ ਕਰਨ ਦਾ ਐਲਾਨ ਕੀਤਾ ਸੀ ਸੰਗਤਾਂ ਦੇ ਦਬਾਅ ਨੂੰ ਵੇਖਦਿਆਂ ਅੱਜ ਡੀ ਸੀ ਅਤੇ ਐੱਸ ਐੱਸ ਪੀ ਬਠਿੰਡਾ ਵੱਲੋਂ ਸਰਕਟ ਹਾਊਸ ਬਠਿੰਡਾ ਵਿੱਚ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਜਥੇਦਾਰ ਦਾਦੂਵਾਲ ਜੀ, ਡੀ ਸੀ ਸ੍ਰੀ ਸ਼ੌਕਤ ਪਰੇ,ਐਸ ਐਸ ਪੀ ਬਠਿੰਡਾ ਸ੍ਰੀ ਇਲਨਚੇਜ਼ੀਅਨ,ਜੇਲ ਸੁਪਰਡੈਂਟ ਐਨ ਡੀ ਨੇਗੀ ਅਤੇ ਸ.ਛਿੰਦਰਪਾਲ ਸਿੰਘ ਬਰਾੜ ਹਾਜ਼ਰ ਸਨ ਜਿਸ ਤੋਂ ਬਾਅਦ ਜਥੇਦਾਰ ਦ‍ਾਦੂਵਾਲ ਜੀ ਨੇ ਬਠਿੰਡਾ ਜੇਲ ਦਾ ਦੌਰਾ ਕੀਤਾ ਜਿੱਥੇ ਜੇਲ ਸੁਪਰਡੈਂਟ ਨੇਗੀ ਨੇ ਉਸ ਦਿਨ ਨਾ ਮਿਲਣ ਦੀ ਗਲਤੀ ਦਾ ਅਹਿਸਾਸ ਕਰਦਿਆਂ ਕੇਸ ਕਤਲ ਮਾਮਲੇ ਦੀ ਸਾਰੀ ਜਾਣਕਾਰੀ ਜਥੇਦਾਰ ਦਾਦੂਵਾਲ ਜੀ ਨੂੰ ਦਿੱਤੀ ਜਥੇਦਾਰ ਦਾਦੂਵਾਲ ਜੀ ਵਲੋਂ ਹੁਣ ਇਸ ਘਟਨਾ ਦੀ ਪੂਰੀ ਤਹਿ ਤੱਕ ਜਾਣ ਵਾਸਤੇ ਇਕ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿਚ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਸ. ਛਿੰਦਰਪਾਲ ਸਿੰਘ ਬਰਾੜ, ਸੀਨੀਅਰ ਐਡਵੋਕੇਟ ਸ. ਹਰਪਾਲ ਸਿੰਘ ਖਾਰਾ,ਬਾਬਾ ਪ੍ਰਦੀਪ ਸਿੰਘ ਚਾਂਦਪੁਰਾ, ਬਾਬਾ ਰੇਸ਼ਮ ਸਿੰਘ ਖੁਖਰਾਣਾ,ਬਾਬਾ ਚਮਕੌਰ ਸਿੰਘ ਭਾਈ ਰੂਪਾ ਸੇਵਾ ਨਿਭਾਉਣਗੇ ਅਤੇ ਇਸ ਮਾਮਲੇ ਦੀ ਸਾਰੀ ਤਹਿਕੀਕਾਤ ਕਰਕੇ 20 ਦਿਨਾਂ ਵਿੱਚ ਸਾਰੀ ਰਿਪੋਰਟ ਜਥੇਦਾਰ ਦਾਦੂਵਾਲ ਜੀ ਨੂੰ ਦੇਣਗੇ ਇਸ ਲਈ ਜਥੇਦਾਰ ਦਾਦੂਵਾਲ ਜੀ ਵਲੋਂ 1 ਅਗਸਤ ਨੂੰ ਬਠਿੰਡਾ ਜੇਲ ਅੱਗੇ ਕੀਤਾ ਜਾਣ ਵਾਲਾ ਰੋਸ ਮੁਜ਼ਾਹਰਾ ਪੰਜ ਮੈਂਬਰੀ ਕਮੇਟੀ ਦੀ ਰਿਪੋਰਟ ਆਉਣ ਤੱਕ ਮੁਲਤਵੀ ਕਰ ਦਿੱਤਾ ਗਿਆ।