You are here

ਪੁਜੀਸ਼ਨਾ ਪ੍ਰਾਪਤ ਵਿਦਿਆਰਥਣਾ ਦਾ ਕੀਤਾ ਸਨਮਾਨ।

 ਜਗਰਾਉਂ ( ਬਲਦੇਵ ਸਿੰਘ, ਸੁਨੀਲ ਕੁਮਾਰ) ਬੀਤੇ ਦਿਨੀਂ ਬਾਰਵੀਂ ਦੇ ਨਤੀਜੇ ਵਿੱਚੋਂ ਮੋਹਰੀ ਰਹਿਣ ਵਾਲੇ ਸਕੂਲਾਂ ਵਿੱਚੋਂ ਇਲਾਕੇ ਦੇ ਮਾਣ ਵਜੋਂ ਜਾਣੇ ਜਾਂਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਪੁਰ ਕਲਾਂ ਦੇ ਬਾਰਵੀਂ ਦੇ ਸ਼ਾਨਦਾਰ ਨਤੀਜੇ ਆਉਣ ਸਦਕਾ ਅਧਿਆਪਕਾਂ ਨੇ ਵਿਦਿਆਰਥੀਆਂ ਸੰਗ ਖੁਸ਼ੀ ਮਨਾਉਦਿਆਂ ਪਹਿਲੇ,ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੀਆਂ ਵਿਦਿਆਰਥਣਾ ਦਾ ਮੂੰਹ ਮਿੱਠਾ ਕਰਵਾਇਆ। ਇਸ ਸਮੇਂ ਪ੍ਰਿੰਸੀਪਲ ਸ਼੍ਰੀ ਵਿਨੋਦ ਕੁਮਾਰ ਜੀ ਨੇ ਇਹਨਾਂ ਵਿਦਿਆਰਥਣਾਂ ਦੀ ਪ੍ਰਸੰਸਾ ਕਰਦਿਆਂ ਉਨ੍ਹਾਂ ਨੂੰ ਅਤੇ ਉਹਨਾਂ ਦੇ ਮਾਪਿਆਂ ਨੂੰ ਵੀ ਵਧਾਈਆਂ ਦਿੱਤੀਆਂ। ਇਸ ਸਮੇਂ ਪਹਿਲੇ,ਦੂਜੇ,ਤੀਜੇ ਸਥਾਨ ਤੇ  ਆਉਣ ਵਾਲੀਆਂ ਵਿਦਿਆਰਥਣਾਂ ਕਰਮਵਾਰ , ਸਿਮਰਨਪ੍ਰੀਤ ਕੌਰ,ਹਰਪ੍ਰੀਤ ਕੌਰ, ਰਮਨਦੀਪ ਕੌਰ, ਤਿੰਨਾਂ ਵਿਦਿਆਰਥਣਾਂ ਦਾ ਸਕੂਲ ਵਲੋਂ ਉਚੇਚੇ ਤੌਰ ਤੇ ਸਨਮਾਨ ਕੀਤਾ ਗਿਆ। ਇਸ ਸਮੇਂ ਲੈਕਚਰਾਰ ਕਮਲਜੀਤ ਸਿੰਘ, ਲੈਕਚਰਾਰ ਬਲਦੇਵ ਸਿੰਘ, ਲੈਕਚਰਾਰ ਕੁਲਵਿੰਦਰ ਕੌਰ, ਸੀਮਾਂ ਸ਼ੈਲੀ, ਰਵਿੰਦਰ ਕੌਰ, ਹਰਕਮਲਜੀਤ ਸਿੰਘ, ਸੁਖਜੀਤ ਸਿੰਘ, ਸਰਪਰੀਤ ਸਿੰਘ, ਹਰਮਿੰਦਰ ਸਿੰਘ, ਅਮਰਜੀਤ ਸਿੰਘ ਆਦਿ ਹਾਜ਼ਰ ਸਨ।