ਸਾਵਣ ਮਹੀਨੇ ਤੇ ਵਿਸ਼ੇਸ਼ ✍️ ਜਸਵੀਰ ਸ਼ਰਮਾਂ ਦੱਦਾਹੂਰ

          

ਮਾਤਾ ਰਾਣੀ ਦੀ ਭੇਟ

 

ਵੱਜਦੇ ਨੇ ਢੋਲ ਅਤੇ ਲੱਗਦੇ ਜੈਕਾਰੇ ਮਾਂ ਦੇ,ਸਾਉਣ ਦਾ ਮਹੀਨਾ ਗਿਆ ਆ,,,,ਓਹ ਭਗਤੋ,,,, ਸਾਉਣ ਦਾ ਮਹੀਨਾ ਗਿਆ ਆ,,,,

ਜਿਹੜਾ ਵੀ ਸਵਾਲੀ ਮਾਂ ਦੇ ਦਰ ਉੱਤੇ ਆ ਗਿਆ-ਮੂੰਹੋਂ ਮੰਗੀਆਂ ਮੁਰਾਦਾਂ ਲਵੇ ਪਾ,,, ਓਹ ਭਗਤੋ ਸਾਉਣ ਦਾ ਮਹੀਨਾ ਗਿਆ ਆ,,,

 

ਮਾਂ ਦਾ ਸੋਹਣਾ ਭਵਨ ਰੰਗੀਲੜਾ,

ਬੜੀ ਉੱਚੀ ਇਸ ਦੀ ਸ਼ਾਨ।

ਮਾਂ ਦੇ ਦਰ ਤੇ ਝੰਡੇ ਝੂਲਦੇ,

ਜੋਤਾਂ ਜਗਦੀਆਂ ਦਾ ਵਰਦਾਨ।

ਇਥੇ ਆ ਕੇ ਕੱਟਦੇ ਦੁੱਖੜੇ,

ਹੋਵੇ ਦੁਖੀਆਂ ਦਾ ਕਲਿਆਣ।

ਨੱਚਣਾ ਵੀ ਇਬਾਦਤ ਹੋ ਜਾਵੇ,-੨

ਇਥੇ ਰਹਿਮਤਾਂ ਮਿਲਣ ਤਮਾਮ -੨

ਓ ਲੁੱਟਲੋ ਖ਼ਜ਼ਾਨੇ ਮਾਂ ਦੇ ਭਰ ਲਵੋ ਝੋਲੀਆਂ, ਰਹਿਮਤਾਂ ਦਾ ਵਗੇ ਦਰਿਆ,,,,

ਆਜੋ ਭਗਤੋ ਰਹਿਮਤਾਂ ਦਾ ਵਗੇ ਦਰਿਆ,

 

ਮਾਂ ਦਾ ਸੋਹਣਾ ਮੰਦਰ ਆ ਗਿਆ,

ਦਰਸ਼ਨ ਪਰਚੀ ਲਵੋ ਜੀ ਕਟਾ।

ਖੂਬ ਲੰਬੀਆਂ ਕਤਾਰਾਂ ਲੱਗੀਆਂ,

ਮੇਲਾ ਭਰ ਗਿਆ ਸਾਵਣ ਦਾ।

ਚਲਦੇ ਲੰਗਰ ਸੰਗਤਾਂ ਵਾਸਤੇ,

ਸੇਵਾ ਕਰਦੇ ਨਾ ਥੱਕਦੇ ਭਰਾ।

ਇਥੇ ਭੈਣਾਂ ਲੰਗਰ ਪਕਾਉਂਦੀਆਂ -੨

ਤਰਾਂ ਤਰਾਂ ਦੇ ਪਕਵਾਨ ਵਾਹ ਵਾਹ -੨

ਦਾਤੀ ਮਾਂ ਨੂੰ ਭੋਗ ਲਗਾ ਕੇ ਪਹਿਲਾਂ ਸੱਭ ਤੋਂ,,

ਸੰਗਤਾਂ ਚ ਰਹੇ ਵਰਤਾ,,,ਓਹ ਭਗਤੋ,,,,

 

ਜਾਗੇ ਚੌਂਕੀਆਂ ਥਾਂ ਥਾਂ ਹੁੰਦੀਆਂ,

ਹੋ ਰੰਗ ਚੜ੍ਹਿਆ ਭਗਤੀ ਦਾ।

ਨੱਚ ਨੱਚ ਕੇ ਲਵਾਉਂਦੇ ਹਾਜਰੀ,

ਛਾਇਆ ਆਲਮ ਮਸਤੀ ਦਾ।

ਮਾਂ ਨੇ ਬਖਸ਼ੀਆਂ ਬਹੁਤ ਨਿਆਮਤਾਂ,

ਦੱਸੋ ਸਕਦੇ ਕਿਵੇਂ ਭੁਲਾ।

ਔਕਾਤ ਨਾ ਸਾਈਕਲ ਦੀ ਸੀ-੨

ਮਾਂ ਨੇ ਦਿੱਤਾ ਕਾਰਾਂ ਵਿੱਚ ਬਿਠਾ-੨

ਚਰਨਾਂ ਚ ਲੱਗੀ ਹੋਈ ਪ੍ਰੀਤ ਦੱਦਾਹੂਰੀਏ ਦੀ,ਓੜ ਤੱਕ ਦੇਵੀਂ ਮਾਂ ਨਿਭਾ--ਜੀ ਦਾਤੀਏ ਓੜ ਤੱਕ ਦੇਵੀਂ ਮਾਂ ਨਿਭਾ,,,

ਵੱਜਦੇ ਨੇ ਢੋਲ ਅਤੇ ਲੱਗਦੇ ਜੈਕਾਰੇ ਮਾਂ ਦੇ, ਸਾਉਣ ਦਾ ਮਹੀਨਾ ਗਿਆ ਆ,,,

 

ਨੋਟ:ਇਹ ਭੇਟ ਜਲਦੀ ਰਿਕਾਰਡ ਕਰਕੇ ਯੂ ਟਿਊਬ ਤੇ ਰਲੀਜ਼ ਕਰਾਂਗੇ ਜੀ 

 

ਜਸਵੀਰ ਸ਼ਰਮਾਂ ਦੱਦਾਹੂਰ

ਸ੍ਰੀ ਮੁਕਤਸਰ ਸਾਹਿਬ

95691-49556