You are here

ਨਿਆਂ ਲਈ ਅੰਦੋਲਨ ਦੀਆਂ ਤਿਆਰੀਆਂ ਸ਼ੁਰੂ-ਕਿਰਤੀ ਕਿਸਾਨ ਯੂਨੀਅਨ

ਜੱਥੇਬੰਦੀਆਂ ਨੇ 102ਵੇਂ ਦਿਨ ਵੀ ਲਗਾਇਆ ਮੋਰਚਾ
ਜਗਰਾਉਂ 2 ਜੁਲਾਈ (   ਗੁਰਕੀਰਤ ਜਗਰਾਉਂ    ) ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ, ਸੁਖਦੇਵ ਸਿੰਘ ਮਾਣੂੰਕੇ, ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਜੱਗਾ ਸਿੰਘ ਢਿਲੋਂ ਤੇ ਰਾਮਤੀਰਥ ਸਿੰਘ ਲੀਲ੍ਹਾ ਨੇ ਕਿਹਾ ਕਿ
ਗਰੀਬ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ 23 ਮਾਰਚ ਤੋਂ ਅਰੰਭਿਆ ਸੰਘਰਸ਼ ਅੱਜ 102ਵੇਂ ਦਿਨ ਵਿੱਚ ਸ਼ਾਮਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਲੁਆਈ ਖਤਮ ਹੋਣ ਤੋਂ ਬਾਦ ਇੱਕ ਵੱਡੇ ਅੰਦੋਲਨ ਦੀਆਂ ਤਿਆਰੀਆਂ ਜੰਗੀ ਪੱਧਰ 'ਤੇ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਜਿਲ੍ਹਾ ਲੁਧਿਆਣੇ ਦੀਆਂ ਸਾਰੀਆਂ ਹੀ ਜਮਹੂਰੀ ਜੱਥੇਬੰਦੀਆਂ ਨੂੰ 10 ਜੁਲਾਈ ਦੀ ਪ੍ਰਸਤਾਵਿਤ ਸਾਂਝੀ ਮੀਟਿੰਗ ਵਿੱਚ ਸ਼ਾਮਲ ਹੋਣ ਅਤੇ ਵੱਡੇ ਅੰਦੋਲਨ ਦੀਆਂ ਤਿਆਰੀਆਂ ਅਤੇ ਅੰਦੋਲਨ ਵਿੱਚ ਆਪਣਾ ਯੋਗਦਾਨ ਪਾ ਕੇ ਹੱਕ ਸੱਚ ਦਾ ਝੰਡਾ ਝੁਲਾਇਆ ਜਾਵੇ।
ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਨੇ ਪੰਜਾਬ ਸਰਕਾਰ ਗਰੀਬ ਕਿਰਤੀ ਲੋਕਾਂ ਦੀ ਵਿਰੋਧੀ ਸਰਕਾਰ ਕਰਾਰ ਦਿੱਤਾ ਹੈ ਜੋ ਗਰੀਬਾਂ ਦੀ ਸੁਣਵਾਈ ਕਰਨ ਤੋਂ ਨਾਬਰ ਹੈ।
ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਨੇ ਕਿਹਾ ਕਿ ਕਿਰਤੀ ਲੋਕ ਇਨਸਾਫ਼ ਲੈਣ ਤੱਕ ਡਟੇ ਰਹਿਣਗੇ। ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਖਤਾਵਰ ਸਿੰਘ ਜਗਰਾਉਂ ਨੇ ਕਿਹਾ ਕਿ ਮਜ਼ਦੂਰ ਵਰਗ ਭਗਵੰਤ ਮਾਨ ਦੇ ਰਾਜ ਵਿੱਚ ਨਿਆਂ ਤੋਂ ਵਾਂਝਾ ਹੋਇਆ ਸ਼ੜਕਾਂ ਤੇ ਰੁਲ਼ ਰਿਹਾ ਹੈ। ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜ਼ਿ.) ਪੰਜਾਬ ਵਲੋਂ ਹਰੀ ਸਿੰਘ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਆਗੂ ਬਲਦੇਵ ਸਿੰਘ, ਮੌਟੀ ਜਗਰਾਉਂ ਬਚਿੱਤਰ ਸਿੰਘ ਰਾਮ ਸਿੰਘ ਬੱਸੀਆਂ ਗੁਰਮੀਤ ਸਿੰਘ ਰਾਏਕੋਟ ਆਦਿ ਵੀ ਹਾਜ਼ਰ ਸਨ।