ਆਉਣ ਵਾਲੀਆਂ ਚੋਣਾਂ ਵਿੱਚ ਪੁਰਾਣੇ ਵਲੰਟੀਅਰਜ਼ ਦੀ ਨਰਾਜ਼ਗੀ ਆਪ ਤੇ ਭਾਰੀ ਪਵੇਗੀ =ਲੋਹਾਰਾ- ਪਾਂਧੀ

ਧਰਮਕੋਟ ਜੁਲਾਈ 4 (ਮਨੋਜ ਕੁਮਾਰ ਨਿੱਕੂ )ਆਮ ਆਦਮੀ ਪਾਰਟੀ ਨੂੰ ਗਰਾਊਂਡ ਲੈਵਲ ਤੋਂ ਉੱਚਾ ਚੁੱਕਣ ਲਈ ਦਿਨ ਰਾਤ ਇੱਕ ਕਰਕੇ ਆਪਣੇ ਘਰ ਵੱਲ ਨਾਂ ਦੇਖਦੇ ਹੋਏ ਆਪਣੇ ਕਾਰੋਬਾਰ ਠੱਪ ਕਰਕੇ 2011=12 ਤੋਂ ਪਾਰਟੀ ਲਈ ਸੇਵਾ ਕਰਨ ਵਾਲੇ ਪੁਰਾਣੇ ਵਲੰਟੀਅਰ ਅੱਜ ਸਰਕਾਰ ਦੇ ਚੁਣੇ ਹੋਏ ਐਮ ਐਲ ਏ ਸਹਿਬਾਨਾਂ ਨੇ ਖੂੰਜੇ ਲਾ ਦਿੱਤੇ ਹਨ

ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਆਮ ਆਦਮੀ ਪਾਰਟੀ ਦੇ ਆਗੂ ਸੁਰਜੀਤ ਸਿੰਘ ਲੋਹਾਰਾ , ਐਂਟੀ ਕਰੱਪਸ਼ਨ ਆਗੂ ਬਲਵੀਰ ਸਿੰਘ ਪਾਂਧੀ ਨੇ ਸਾਂਝੇ ਰੂਪ ਵਿੱਚ ਪ੍ਰੈੱਸ ਨੋਟ ਵਿੱਚ ਕਿਹਾ ਹੈ ਕਿ ਅੱਜ ਸਾਨੂੰ ਜੋਂ ਸੰਗਰੂਰ ਚੋਣਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਇਹ ਸਭ ਕੁਝ ਪੁਰਾਣੇ ਵਲੰਟੀਅਰ ਨਾਂ ਸਾਂਭਣ ਦਾ ਨਤੀਜਾ ਹੈ

ਕਿਉਂਕਿ ਜਿੰਨੇਂ ਵੀ ਪੁਰਾਣੇ ਵਲੰਟੀਅਰ ਸਨ ਉਹ ਅੱਜ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਨਾਲ ਖੜ੍ਹੇ ਹਨ ਪਰ ਜੋਂ ਹਾਲਾਤ ਸਾਰੇ ਪੰਜਾਬ ਅੰਦਰ ਜਿਤੇ ਹੋਏ ਐਮ ਐਲ ਏ ਨੇ ਕੀਤੇ ਹਨ ਉਹਨਾਂ ਤੋਂ ਖ਼ਫ਼ਾ ਹੋਏ ਸਾਰੇ ਵਲੰਟੀਅਰ ਅੱਜ ਨਿਰਾਸ਼ਾ ਵਿੱਚ ਹਨ

ਐਮ ਐਲ ਏ ਦੇ ਸਾਰਿਆਂ ਦਫ਼ਤਰਾਂ ਤੇ ਅਕਾਲੀ ਦਲ ਤੇ ਕਾਂਗਰਸ ਵਿਚੋਂ ਆਏ ਹੋਏ ਲੋਕਾਂ ਦਾ ਕਬਜ਼ਾ ਹੈ

ਅੱਜ ਹਾਲਾਤ ਇਹ ਬਣ ਗਏ ਹਨ ਕਿ ਜਿਹੜਾ ਐਮ ਐਲ ਏ ਚੌਣਾਂ ਤੋਂ ਪਹਿਲਾਂ ਆਪ ਫੋਨ ਕਰਕੇ ਬੁਲਾਉਂਦਾ ਸੀ ਅੱਜ ਉਹ ਹੀ ਐਮ ਐਲ ਏ ਪੁਰਾਣੇ ਵਲੰਟੀਅਰ ਦਾ ਫੋਨ ਚੁੱਕਣਾ ਬਿਹਤਰ ਨਹੀਂ ਸਮਝਦਾਂ ਇਸ ਦਾ ਨਤੀਜਾ ਹੀ ਸੀ ਜੋਂ ਅਸੀਂ ਸੰਗਰੂਰ ਦੀ ਜ਼ਿਮਨੀ ਚੋਣ ਹਾਰ ਗਏ ਹਾਂ

ਆਗੂਆਂ ਨੇ ਕਿਹਾ ਕਿ 2024 ਦੀਆਂ ਚੋਣਾਂ ਤੋਂ ਪਹਿਲਾਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਵੀ ਹਨ ਜੇ ਅੱਜ ਇਹਨਾਂ ਪੁਰਾਣੇ ਵਲੰਟੀਅਰਜ਼ ਨੂੰ ਬਣਦਾ ਮਾਣ ਸਨਮਾਨ ਨਾਂ ਦਿੱਤਾ ਤਾਂ ਆਉਣ ਵਾਲੀਆਂ ਚੋਣਾਂ ਵਿੱਚ ਵੀ ਸਰਕਾਰ ਨੂੰ ਇਹ ਵਲੰਟੀਅਰ ਕਾਫੀ ਨੁਕਸਾਨ ਪਹੁੰਚਾ ਸਕਦੇ ਹਨ

ਅਸੀਂ ਇਸ ਮੁੱਦੇ ਤੇ ਬਹੁਤ ਜਲਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਿਲਣ ਦਾ ਸਮਾਂ ਲੈ ਰਹੇ ਹਾਂ ਇਹ ਹਾਲਾਤ ਸਿਰਫ਼ ਮੋਗੇ ਦਾ ਨਹੀਂ ਸਾਰੇ ਪੰਜਾਬ ਵਿੱਚ ਵਲੰਟੀਅਰ ਨਿਰਾਸ਼ਾ ਦੇ ਆਲਮ ਵਿਚ ਹਨ ਇਸ ਲਈ ਸਾਡੀ ਐਮ ਐਲ ਏ ਸਹਿਬਾਨਾਂ ਨੂੰ ਬੇਨਤੀ ਹੈ ਕਿ ਹਜੇ ਵੀ ਮੌਕਾ ਹੈ ਪੁਰਾਣੇ ਵਲੰਟੀਅਰ ਸਾਭ ਲੈਣ