ਹਠੂਰ,11,ਜੁਲਾਈ-(ਕੌਸ਼ਲ ਮੱਲ੍ਹਾ)-ਪੰਜਾਬੀਆ ਦੇ ਹਰ ਖੁਸੀ ਦੇ ਮੌਕੇ ਜੇਕਰ ਭੰਗੜਾ ਨਾ ਪਾਇਆ ਜਾਵੇ ਤਾਂ ਉਹ ਖੁਸੀ ਅਧੂਰੀ ਜਿਹੀ ਜਾਪਦੀ ਹੈ ਕਿਉਕਿ ਭੰਗੜਾ ਪੰਜਾਬੀ ਸੱਭਿਆਚਾਰ ਵਿਚ ਇੱਕ ਵਿਸ਼ੇਸ ਸਥਾਨ ਰੱਖਦਾ ਹੈ।ਇਨ੍ਹਾ ਸਬਦਾ ਦਾ ਪ੍ਰਗਟਾਵਾ ਭੰਗੜੇ ਦੇ ਪ੍ਰਸਿੱਧ ਕੋਚ ਦਿਲਾਵਰ ਸਿੰਘ ਨੇ ਅੱਜ ਸਥਾਨਿਕ ਸਹਿਰ ਵਿਖੇ ਕੀਤਾ।ਉਨ੍ਹਾ ਕਿਹਾ ਕਿ ਮੈ ਅੱਜ ਤੱਕ ਸੈਕੜੇ ਨੌਜਵਾਨਾ ਨੂੰ ਭੰਗੜੇ ਦੀ ਸਿਖਲਾਈ ਦੇ ਚੁੱਕਾ ਹਾਂ।ਉਨ੍ਹਾ ਫਿਲਮੀ ਅਦਾਕਾਰ ਸਵ:ਵਰਿੰਦਰ ਦੀ ਯਾਦ ਨੂੰ ਤਾਜਾ ਕਰਦਿਆ ਕਿਹਾ ਕਿ ਵਰਿੰਦਰ ਨੇ ਆਪਣੀਆ ਜਿਨੀਆ ਵੀ ਫਿਲਮਾ ਬਣਾਈਆ ਹਨ,ਹਰ ਫਿਲਮ ਵਿਚ ਉਨ੍ਹਾ ਭੰਗੜੇ ਨੂੰ ਪਹਿਲ ਦਿੱਤੀ ਹੈ ਜਿਸ ਕਰਕੇ ਉਨ੍ਹਾ ਦੀਆ ਸਾਰੀ ਫਿਲਮਾ ਹਿੱਟ ਰਹੀਆ ਹਨ ਜਿਨ੍ਹਾ ਨੂੰ ਦਰਸਕ ਅੱਜ ਵੀ ਪਿਆਰ ਦੇ ਰਹੇ ਹਨ।ਉਨ੍ਹਾ ਕਿਹਾ ਕਿ ਮੈ ਰਾਜਿਆ-ਮਹਾਰਾਜਿਆ ਦੇ ਸਹਿਰ ਪਟਿਆਲਾ ਵਿਖੇ ਭੰਗੜੇ ਦੀ ਅਕੈਡਮੀ ਚਲਾ ਰਿਹਾ ਹਾਂ ਪਰ ਮੇਰਾ ਸੁਪਨਾ ਹੈ ਕਿ ਮੈ ਭੰਗੜੇ ਨੂੰ ਵਿਸਵ ਪੱਧਰ ਤੱਕ ਲੈ ਕੇ ਜਾਵਾ।ਇਸ ਮੌਕੇ ਉਨ੍ਹਾ ਨਾਲ ਪ੍ਰਸਿੱਧ ਲੇਖਕ ਅਲੀ ਰਾਜਪੁਰਾ,ਗੀਤਕਾਰ ਬੰਤ ਰਾਮਪੁਰੇ ਵਾਲਾ,ਕੁਲਦੀਪ ਸਿੰਘ ਅਖਾੜਾ,ਹਰਦੀਪ ਕੌਸ਼ਲ ਮੱਲ੍ਹਾ ਆਦਿ ਹਾਜ਼ਰ ਸਨ।