ਜਗਰਾਉ 15 ਜੁਲਾਈ (ਅਮਿਤਖੰਨਾ) ਜਗਰਾਉਂ ਦੇ ਸਭ ਤੋਂ ਪਹਿਲਾਂ ਬਣੇ ਆਈਪੀਐੱਸ ਉਮੇਸ਼ ਗੋਇਲ ਦਾ ਅੱਜ ਆਰ ਕੇ ਹਾਈ ਸਕੂਲ ਜਗਰਾਉਂ ਦੀ ਮੈਨੇਜਮੇਂਟ ਸਟਾਫ ਅਤੇ ਬੱਚਿਆਂ ਵੱਲੋਂ ਸਨਮਾਨਿਤ ਕੀਤਾ ਗਿਆ ਇਸ ਮੌਕੇ ਉਮੇਸ਼ ਗੋਇਲ ਦੀ ਮਾਤਾ ਸ਼ਰਮੀਲਾ ਗੋਇਲ ਨੂੰ ਵੀ ਸਨਮਾਨਤ ਕੀਤਾ ਗਿਆ ਇਸ ਮੌਕੇ ਬੋਲਦੇ ਹੋਏ ਉਮੇਸ਼ ਗੋਇਲ ਨੇ ਕਿਹਾ ਕਿ ਮੈਂ ਅੱਜ ਜਿਸ ਮੁਕਾਮ ਤੇ ਪਹੁੰਚਿਆ ਹਾਂ ਉਸ ਤੱਕ ਪਹੁੰਚਣ ਲਈ ਮੈਂ ਇਸ ਸਕੂਲ ਦੇ ਸੰਸਥਾ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਦੇ ਜੀਵਨ ਤੋਂ ਬਹੁਤ ਪ੍ਰੇਰਨਾ ਲਿਤੀ ਹੈ ਇਸ ਮੌਕੇ ਹਮੇਸ਼ਾ ਹੀ ਆਪਣੇ ਸ਼ਹਿਰ ਜਗਰਾਉਂ ਦੀ ਸੇਵਾ ਕਰਨ ਦੀ ਗੱਲ ਕਹੀ ਇਸ ਮੌਕੇ ਸਕੂਲ ਦੇ ਪ੍ਰਧਾਨ ਐਡਵੋਕੇਟ ਨਵੀਨ ਗੁਪਤਾ ਮੈਨੇਜਰ ਰਜਿੰਦਰ ਜੈਨ ਅਤੇ ਮੈਂਬਰ ਡਾ ਮਦਨ ਮਿੱਤਲ ਨੇ ਵੀ ਉਮੇਸ਼ ਗੋਇਲ ਦੀ ਪ੍ਰਾਪਤੀ ਤੇ ਵਧਾਈਆਂ ਦਿੱਤੀਆਂ ਮੰਚ ਸੰਚਾਲਨ ਕੈਪਟਨ ਨਰੇਸ਼ ਵਰਮਾ ਪ੍ਰਿੰਸੀਪਲ ਨੇ ਬਾਖੂਬੀ ਨਿਭਾਈ ਇਸ ਮੌਕੇ ਪ੍ਰਿੰਸੀਪਲ ਕੈਪਟਨ ਨਰੇਸ਼ ਵਰਮਾ ,ਐਡਵੋਕੇਟ ਨਵੀਨ ਗੁਪਤਾ, ਰਜਿੰਦਰ ਜੈਨ, ਕੰਚਨ ਗੁਪਤਾ, ਸੁਰਿੰਦਰ ਮਿੱਤਲ ,ਪ੍ਰੇਮ ਨਾਥ ਗਰਗ, ਰਾਕੇਸ਼ ਗੋਇਲ, ਸੰਦੀਪ ਗੋਇਲ, ਸ਼ਰਮੀਲਾ ਗੋਇਲ, ਤਮੰਨਾ ਗੋਇਲ ,ਰੋਹਨ ਗੋਇਲ, ਅੰਜੂ ਗੋਇਲ ,ਸੀਮਾ ਸ਼ਰਮਾ ,ਪਰਮਜੀਤ ਉੱਪਲ ਤੇ ਆਂਚਲ ਹਾਜ਼ਰ ਸਨ