You are here

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 152ਵਾਂ ਦਿਨ 


 
ਬੰਦੀ ਸਿੰਘ ਦੀ ਸਜ਼ਾ ਤਾਂ ਕਦੋਂ ਦੀ  ਮੁੱਕੀ ਗਈ ,ਪਰ ਰਿਹਾਈ ਦੀ ਉਡੀਕ ਨਹੀਂ ਮੁੱਕਦੀ ਆਖਰ ਕਿਉਂ : ਦੇਵ ਸਰਾਭਾ  

ਮੁੱਲਾਂਪੁਰ ਦਾਖਾ, 22 ਜੁਲਾਈ  (ਸਤਵਿੰਦਰ  ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 152ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ. ਜਸਪਾਲ ਸਿੰਘ ਹੇਰਾਂ  ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ 'ਚ ਅੱਜ ਉੱਘੇ ਸਮਾਜ ਸੇਵੀ ਬਾਬਾ ਜਗਦੇਵ ਸਿੰਘ ਦੁੱਗਰੀ ,ਅਜਮੇਰ ਸਿੰਘ ਭੋਲਾ ਸਰਾਭਾ,ਹਰਦੀਪ ਸਿੰਘ ਰਿੰਪੀ ਸਰਾਭਾ,ਭੁਪਿੰਦਰ ਸਿੰਘ ਸਰਾਭਾ  ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ । ਪੱਤਰਕਾਰਾ ਦੇ ਸਨਮੁੱਖ ਹੁੰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ .ਭਗਵੰਤ ਸਿੰਘ ਮਾਨ ਹਮੇਸ਼ਾਂ ਲੋਕਾਂ ਨੂੰ ਇਹ ਆਖ ਕੇ ਸੰਬੋਧਨ ਕਰਦੇ ਸਨ ਕਿ ਗੈਂਗਸਟਰ ਮੇਰੀ ਨਹੀਂ  ਕਾਂਗਰਸ,ਅਕਾਲੀਆਂ ਦੀ ਦੇਣ ਹੈ ਇਹ ਉਨ੍ਹਾਂ ਦੇ ਪੈਦਾ ਕੀਤੇ ਹੋਏ ਹਨ। ਪਰ ਮੈਂ ਪੰਜਾਬ ਦੀ ਧਰਤੀ ਤੋਂ ਗੈਂਗਸਟਰਾਂ ਦਾ ਸਫ਼ਾਇਆ ਕਰੂੰਗਾ   । ਜਦ ਕੇ ਨੌਜਵਾਨਾਂ ਨੂੰ ਗੈਂਗਸਟਾਰ ਸਰਕਾਰਾਂ ਹੀ ਬਣਾਉਂਦੀਆਂ ਹਨ   ਉਨ੍ਹਾਂ ਨੂੰ ਨਸ਼ਿਆਂ ਦੇ ਰਾਹ ਕੁਰਾਹੇ ਪਾਉਣ ਵਾਲੀਆਂ ਵੀ ਸਮੇਂ ਦੀਆਂ ਸਰਕਾਰਾਂ ਹੁੰਦੀਆਂ ਹਨ । ਜੋ ਚੋਣਾਂ ਜਿੱਤਣ ਤੋਂ ਪਹਿਲਾਂ ਵੱਡੇ ਵੱਡੇ ਵਾਅਦੇ ਕਰਦੀਆਂ ਨੇ ਫੇਰ ਪੰਜ ਸਾਲ ਲਾਰਿਆਂ ਦੇ ਵਿੱਚ ਹੀ ਸਾਰ ਦੀਆਂ ਹਨ ।ਪੰਜਾਬ ਦੇ ਨੌਜਵਾਨ ਪੜ੍ਹ ਲਿਖ ਕੇ ਸੜਕਾਂ ਤੇ ਰੁਲਦੇ ਫਿਰਦੇ ਨੇ ਕੋਈ ਸਾਰ ਨਹੀਂ ਲੈਂਦਾ ਪਰ ਉਹ ਨਿਰਾਸ਼ਾ ਵੱਸ ਪੈ ਕੇ ਗ਼ਲਤ ਰਾਹ ਚੁਣਦੇ ਨੇ ਇਸ ਦੀਆਂ ਸਰਕਾਰਾਂ ਹੀ ਜ਼ਿੰਮੇਵਾਰ ਹਨ। ਹੁਣ ਆਮ ਆਦਮੀ ਦੀ ਸਰਕਾਰ ਨੇ ਵੀ ਚੋਣਾਂ ਜਿੱਤਣ ਤੋਂ ਪਹਿਲਾਂ ਲੋਕਾਂ ਨੂੰ ਵੱਡੀ ਵੱਡੀਆਂ ਗਰਾਂਟਾਂ ਦਿੱਤੀਆਂ ਜੋ ਤੁਸੀਂ ਆਪ ਪਾਰਟੀ ਦੇ ਚਾਰ ਮਹੀਨੇ ਬੀਤਣ ਤੇ ਕਦੇ ਯਾਦ ਵੀ ਨਹੀਂ ਕੀਤੀਆਂ । ਹੁਣ ਜਿਨ੍ਹਾਂ ਲੋਕ ਸਿਰਫ਼ ਬਦਲਾਅ ਨੂੰ ਵੋਟਾਂ ਪਾਈਆਂ ਸਨ ।ਉਹ ਅੱਕੇ ਹੋਏ ਲੋਕ ਆਖਣ ਲੱਗ ਗਏ ਕਿ ਇਹ ਤਾਂ ਪਹਿਲਾਂ ਰਾਜ ਕਰ ਚੁੱਕੀਆਂ ਰਵਾਇਤੀ ਪਾਰਟੀਆਂ ਤੋਂ ਵੀ ਨਿਕੰਮੇ ਨਿਕਲੇ ਜੋ ਪੰਜਾਬ ਦੇ ਹੱਕ ਦੇਣ ਨੂੰ ਤਿਆਰ ਨਹੀਂ। ਉਨ੍ਹਾਂ ਅੱਗੇ ਆਖਿਆ ਕਿ ਪੰਜਾਬ ਦੇ ਸੂਝਵਾਨ ਵੋਟਰਾਂ ਦੀਆਂ ਮੰਗਾਂ ਦੀ ਗੱਲ ਛੱਡੋ ਇਨ੍ਹਾਂ ਨੇ ਤਾਂ ਸਿੱਖ ਕੌਮ ਦੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਨ ਵਾਲਿਆਂ ਤੇ ਵੀ ਸਿਰਫ਼ ਰਾਜਨੀਤੀ ਕਰ ਕੇ ਲਾਰੇ ਹੀ ਲਾਉਂਦੇ ਹਨ ਇਨਸਾਫ ਦੇਣ ਨੂੰ ਲੱਗਦਾ ਹਾਲੇ ਵੀ ਤਿਆਰ ਨਹੀਂ । ਜੇ ਕਰ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰੀਏ ਤਾਂ ਆਮ ਪਾਰਟੀ ਦੇ  ਵਿਧਾਇਕ ਮਤਾ ਪਾਉਣ 'ਚ ਦੇਰੀ ਕਰ ਰਹੇ ਹਨ।ਕੇਂਦਰ ਸਰਕਾਰ ਦੇ ਲੀਡਰ ਇਹ ਗੱਲ ਵਾਰ ਵਾਰ ਆਖਦੇ ਹਨ ਕਿ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦਾ ਐਲਾਨ ਕਰ ਦਿੱਤਾ ਪਰ ਹੁਣ ਜ਼ਿੰਮੇਵਾਰੀ ਸਿਰਫ਼ ਸੂਬੇ ਦੀਆਂ ਸਰਕਾਰਾਂ ਦੀ ਬਣਦੀ ਹੈ । ਪਰ ਆਪ ਦੀ ਸਰਕਾਰ ਬਦਲਾਅ ਤੇ ਰੰਗਲਾ ਪੰਜਾਬ ਬਣਾਉਣ ਦੀ ਬਜਾਏ ਤਾਣਾ ਉਲਝਾਈ ਜਾਂਦੀ ਹੈ । ਉਨ੍ਹਾਂ ਨੇ ਆਖਰ ਵਿੱਚ ਆਖਿਆ ਕਿ ਸਨ 1992 'ਚ ਉਸ ਸਮੇਂ ਦੀ ਸਰਕਾਰ ਨਿਰਦੋਸ਼ ਨੌਜਵਾਨਾਂ ਨੂੰ ਝੂਠੇ ਮੁਕਾਬਲੇ ਬਣਾ ਕੇ ਮਾਰਦੀ ਸੀ ।ਅੱਜ ਆਮ ਆਦਮੀ ਦੀ ਸਰਕਾਰ ਨੌਜਵਾਨਾਂ ਨੂੰ ਗੈਂਗਸਟਰ ਆਖ ਕੇ ਮਾਰ ਰਹੀ ਹੈ ਜੋ ਪੰਜਾਬ ਲਈ ਮੰਦਭਾਗਾ । ਪੰਜਾਬ ਦੇ ਲੋਕਾਂ ਨੇ ਸਿਰਫ਼ ਇਸ ਕਰਕੇ ਸ .ਭਗਵੰਤ ਸਿੰਘ ਮਾਨ ਨੂੰ ਮੁੱਖ ਮੰਤਰੀ ਬਣਾਇਆ ਸੀ ਕਿ ਉਹ ਵਧੀਆ ਇਨਸਾਨ ਹੈ ਉਹ ਪੰਜਾਬ ਦਾ ਬਦਲਾਅ ਕਰੂ ਪਰ ਤੂੰ ਵੀ ਰੰਗਲਾ ਪੰਜਾਬ ਬਣਾਉਣ ਦਾ ਦਾਅਵਾ ਛੱਡ ਦਿੱਲੀ ਵਾਲਿਆਂ ਦੀ ਗੋਦੀ ਵਿੱਚ ਬਹਿ ਗਏ । ਪਰ ਮੁੱਖ ਮੰਤਰੀ ਸਾਹਿਬ ਕਿਤੇ ਕੱਲੀ ਬਹਿ ਕੇ ਜ਼ਰੂਰ ਸੋਚਿਓ ਕਿ  ਬੰਦੀ ਸਿੰਘ ਦੀ ਸਜ਼ਾ ਤਾਂ ਕਦੋਂ ਦੀ  ਮੁੱਕੀ ਪਰ ਉਨ੍ਹਾਂ ਦੀ ਰਿਹਾਈ ਦੀ ਉਡੀਕ ਨਹੀਂ ਮੁੱਕਦੀ ਆਖਰ ਕਿਉਂ । ਇਸ ਸਮੇਂ ਉੱਘੇ ਸਮਾਜ ਸੇਵੀ ਬਾਬਾ ਜਗਦੇਵ ਸਿੰਘ ਦੁੱਗਰੀ  ਨੇ ਆਖਿਆ ਕਿ ਜੋ ਪੰਥਕ ਦਰਦੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਆਪਣਾ ਸੀਸ ਝਕਾਉਂਦੇ ਹਨ । ਪਰ ਉਹ ਗੁਰਬਾਣੀ ਦੀ ਬੇਅਦਬੀ ਦੇ ਮਸਲੇ ਤੇ ਆਖਰ ਚੁੱਪ ਕਿਉਂ ਹਨ ।ਜਦ ਕੇ  ਲੁਧਿਆਣਾ ਜ਼ਿਲ੍ਹੇ 'ਚ  ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਪੰਥਕ ਮੋਰਚਾ ਭੁੱਖ ਹਡ਼ਤਾਲ ਨੂੰ  ਪੰਜ ਮਹੀਨੇ ਪੂਰੇ ਹੋ ਚੁੱਕੇ ਹਨ ।ਜਿੱਥੇ ਸਮੁੱਚੀ ਸਿੱਖ ਕੌਮ ਦੀਆਂ ਹੱਕੀ ਮੰਗਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਅਤੇ ਬੰਦੀ ਸਿੰਘਾਂ ਨੂੰ ਜਲਦ ਰਿਹਾਅ ਕਰਵਾਉਣ ਲਈ ਪੰਜ ਸਿੰਘ ਹਰ ਰੋਜ਼ ਭੁੱਖ ਹੜਤਾਲ ਤੇ ਬੈਠਦੇ ਹਨ ਕੇ ਸਿੱਖ ਕੌਮ ਦੀਆਂ ਹੱਕੀ ਮੰਗਾਂ ਜਲਦ ਫ਼ਤਹਿ ਕਰਵਾ ਸਕੀਏ । ਇਸ ਲਈ ਸਾਡੀ ਸੰਗਤਾਂ ਨੂੰ ਅਪੀਲ ਮੋਰਚੇ 'ਚ ਹਾਜ਼ਰੀ ਲਵਾਉਣ ਲਈ ਜ਼ਰੂਰ ਪਹੁੰਚੋ। ਇਸ ਮੌਕੇ ਸਰਪੰਚ ਜਗਤਾਰ ਸਿੰਘ ਸਰਾਭਾ,ਬਲਦੇਵ ਸਿੰਘ ਈਸ਼ਨਪੁਰ,ਕੁਲਦੀਪ ਸਿੰਘ ਕਿਲਾ ਰਾਏਪੁਰ, ਸਰਜੀਤ ਸਿੰਘ ਪੱਪੂ ਸਰਾਭਾ ,ਅੱਛਰਾ ਸਿੰਘ ਸਰਾਭਾ ਮੋਟਰਜ਼,ਚਰਨ ਸਿੰਘ ਅੱਬੂਵਾਲ, ਸੁਖਦੇਵ ਸਿੰਘ ਸਰਾਭਾ,ਗੁਲਜ਼ਾਰ ਸਿੰਘ ਮੋਹੀ ਆਦਿ ਹਾਜ਼ਰੀ ਭਰੀ।