ਪ੍ਰੇਮ ਸਿੰਘ ਸੇਖੋਂ ਕਾਂਗਰਸ ਪਾਰਟੀ ਦਾ ਅਨਮੋਲ ਹੀਰਾ —ਕੈਪਟਨ ਸੰਧੂ
ਮੁੱਲਾਂਪੁਰ ਦਾਖਾ 28 ਜੁਲਾਈ (ਸਤਵਿੰਦਰ ਸਿੰਘ ਗਿੱਲ ) ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋ ਬੀਤੇ ਦਿਨੀਂ ਪੰਜਾਬ ਦੇ ਕਈ ਹਲਕਿਆਂ ਦੇ ਬਲਾਕ ਪ੍ਰਧਾਨ ਬਦਲੇ ਗਏ,ਜਿਸ ਵਿਚ ਹਲਕੇ ਲੁਧਿਆਣਾ ਜਿਲ੍ਹੇ ਦੇ ਹਲਕੇ ਦਾਖੇ ਦੇ ਬਲਾਕ ਸਿੱਧਵਾਂ ਬੇਟ ਦਾ ਡਾਇਰੈਕਟਰ ਮਾਰਕੀਟ ਕਮੇਟੀ ਮੁੱਲਾਂਪੁਰ ਦਾਖਾ ਪ੍ਰੇਮ ਸਿੰਘ ਸੇਖੋਂ ਨੂੰ ਪ੍ਰਧਾਨ ਲਗਾਇਆ ਗਿਆ ਹੈ। ਬੇਸ਼ਕ ਇਸ ਮਿਹਨਤੀ ਨੌਜਵਾਨ ਆਗੂ ਦੀ ਨਿਯੁਕਤੀ ਤੇ ਹਲਕੇ ਦੇ ਲੋਕ ਬਹੁਤ ਖੁਸ਼ ਦਿਖਾਈ ਦਿੱਤੇ ਪ੍ਰੰਤੂ ਉਹਨਾਂ ਦੇ ਅਤਿ ਨਜਦੀਕੀ ਪਰਮਿੰਦਰ ਸਿੰਘ ਮੱਲੀ ਬਾਸੀਆਂ ਬੇਟ ਨੇ ਜਿਥੇ ਕੈਨੇਡਾ ਤੋ ਫੋਨ ਤੇ ਗੱਲਬਾਤ ਕਰਦਿਆਂ ਖੁਸ਼ੀ ਦਾ ਇਜ਼ਹਾਰ ਕੀਤਾ ਉਥੇ ਪ੍ਰਧਾਨ ਲਖਬੀਰ ਸਿੰਘ ਬੱਲ ਨੇ ਹਲਕਾ ਇੰਚਾਰਜ਼ ਕੈਪਟਨ ਸੰਦੀਪ ਸਿੰਘ ਸੰਧੂ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਦੀ ਪਾਰਖੂ ਅੱਖ ਨੇ ਇਸ ਆਗੂ ਡਾਇਰੈਕਟਰ ਪ੍ਰੇਮ ਸਿੰਘ ਸੇਖੋਂ ਬਾਸੀਆਂ ਬੇਟ ਨੂੰ ਬਲਾਕ ਸਿੱਧਵਾਂ ਬੇਟ ਦਾ ਪ੍ਰਧਾਨ ਬਣਾਇਆ ਹੈ। ਕੈਪਟਨ ਸੰਧੂ ਨੇ ਗੱਲਬਾਤ ਕਰਦਿਆਂ ਕਿਹਾ ਕਿ ਪ੍ਰੇਮ ਸਿੰਘ ਸੇਖੋਂ ਕਾਗਰਸ ਪਾਰਟੀ ਦਾ ਅਨਮੋਲ ਹੀਰਾ ਹੈ ਜੌ ਪਾਰਟੀ ਵਾਸਤੇ ਹਮੇਸ਼ਾਂ ਮਿਹਨਤ ਕਰਦਾ ਹੈ।ਪਰਮਿੰਦਰ ਮੱਲੀ ਤੇ ਲਖਵੀਰ ਸਿੰਘ ਬੱਲ ਨੇ ਪ੍ਰੇਮ ਸਿੰਘ ਸੇਖੋਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਹੁਣ ਹਲਕਾ ਦਾਖਾ ਅੰਦਰ ਕਾਂਗਰਸ ਪਾਰਟੀ ਅੱਗੇ ਨਾਲੋਂ ਹੋਰ ਮਜ਼ਬੂਤ ਹੋਵੇਗੀ, ਕਿਉਂਕਿ ਸ੍ਰ . ਪ੍ਰੇਮ ਸਿੰਘ ਸੇਖੋਂ ਕਾਂਗਰਸ ਪਾਰਟੀ ਪ੍ਰਤੀ ਵਫਾਦਾਰ ਆਗੂ ਹੈ ਜੌ ਇਮਾਨਦਾਰ ਤੇ ਵਫਾਦਾਰ ਵੀ ਹੈ ਜਿਸ ਨੇ ਮਾਰਕੀਟ ਕਮੇਟੀ ਮੁੱਲਾਂਪੁਰ ਦਾਖਾ ਦਾ ਡਾਇਰੈਕਟਰ ਹੁੰਦਿਆਂ ਹਲਕੇ ਦਾਖੇ ਦੇ ਕਈ ਪਿੰਡਾਂ ਦੇ ਵਿਕਾਸ ਕਾਰਜਾਂ ਦੇ ਕੰਮ ਕਰਵਾਏ ਹਨ। ਇਸ ਤੋਂ ਬਿਨਾਂ ਹਲਕੇ ਦਾਖੇ ਦੇ ਮੋਹਤਬਰਾਂ ਲੋਕਾਂ ਨੇ ਪ੍ਰੇਮ ਸਿੰਘ ਸੇਖੋਂ ਦੀ ਇਸ ਨਿਯੁਕਤੀ ਤੇ ਬੇਹੱਦ ਖੁਸ਼ੀ ਮਨਾਈ ਅਤੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦਾ ਧੰਨਵਾਦ ਕੀਤਾ ਅਤੇ ਸੇਖੋਂ ਪਰਿਵਾਰ ਨੂੰ ਵਧਾਈ ਦਿੱਤੀ।