ਜਗਰਾਉ 22 ਜੁਲਾਈ (ਅਮਿਤਖੰਨਾ,,ਅਮਨਜੋਤ ) ਸਵਰਗਵਾਸੀ ਸੁਸ਼ੀਲ ਜੈਨ ਪੁੱਤਰ ਸ੍ਰੀ ਦਿਆ ਚੰਦ ਜੈਨ ਦੀ ਯਾਦ ਵਿਚ ਉਨ੍ਹਾਂ ਦੀ ਬਰਸੀ ਮੌਕੇ ਲੋਕ ਸੇਵਾ ਸੋਸਾਇਟੀ ਜਗਰਾਓਂ ਦੇ ਸਾਰੇ ਮੈਂਬਰਾਂ ਤੇ ਸਮੂਹ ਸਹਿਯੋਗ ਨਾਲ ਸੋਸਾਇਟੀ ਵੱਲੋਂ ਅੱਜ ਲਾਜਪਤ ਰਾਏ ਕੰਨਿਆ ਵਿਦਿਆਲਿਆ ਸੀਨੀਅਰ ਸੈਕੰਡਰੀ ਸਕੂਲ ਸ਼ਾਸਤਰੀ ਨਗਰ ਜਗਰਾਉਂ ਨੂੰ ਸਮਾਰਟ ਕਲਾਸਾਂ ਲਈ ਨਵਾਂ ਕੰਪਿਊਟਰ ਪਿ੍ਰੰਟਰ ਦਿੱਤਾ ਗਿਆ। ਇਸ ਮੌਕੇ ਸੁਸਾਇਟੀ ਦੇ ਸਰਪ੍ਰਸਤ ਰਾਜਿੰਦਰ ਜੈਨ, ਚੇਅਰਮੈਨ ਗੁਲਸ਼ਨ ਅਰੋੜਾ ਪ੍ਰਧਾਨ ਪਿ੍ਰੰਸੀਪਲ ਚਰਨਜੀਤ ਸਿੰਘ ਭੰਡਾਰੀ ਅਤੇ ਕੈਸ਼ੀਅਰ ਮਨੋਹਰ ਸਿੰਘ ਟੱਕਰ ਨੇ ਕਿਹਾ ਕਿ ਸੁਸਾਇਟੀ ਵੱਲੋਂ ਲਗਾਤਾਰ ਵਿੱਦਿਅਕ ਸੰਸਥਾਵਾਂ ਦੀ ਲੋੜ ਮੁਤਾਬਕ ਲੋੜੀਂਦਾ ਸਮਾਨ ਦਿੱਤਾ ਜਾ ਰਿਹਾ ਹੈ। ਸਕੂਲ ਪ੍ਰਬੰਧਕਾਂ ਨੇ ਸੁਸਾਇਟੀ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਜੋਕੈਟ ਕੈਸ਼ੀਅਰ ਰਾਜੀਵ ਗੁਪਤਾ, ਕੰਵਲ ਕੱਕੜ, ਮੁਕੇਸ਼ ਗੁਪਤਾ, ਅਨਿਲ ਮਲਹੋਤਰਾ ਰਾਜਿੰਦਰ ਜੈਨ ਕਾਕਾ, ਨੀਰਜ ਮਿੱਤਲ, ਸੁਨੀਲ ਅਰੋੜਾ, ਵਿਨੋਦ ਬਾਂਸਲ, ਹਰਸ਼ ਜੈਨ, ਆਰ ਕੇ ਗੋਇਲ, ਪ੍ਰੇਮ ਬਾਂਸਲ, ਸੁਖਜਿੰਦਰ ਸਿੰਘ ਢਿੱਲੋਂ, ਮੁਕੇਸ਼ ਮਲਹੋਤਰਾ, ਮਿੰਟੂ ਮਲਹੋਤਰਾ, ਸੋਨੂੰ ਢੰਡ, ਵਿਕਾਸ ਮਲਹੋਤਰਾ, ਨੀਲਮ ਰਾਣੀ, ਮੋਨਿਕਾ ਰਾਣੀ ਆਦਿ ਸਕੂਲ ਸਟਾਫ਼ ਹਾਜ਼ਰ ਸੀ।