ਆਜ਼ਾਦ ਸਕਾਊਟ ਯੂਨਿਟ ਦੇ ਬੱਚਿਆਂ ਨੇ ਕੀਤਾ ਵਾਤਾਵਰਣ ਬਚਾਉਣ ਲਈ ਵੱਡਾ ਉਪਰਾਲਾ

 ਛੁੱਟੀਆਂ ਦੇ ਸਮੇਂ ਛੋਟੇ ਬੱਚਿਆਂ ਨੇ ਖੁਦ ਪਨੀਰੀ ਲਗਾ ਕੇ ਕੀਤਾ ਸੁਹੰਜਣੇ ਦਾ 800 ਪੌਦਾ

ਮਹਿਲ ਕਲਾਂ /ਬਰਨਾਲਾ - 16 ਜੁਲਾਈ -(ਗੁਰਸੇਵਕ ਸੋਹੀ /ਸੁਖਵਿੰਦਰ ਬਾਪਲਾ)- ਸੰਤ ਈਸ਼ਰ ਦਾਸ ਯਾਦਗਾਰੀ ਸਰਕਾਰੀ ਸੀਨੀਅਰ ਸਕੈਡਰੀ ਸਕੂਲ ਮੂੰਮ ਦੇ ਦੇ ਬੱਚਿਆਂ ਵੱਲੋਂ ਅੱਜ ਚੱਕ ਦੇ ਪੁੱਲ ਤੇ ਪੌਦਿਆਂ ਦਾ ਲੰਗਰ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਜ਼ਾਦ ਸਕਾਊਟ ਯੂਨਿਟ ਮੂੰਮ ਦੇ ਯੂਨਿਟ ਲੀਡਰ ਬਲਜਿੰਦਰ ਪ੍ਰਭੂ ਨੇ ਦੱਸਿਆ ਕਿ ਸੰਤ ਈਸ਼ਰ ਲਾਲ ਦਾਸ ਯਾਦਗਾਰੀ ਸਰਕਾਰੀ ਸੀਨੀਅਰ ਸਕੈਡਰੀ ਸਕੂਲ ਮੂੰਮ ਵਿਖੇ ਗਰੁੱਪ ਲੀਡਰ ਸ੍ਰੀ ਹਰੀਸ਼ ਬਾਂਸਲ ਦੀ ਰਹਿਨੁਮਾਈ ਹੇਠ ਚੱਲ ਰਹੇ ਆਜ਼ਾਦ ਸਕਾਊਟ ਯੂਨਿਟ ਦੇ ਬੱਚਿਆਂ ਵੱਲੋਂ ਇਹ ਪੌਦਿਆਂ ਦੇ ਲੰਗਰ ਦਾ ਉਪਰਾਲਾ ਕੀਤਾ ਗਿਆ ਹੈ। ਸੁਹਾਂਜਨੇ ਦੇ ਗੁਣਾਂ ਬਾਰੇ ਇਹਨਾਂ ਬੱਚਿਆਂ ਨੂੰ ਇਕ ਸਕਾਊਟ ਮੀਟ ਵਿਚ ਵਿਸਥਾਰ ਨਾਲ ਸਮਝਾਇਆ ਗਿਆ ਸੀ। ਵਾਤਾਵਰਨ ਦਿਵਸ ਤੇ ਜਿੱਥੇ ਇਨ੍ਹਾਂ ਬੱਚਿਆਂ ਨੇ ਆਪਣੇ ਘਰਾਂ ਵਿਚ ਇਕ-ਇਕ ਪੌਦਾ ਲਗਾ ਕੇ ਸੰਭਾਲਣ ਦਾ ਤਹੱਈਆ ਕੀਤਾ ਤਾਂ ਉਸ ਚੇਟਕ ਦੇ ਸਦਕਾ ਹੀ ਇਨ੍ਹਾਂ ਨੇ ਸੁਹੰਝਣੇ ਦੇ ਪੌਦੇ ਤਿਆਰ ਕਰਨ ਦੀ ਸਕੀਮ ਬਣਾਈ ਤਾਂ ਜੋ ਇਸ ਗੁਣਕਾਰੀ ਪੌਦੇ ਨੂੰ ਘਰ ਘਰ ਤੱਕ ਪਹੁੰਚਾਇਆ ਜਾ ਸਕੇ।

ਗਰਮੀਆਂ ਦੀਆਂ ਛੁੱਟੀਆਂ ਵਿੱਚ ਜਦ ਬੱਚੇ ਆਪਣੇ ਨਾਨਕੇ ਜਾਂ ਭੂਆ ਮਾਸੀਆਂ ਕੋਲ ਜਾ ਕੇ ਛੁੱਟੀਆਂ ਦਾ ਆਨੰਦ ਲੈਂਦੇ ਹਨ ਉਹਨਾਂ ਦਿਨਾਂ ਵਿੱਚ ਇਨ੍ਹਾਂ ਬੱਚਿਆਂ ਨੇ ਸਹੰਜਣੇ ਦੇ 800 ਪੌਦੇ ਤਿਆਰ ਕਰਨ ਲਈ ਲਗਾਤਾਰ ਮਿਹਨਤ ਕੀਤੀ। ਜਿਸ ਦੇ ਨਤੀਜੇ ਵਜੋਂ ਇਹ ਪੌਦੇ ਤਿਆਰ ਹੋ ਗਏ ਜਿਨ੍ਹਾਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਅੱਜ ਚੱਕ ਦੇ ਪੁੱਲ ਤੇ ਇਨ੍ਹਾਂ ਬੱਚਿਆਂ ਵੱਲੋਂ ਪੌਦਿਆਂ ਦਾ ਲੰਗਰ ਲਗਾਇਆ ਗਿਆ। ਜਿਸ ਦੀ ਪੌਦੇ ਪ੍ਰਾਪਤ ਕਰਨ ਵਾਲੇ ਰਾਹੀਆਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ। ਇਸ ਸਮੇਂ ਰਜਿੰਦਰ ਕੁਮਾਰ ਸਿੰਗਲਾ, ਹਰਜਿੰਦਰ ਸਿੰਘ,ਸ੍ਰੀ ਫਰਾਂਸਿਸ, ਜਤਿੰਦਰ ਸਿੰਘ, ਕਰਮਜੀਤ ਸਿੰਘ, ਸੰਦੀਪ ਕੁਮਾਰ, ਸ਼ਿਵਕਰਨ ਸਿੰਘ, ਗੁਰਪ੍ਰੀਤ ਸਿੰਘ, ਸਤਨਾਮ ਸਿੰਘ, ਸੋਨਜੀਤ ਕੌਰ,  ਤਰਨਜੀਤ ਕੌਰ, ਪਰਮਿੰਦਰ ਕੌਰ, ਸੰਦੀਪ ਕੌਰ, ਮਨਦੀਪ ਕੌਰ ਅਤੇ ਰਮਨਦੀਪ ਕੌਰ ਨੇ ਛੋਟੇ ਬੱਚਿਆਂ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।