You are here

ਚੋਰੀ ਦੇ ਮੋਟਰਸਾਈਕਲ ਸਮੇਤ ਇਕ ਕਾਬੂ

ਜਗਰਾਉ 10 ਜੂਨ (ਅਮਿਤਖੰਨਾ) ਪੁਲਿਸ ਥਾਣਾ ਸਦਰ ਰਾਏਕੋਟ ਅਧੀਨ ਪੈਂਦੀ ਚੌਕੀ ਲੋਹਟਬੱਦੀ ਵੱਲੋਂ ਇਕ ਵਿਅਕਤੀ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਹੈ। ਜਾਣਕਾਰੀ ਦਿੰਦਿਆਂ ਚੌਕੀ ਇੰਚਾਰਜ ਅਮਰਜੀਤ ਸਿੰਘ ਨੇ ਦੱਸਿਆ 6 ਜੂਨ ਨੂੰ ਪਿੰਡ ਲੋਹਟਬੱਦੀ ਤੋਂ ਇਕ ਹੀਰੋ ਹਾਂਡਾ ਪੈਸ਼ਨ ਮੋਟਰ ਸਾਈਕਲ ਚੋਰੀ ਹੋਇਆ ਸੀ, ਜਿਸ ਸਬੰਧੀ ਜਗਸੀਰ ਸਿੰਘ ਵਾਸੀ ਮਹੇਰਨਾਂ ਕਲਾਂ ਵੱਲੋਂ ਦਿੱਤੀ ਸ਼ਿਕਾਇਤ ਦੇ ਅਧਾਰ 'ਤੇ ਜਰਨੈਲ ਸਿੰਘ ਉਰਫ ਬੁਗਰ ਸਿੰਘ ਵਾਸੀ ਪੱਖੋਵਾਲ ਤੇ ਸੁਖਜਿੰਦਰ ਸਿੰਘ ਵਾਸੀ ਲੋਹਟਬੱਦੀ ਹਾਲਵਾਸੀ ਪੱਖੋਵਾਲ ਵਿਰੁੱਧ ਮੁਕੱਦਮਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ।ਇਸ ਤਹਿਤ ਏਐੱਸਆਈ ਕੇਵਲ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਤਫਤੀਸ਼ ਦੌਰਾਨ ਜਰਨੈਲ ਸਿੰਘ ਉਰਫ ਬੁਗਰ ਸਿੰਘ ਵਾਸੀ ਪੱਖੋਵਾਲ ਨੂੰ ਕਾਬੂ ਕਰਕੇ ਚੋਰੀ ਕੀਤਾ ਮੋਟਰ ਸਾਈਕਲ ਬਰਾਮਦ ਕੀਤਾ, ਜਿਸ ਨੂੰ ਅਦਾਲਤ 'ਚ ਪੇਸ਼ ਕੀਤਾ। ਉਨ੍ਹਾਂ ਦੱਸਿਆ ਉਕਤ ਵਿਅਕਤੀ ਦੇ ਦੂਜੇ ਸਾਥੀ ਸੁਖਜਿੰਦਰ ਸਿੰਘ ਉਰਫ ਸੁੱਖਾ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ।