ਦ੍ਰੋਪਦੀ ਮੁਰਮੂ ✍️ ਸਲੇਮਪੁਰੀ ਦੀ ਚੂੰਢੀ

 
ਤੂੰ
ਸ਼ਕਤੀਸ਼ਾਲੀ
 ਔਰਤ ਏੰ!
ਤੇਰੇ 'ਤੇ ਆਸਾਂ
ਬੜੀਆਂ ਨੇ ,
ਤੇਰੇ 'ਤੇ ਉਮੀਦਾਂ
ਖੜ੍ਹੀਆਂ ਨੇ !
  ਉਮੰਗਾਂ 'ਤੇ
ਖਰੀ ਉਤਰੇੰਗੀ!
  ਸ਼ੇਰਨੀ ਬਣ ਕੇ
ਨਿੱਤਰੇੰਗੀ!
  ਸੰਵਿਧਾਨ  ਨੇ
ਰਾਸ਼ਟਰਪਤੀ ਤੱਕ
ਪਹੁੰਚਾਇਆ ਏਂ,
ਉਸ ਦੀ ਲਾਜ
ਰੱਖੇੰਗੀ!
ਭਾਰਤ ਤਾਂ
 ਬਹੁ- ਧਰਮਾਂ ਦਾ
ਬਹੁ- ਰੰਗਾਂ ਦਾ,
ਬਹੁ-ਬੋਲੀਆਂ ਦਾ,
ਇੱਕ ਗੁਲਦਸਤਾ ਏ!
ਧਾਗੇ ਵਿਚ ਪਰੋਕੇ
ਰੱਖਣ ਦਾ
 'ਸੰਵਿਧਾਨ'
ਇੱਕੋ ਰਸਤਾ ਏ!
ਤੂੰ ਹਿੰਦੂਆਂ ਨੂੰ,
ਤੂੰ ਸਿੱਖਾਂ ਨੂੰ,
ਤੂੰ ਬੋਧੀਆਂ ਨੂੰ,
ਤੂੰ ਇਸਾਈਆਂ ਨੂੰ
ਤੂੰ ਮੁਸਲਮਾਨ
ਭਾਈਆਂ ਨੂੰ
ਇੱਕੋ ਅੱਖ ਨਾਲ
ਤੱਕੇੰਗੀ!
ਤੂੰ ਭਾਰਤ ਨੂੰ,
ਬਸ 'ਭਾਰਤ'
ਬਣਾ ਕੇ ਰੱਖੇੰਗੀ!
ਤੂੰ ਆਦਿਵਾਸੀਆਂ,
ਮੂਲਵਾਸੀਆਂ '
ਦਲਿਤਾਂ 'ਤੇ
 ਜੁਲਮਾਂ ਨੂੰ
ਡੱਕੇੰਗੀ!
ਤੂੰ 'ਮੋਹਰ' ਬਣਕੇ
ਰਹਿਣਾ ਨਹੀਂ!
ਤੂੰ ਚੁੱਪੀ ਧਾਰ ਕੇ
ਬਹਿਣਾ ਨਹੀਂ!
ਤੂੰ ਕੋਈ
ਪਲੀਤ ਨਹੀਂ ਸੀ!
ਤੇਰਾ 'ਸ਼ੁੱਧੀਕਰਨ'
ਸੰਵਿਧਾਨ ਦੀ
ਰੀਤ ਨਹੀਂ ਸੀ!
ਤੂੰ ਕੀ ਦੱਸ ਪਵਿੱਤਰ ਨਹੀਂ?
ਤੇਰਾ ਕੋਈ ਚਰਿੱਤਰ ਨਹੀਂ?
ਸੱਭ ਇੱਕੋ ਰਸਤੇ ਜੰਮੇ ਨੇ!
ਫਿਰ ਦਲਿਤ ਕਿਵੇਂ ਨਿਕੰਮੇ ਨੇ?
ਤੇਰੇ 'ਤੇ  
ਸੱਭ ਨੂੰ ਮਾਣ ਬੜਾ!
ਸੰਵਿਧਾਨ ਨੇ ਦਿੱਤਾ
ਤੈਨੂੰ ਸਨਮਾਨ ਬੜਾ! ,
ਤੂੰ ਆਪਣੀ ਕਲਮ
ਚਲਾਏੰਗੀ !
ਦਬਾਅ ਥੱਲੇ ਨਹੀਂ
ਆਏਂਗੀ!
ਭਾਰਤ ਨੂੰ ਰੁਸ਼ਨਾਏੰਗੀ!
ਸੰਵਿਧਾਨ ਨੂੰ ਬਚਾਏੰਗੀ!
ਨਵੀਂ ਮਿਸਾਲ ਬਣਾਏੰਗੀ!
-ਸੁਖਦੇਵ ਸਲੇਮਪੁਰੀ
09780620233
26 ਜੁਲਾਈ, 2022