ਜਾਨੋਂ ਪਿਆਰੀ ਹੈ ਮਾਂ ਬੋਲੀ ਸਾਡੀ ✍️ ਜਸਵੀਰ ਸ਼ਰਮਾਂ ਦੱਦਾਹੂਰ

ਮਾਂ ਬੋਲੀ ਲਈ ਪੰਜਾਬੀਓ ਆਓ ਉੱਜਰ ਕਰੀਏ,

ਕਾਲੇ ਬੱਦਲ ਮਾਂ ਬੋਲੀ ਤੇ ਮੰਡਰਾਉਣ ਲੱਗੇ।

ਆਪਣੀ ਮਾਤਾ ਭਾਸ਼ਾ ਨੂੰ ਹੀ ਭੁੱਲਦੇ ਜਾਣ ਸਾਰੇ,

ਬੋਲੀ ਗੈਰਾਂ ਦੀ ਆਪਾਂ ਸੱਭ ਅਪਣਾਉਣ ਲੱਗੇ।

ਗੁਰੂਆਂ ਪੀਰਾਂ ਫ਼ਕੀਰਾਂ ਦੀ ਵਰੋਸਾਈ ਹੈ ਇਹ ਬੋਲੀ,

ਕਾਹਤੋਂ ਸਾਰੇ ਜਿਹਨ ਦੇ ਵਿੱਚੋਂ ਭੁਲਾਉਣ ਲੱਗੇ।

ਬੋਲੀਆਂ ਸਾਰੀਆਂ ਦੀ ਦਿਲੋਂ ਸਾਰੇ ਕਦਰ ਕਰੀਏ,

ਬੋਲੀਆਂ ਬਾਹਰ ਜਾਣ ਲਈ ਹੋਰ ਹੀ ਚਾਹੁਣ ਲੱਗੇ।

ਮਾਂ ਬੋਲੀ ਬੋਲਣ ਤੇ ਜੁਰਮਾਨਾ ਕਿਉਂ ਪਏ ਭਰਨਾਂ?

ਕਿਉਂ ਪ੍ਰਾਈਵੇਟ ਸਕੂਲ ਸ਼ਾਹੀ ਫੁਰਮਾਨ ਫੁਰਮਾਉਣ ਲੱਗੇ।

ਮਿਠਾਸ ਭਰਪੂਰ ਮਿੱਠੀ ਸਾਡੀ ਹੈ ਮਾਂ ਬੋਲੀ,

ਚੰਦਰਿਓ ਕਹਿਰ ਕਿਉਂ ਐਡਾ ਕਮਾਉਣ ਲੱਗੇ।

ਮਿਲੀ ਵਿਰਸੇ ਚੋਂ ਤੇ ਹੈ ਵੀ ਇਹ ਸਾਡੇ ਪੁਰਖਿਆਂ ਦੀ,

ਦੱਸੋ ਦਿਲ ਓਹਨਾਂ ਦਾ ਕਿਉਂ ਤੜਪਾਉਣ ਲੱਗੇ?

ਦੱਦਾਹੂਰੀਆ ਕਹੇ ਮਾਂ ਬੋਲੀ ਨਾਲ ਅਨਿਆਂ ਕਰਕੇ,

ਤੁਸੀਂ ਵੱਡਾ ਪਾਪ ਹੈ ਘੋਰ ਕਮਾਉਣ ਲੱਗੇ।

 

ਜਸਵੀਰ ਸ਼ਰਮਾਂ ਦੱਦਾਹੂਰ

ਸ੍ਰੀ ਮੁਕਤਸਰ ਸਾਹਿਬ

95691-49556